੩੬
ਪਾਰਾ ੨
ਮੰਜ਼ਲ ੧
ਸੂਰਤ ਬਕਰ ੨
ਹੋ ਲੈਣ ਉਨਹਾਂ ਦੇ ਪਾਸ ਨਾ ਜਾਓ ਫੇਰ ਜਦੋਂ ਇਸ਼ਨਾਨ ਪਾਣੀ ਕਰ ਲੈਣ ਤਾਂ ਜਿਧਰੋਂ ਅੱਲਾ ਨੇ ਤੁਹਾਨੂੰ ਆਗਿਯਾ ਦਿਤੀ ਹੈ ਉਨਹਾਂ ਪਾਸ ਆਓ, ਬੇਸ਼ਕ ਅੱਲਾ ਤੌਬਾ ਕਰਨ ਵਾਲਿਆਂ ਨੂੰ ਮਿਤਰ ਰਖਦਾ ਹੈ ਅਰ (ਹੋਰ) ਸਫਾਈ ਰਖਣ ਵਾਲਿਆਂ ਨੂੰ ਦੋਸਤ ਰਖਦਾ ਹੈ ॥੨੨੩॥ ਤੁਹਾਡੀਆਂ ਇਸਤਰੀਆਂ (ਮਾਨੋ) ਤੁਹਾਡੀਆਂ ਖੇਤੀਆਂ ਹਨ ਤਾਂ ਆਪਣੀ ਖੇਤੀ ਵਿਚ ਜਿਸ ਤਰਹਾਂ ਚਾਹੋ ਆਓ ਅਰ ਆਪਣੇ ਵਾਸਤੇ ਅਗੇ ਦਾ ਭੀ ਬੰਦੋਬਸਤ ਰਖੋ ਅਰ ਅੱਲਾ ਪਾਸੋਂ ਡਰੋ ਅਰ ਜਾਣਦੇ ਰਹੋ ਕਿ ਤੁਸੀਂ ਓਸ ਦੇ ਸਨਮੁਖ ਹਾਜਰ ਹੋਣਾ ਹੈ ਅਰ (ਹੇ ਪੈਯੰਬਤ) ਈਮਾਨ ਵਾਲਿਆਂ ਨੂੰ ਖੁਸ਼ਖਬਰੀ ਸੁਣਾਓ ॥੨੨੪॥ ਅਰ ਈਸ਼ਵਰ ਨੂੰ ਆਪਣੀਆਂ (ਬਿਅਰਥ) ਸੁਗੰਧਾਂ ਦਾ ਹੀਲਾ ਨਾ ਬਨਾਓ ਕਿ ਨਾ ਤਾਂ (ਭਲਾ) ਸਲੂਕ ਕਰੋ ਅਰ ਨਾ ਭਗਵਾਨ ਥੀਂ ਡਰੋ ਅਰ ਨਾ ਲੋਗਾਂ ਵਿਚ ਮੇਲ ਮਿਲਾਪ ਕਰਾਓ ਅਰ ਅੱਲਾ ਸੁਣਦਾ (ਅਰ) ਜਾਣਦਾ ਹੈ ॥੨੨੫॥ ਤੁਹਾਡੀਆਂ ਸੌਗੰਧਾਂ ਵਿਚੋਂ ਜੋ ਬਿਅਰਥ (ਸੁਗੰਧਾਂ) ਹਨ ਉਨਹਾਂ ਪਿਛੇ ਤਾਂ ਖੁਦਾ ਤੁਹਾਨੂੰ ਕੁਝ ਪਕੜਦਾ ਨਹੀਂ ਪਰੰਤੂ ਜੋ ਕੁਝ ਤੁਹਾਡੇ ਦਿਲ ਕਮਾਉਂਦੇ ਹਨ ਉਹਨਾਂ ਸੁਗੰਧਾਂ ਤੇ ਤੁਹਾਨੂੰ ਪਕੜੇਗਾ ਅਰ ਅੱਲਾ ਬਖਸ਼ਣੇ ਵਾਲਾ ਧੀਰਜੀ ਹੈ ॥੨੨੬॥ ਜੋ ਪੁਰਖ ਆਪਣੀਆਂ ਇਸਤਰੀਆਂ ਪਾਸ ਜਾਣ ਦੀ ਸੁਗੰਧ ਖਾ ਬੈਠਣ ਉਨਹਾਂ ਨੂੰ ਚਾਰ ਮਹੀਨੇ ਦੀ ਮੋਹਲਤ ਹੈ ਫੇਰ (ਏਸ ਮੁਦਤ ਵਿਚ) ਯਦੀ ਫਿਰ ਪੇਣ ਤਾਂ ਅਲਾ ਬਖਸ਼ਣੇ ਵਾਲਾ ਮੇਹਰਬਾਨ ਹੈ ॥੨੨੭॥ ਅਰ ਯਦੀ ਤਿਲਾਕ ਦਾ ਪੁਖਤਾ ਇਰਾਦਾ ਕਰ ਲੈਣ ਤਾਂ (ਭੀ) ਅਲਾ ਸੁਣਦਾ (ਅਰ) ਜਾਣਦਾ ਹੈ ॥੨੨੮|| ਅਰ ਜਿਨਹਾਂ ਇਸਤਰੀਆਂ ਨੂੰ ਤਿਲਾਕ ਦਿਤੀ ਗਈ ਹੋਵੇ ਉਹ ਆਪਣੇ ਆਪ ਨੂੰ ਤਿੰਨ ਵੇਰੀ ਕਪੜੇ ਆਉਣ ਤਕ ਰਕੀ ਰਖਣ ਯਦੀ ਅੱਲਾ ਅਤੇ ਆਖਰਤ ਦੇ ਦਿਨ ਦਾ ਯਕੀਨ ਰਖਦੀਆਂ ਹਨ ਤਾਂ ਜੋ ਕੁਛ ਭੀ (ਬੱਚੇ ਦੀ ਕਿਸਮ ਦਾ) ਖੁਦਾ ਨੇ ਉਨ੍ਹਾਂ ਦੇ ਪੇਟ ਵਿਚ ਪੈਦਾ ਕਰ ਰਖਿਆ ਹੋਵੇ ਤਾਂ ਓਸ ਦਾ ਛਿਪਾਣਾ ਉਹਨਾਂ ਨੂੰ ਜੋਗ ਨਹੀਂ ਅਰ ਇਸ ਸਮੇਂ ਯਦੀ ਉਹਨਾਂ ਦੇ ਪਤੀ ਉਹਨਾਂ ਨੂੰ ਭਲੀ ਪ੍ਰਕਾਰ ਰਖਣਾ ਚਾਹੇ ਤਾਂ ਵਾਪਸ ਲੈਣ ਦੇ ਜ਼ਿਆਦਾ ਹਕਦਾਰ ਹਨ ਅਰ ਜਿਸ ਤਰਹਾਂ (ਮਰਦਾਂ ਦਾ ਹੱਕ) ਇਸਤਰੀਆਂ ਉਤੇ ਹੈ ਇਸੀ ਭਾਂਤ ਔਰਤਾਂ ਦਾ (ਹਕ ਮਰਦਾਂ ਉਤੇ) ਹੈ, ਹਾਂ ਮਰਦਾਂ ਨੂੰ ਔਰਤਾਂ ਉਤੇ ਪਰਧਾਨਤਾਈ ਹੈ ਅਰ ਪ੍ਰਮਾਤਮਾਂ ਪ੍ਰਬਲ (ਅਰ) ਯੁਕਤੀ ਮਾਨ ਹੈ ॥੨੨੯॥ ਰੁਕੂਹ ੨੮॥
ਤਿਲਾਕ ਦੋ ਵੇਰੀ ਹੈ ਫੇਰ (ਦੋ ਤਿਲਾਕਾਂ ਥੀਂ ਪਿੱਛੋਂ ਜਾਂ ਤਾਂ) (ਨਿਆਇ) ਸ਼੍ਰੇਣੀ ਅਨੁਸਾਰ ਰਖਣਾ ਅਥਵਾ ਨੇਕ ਸਲੂਕ ਦੇ ਨਾਲ ਰੁਖਸਤ ਕਰ ਦੇਣਾ ਅਰ ਜੋ ਤੁਸੀਂ ਉਨਹਾਂ ਨੂੰ ਦੇ ਚੁਕੇ ਹੋ ਓਸ ਵਿਤੋਂ ਤੁਹਾਨੂੰ ਥੋੜਾ