ਪੰਨਾ:ਕੁਰਾਨ ਮਜੀਦ (1932).pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨

ਮੰਜ਼ਲ ੧

ਸੁਰਤ ਬਕਰ ੨

੩੭


 (ਭੀ ਵਾਪਸ) ਲੈਣਾ ਜੋਗ ਨਹੀਂ ਪਰੰਤੁ ਇਹ ਕਿ ਮੀਆਂ ਬੀਬੀ ਨੂੰ (ਏਸ ਗੱਲ ਦਾ) ਭੈ ਹੋਵੇ ਕਿ ਖੁਦਾ ਨੇ ਜੋ ਸੀਮਾਂ ਠਹਿਰਾ ਛੱਡੀਆਂ ਹਨ ਉਨਹਾਂ ਉਤੇ ਦ੍ਰਿੜ ਨਹੀਂ ਰਹਿ ਸਕਣਗੇ ਅਰ ਇਸਤਰੀ (ਆਪਣਾ ਪਿੱਛਾ ਛੁਡਾਣ ਦੇ ਬਦਲੇ) ਕੁਛ ਦੇ ਨਿਕਲੇ ਤਾਂ ਏਸ ਗੱਲੇ ਦੋਆਂ ਨੂੰ ਕੁਛ ਦੋਸ਼ ਨਹੀਂ ਇਹ ਅੱਲਾਂ ਦੀਆਂ (ਬੱਧੀਆਂ ਹੋਈਆਂ) ਸੀਮਾਂ ਹਨ ਤਾਂ ਏਹਨਾਂ ਥੀਂ (ਅਗੇ) ਮਤ ਵਧੋ ਅਰ ਜੋ (ਅੱਲਾ ਦੀ ਬੱਧੀ ਹੋਈ) ਸੀਮਾਂ ਥੀਂ ਅਗੇ ਵਧ ਜਾਣ ਤਾਂ ਏਹੋ ਲੋਗ ਪਾਪੀ ਹਨ ॥੨੩੦॥ ਹੁਣ ਯਦੀ (ਤੀਸਰੀ ਬੇਰ) ਔਰਤ ਨੂੰ ਤਿਲਾਕ ਦਿਤੀ ਤਾਂ ਏਸ ਥਾਂ ਪਿੱਛੋਂ ਜਿਤਨਾ ਚਿਰ ਔਰਤ ਦੁਸਚੇ ਸ਼ੌਹਰ ਨਾਲ ਵਿਆਹ ਨਾ ਕਰ ਲਏ ਓਸ ਦੇ ਵਾਸਤੇ ਹਲਾਲ ਨਹੀਂ (ਹੋ ਸਕਦੀ) ਹਾਂ ਯਦੀ (ਦੂਸਰਾ ਪਤੀ ਸੇਜਾ ਮਾਨ ਕਰ) ਉਸ ਨੂੰ ਤਿਲਾਕ ਦੇ ਦੇਵੇ ਤਾਂ ਦੋਨੋਂ (ਮੀਆਂ ਬੀਬੀ) ਉਤੇ ਕਛ ਗੁਨਾਹ ਨਹੀਂ, ਫਿਰ ਓਹ ਇਕ ਦੂਸਰੇ ਵਲ ਆ ਜਾਣ ਏਸ ਨਿਯਮ ਉਤੇ ਕਿ ਦੋਨੂਆਂ ਨੂੰ ਨਿਸਚਾ ਹੋਵੇ ਕਿ ਅੱਲਾ ਦੀ (ਬੱਧੀ ਹੋਈ) ਸੀਮਾਂ ਉਤੇ ਸਾਵਧਾਨ ਰਹਿ ਸਕਾਂਗੇ ਅਰ ਏਹ ਅੱਲਾ ਦੀਆਂ (ਬੱਧੀਆਂ ਹੋਈਆਂ) ਹੱਦਾਂ ਹਨ ਜਿਨ੍ਹਾਂ ਨੂੰ ਉਨਹਾਂ ਲੋਕਾਂ ਵਾਸਤੇ ਕਥਨ ਕਰਦਾ ਹੈ ਜੋ ਸਮਝਦੇ ਹਨ ॥੨੩੧॥ਅਰ ਜਦੋਂ ਤੁਸੀਂ ਔਰਤਾਂ ਨੂੰ (ਦੋ ਵੇਰਾਂ) ਤਿਲਾਕ ਦੇ ਦਿਤੀ ਅਤੇ ਉਹਨਾਂ ਦੀ ਮੁਦਤ ਪੂਰੀ ਹੋਣ ਉਤੇ ਆਈ ਤਾਂ ਦਸਤੂਰ ਅਨੁਸਾਰ ਉਸ ਨੂੰ (ਇਸਤ੍ਰੀਪਣੇ ਵਿਚ)ਰਖ ਲਵੋ ਜਾਂ ਉਸਨੂੰ (ਤੀਜੀ ਵੇਰੀ ਤਲਾਕ ਦੇਕੇ)ਭਲੀ ਭਾਂਤ ਬਿਦਾ ਕਰ ਦਿਓ ਅਤੇ ਕਸ਼ਟ ਦੇਣ ਦੇ ਵਾਸਤੇ ਉਸ ਨੂੰ (ਆਪਣੇ ਇਸਤ੍ਰੀ ਪਣੇ ਵਿਚ) ਨਾ ਰਖਣਾ ਕਿ (ਪਿੱਛੋਂ ਓਸ ਉਤੇ) ਲਗੇ ਵਾਧਾ ਕਰਨ ਅਰ ਜੋ ਐਸੇ ਕਰੇਗਾ ਤਾਂ (ਉਹ ਕੁਛ) ਅਪਣੀ ਹੀ ਜਾਨ ਨੂੰ ਕਸ਼ਟ ਦੇਵੇਗਾ ਅਰ ਅੱਲਾ ਦੇ ਹੁਕਮਾਂ ਨੂੰ ਠੱਠਾ (ਮਖੌਲ) ਨਾ ਸਮਝੋ ਅਰ ਅੱਲਾ ਨੇ ਜੋ ਤੁਹਾਡੇ ਉਤੇ ਅਹਿਸਾਨ ਕੀਤੇ ਹਨ ਉਨਹਾਂ ਨੂੰ ਯਾਦ ਕਰੋ ਅਰ ਇਹ (ਭੀ ਯਾਦ ਕਰੋ) ਕਿ ਓਸ ਨੇ ਤੁਹਾਡੇ ਉਤੇ ਕਿਤਾਬ ਅਰ ਅਕਲ ਦੀਆਂ ਬਾਤਾਂ ਉਤਾਰੀਆਂ ਹਨ (ਜਿਸ ਸੇ) ਕਿ ਤੁਹਾਨੂੰ ਓਹਨਾਂ ਦਵਾਰਾ ਸੁਸਿਖਯਾ ਦੇਵੇ ਅਰ ਅੱਲਾ ਪਾਸੋਂ ਡਰਦੇ ਰਹੋ ਅਰ ਜਾਣ ਰਖੋ ਕਿ ਅੱਲਾ ਸਭ ਕੁਛ ਜਾਣਦਾ ਹੈ ॥੨੩੨॥ ਰੁਕੂਹ ੨੯॥ ਪਾਦ ੩॥

ਅਰ ਜਦੋਂ ਤੁਸੀਂ ਇਸਤਰੀਆਂ ਨੂੰ (ਤਿੰਨ ਵਾਰ) ਤਲਾਕ ਦੇ ਦਿਓ ਅਰ ਉਹ ਅਪਣੀ (ਇਦਿਤ) ਦੀ ਅਵਧੀ ਪੂਰੀ ਕਰ ਲਏ ਅਰ ਰਵਾਜ ਅਨੁਸਾਰ ਆਪਸ ਵਿਚ ਕਿਸੇ(ਪ੍ਖਰ)ਨਾਲ ਰਾਜੀ ਹੋ ਜਾਣ ਤਾਂ ਉਹਨਾਂ ਨੂੰ (ਦੁਸਰੇ) ਪਤੀਆਂ ਨਾਲ ਨਕਾਹ ਕਰਾ ਲੈਣ ਥੀਂ ਨ ਰੋਕੋ। ਏਹ ਸਿਖਯਾ ਉਸ ਨੂੰ ਦਿਤੀ ਜਾਂਦੀ ਹੈ ਜੋ ਤੁਹਾਡੇ ਵਿਚੋਂ ਅੱਲਾ ਅਰ ਅੰਤ ਦੇ ਦਿਨ ਉਤੇ ਈਮਾਨ