ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/38

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੮

ਪਾਰਾ ੨

ਮੰਜ਼ਲ ੧

ਸੂਰਤ ਬਕਰ ੨


 ਰਖਦਾ ਹੋਵੇ ਏਹ ਤੁਹਾਡੇ ਵਾਸਤੇ ਬਹੁਤ ਹੀ ਪਵਿਤਰਤਾਈ ਅਰ ਵਡੀ ਸੁਧਤਾਈ ਦੀ ਬਾਰਤਾ ਹੈ ਅਰ ਅੱਲਾ ਜਾਣਦਾ ਹੈ ਅਰ ਤੁਸੀਂ ਨਹੀਂ ਜਾਣਦੇ ॥੨੩੩॥ ਅਰ ਬਚੇ ਵਾਲੀ ਇਸਤਰੀਆਂ ਆਪਣੇ ਬਾਲਕ ਨੂੰ ਪੂਰੇ ਦੋ ਬਰਸ ਦੂਧ ਪਲਾਵਣ ਜੋ ਕੋਈ ਦੁਧ ਦੀ ਮੁਦਤ ਪੂਰੀ ਕਰਨਾ ਚਾਵੇ ਅਰ ਬਚੇ ਦੇ ਬਾਪ ਉਤੇ ਉਨ੍ਹਾਂ ਤਰੀਮਤਾਂ ਦਾ ਦਸਤੂਰ ਅਨੁਸਾਰ ਅੰਨ ਬਸਤਰ ਦੇਣਾ ਹੋਗਾ (ਕਿਸੀ) ਨੂੰ ਉਸਦੀ ਸ਼ਕਤੀ ਥੀਂ ਵਧਕੇ ਤਕਲੀਫ ਨਾ ਦਿਤੀ ਜਾਵੇ, ਮਾਈ ਨੂੰ ਓਸ ਦੇ ਬਾਲਕ ਦੇ ਨਮਿਤੋਂ ਹਾਨੀ ਨਾ ਪਹੁੰਚਾਈ ਜਾਵੇ ਅਤੇ ਨਾ ਬਾਪ ਨੂੰ ਓਸ ਦੇ ਬਾਲਕ ਦੇ ਕਾਰਣੋਂ ਅਰ ਮਾਲਕ ਪਰ ਭੀ ਇਸ ਭਾਂਤ(ਜ਼ਿਮਾਂਵਾਰੀ ਹੈ) ਫੇਰ ਯਦੀ ( ਸਮੇਂ ਥੀਂ ਪਹਿਲਾਂ ਮਾਤਾ ਪਿਤਾ) ਦੋਨੋਂ ਆਪਨੀ ਮਰਜ਼ੀ ਅਰ ਸਲਾਹ ਨਾਲ (ਦੁਧ) ਛੁਡਾਣ ਦੀ ਇਛਾ ਕਰਨ ਤਾਂ ਉਨਹਾਂ ਉਤੇ ਕੋਈ ਦੋਖ ਨਹੀਂ ਅਰ ਯਦੀ ਤੁਸੀਂ ਆਪਣੀ ਸੰਤਾਨ ਨੂੰ (ਕਿਸੇ ਦਾਈ ਦਾ) ਦੁਧ ਪਿਲਾਣਾ ਚਾਹੋ ਤਾਂ ਤੁਹਾਨੂੰ ਕੋਈ ਗੁਨਾਂਹ ਨਹੀਂ ਏਸ ਪਰਤੱਗਯਾ ਉਤੇ ਕਿ ਜੋ ਤੁਸਾਂ ਨੇ ਦਸਤੂਰ ਮੁਤਾਬਿਕ ਦੇਣਾ ਕੀਤਾ ਸੀ (ਉਸ ਦੇ) ਹਵਾਲੇ ਕਰੋ ਅਰ ਅੱਲਾ ਪਾਸੋਂ ਡਰਦੇ ਰਹਿਆ ਕਰੋ ਅਰ ਜਾਨ ਰਖੋ ਕਿ ਜੋ ਕੁਛ ਭੀ ਤੁਸੀਂ ਕਰਦੇ ਹੋ ਅੱਲਾ ਉਸ ਨੂੰ ਦੇਖ ਰਹਿਆ ਹੈ ॥੨੩੪॥ ਅਰ ਤੁਹਾਡੇ ਵਿਚੋਂ ਜੋ ਲੋਗ ਮਰ ਜਾਣ ਅਰ ਇਸਤਰੀਆਂ ਛੱਡ ਮਰਨ ਤਾਂ (ਇਸਤਰੀਆਂ ਨੂੰ ਚਾਹੀਦਾ ਹੈ) ਕਿ ਚਾਰ *ਮਹੀਨੇ ਦਸ ਦਿਨ ਆਪਣੇ ਆਪ ਨੂੰ ਸਾਂਭੀ ਰਖਣ ਫੇਰ ਜਦੋਂ ਆਪਣੀ ( ਇਦਿਤ ਦੀ) ਅਵਸਥਾ ਪੂਰੀ ਹੋ ਜਾਏ ਤਾਂ ਜੋਗ ਤੌਰ ਉਤੇ ਜੋ ਕੁਛ ਆਪਣੇ ਹੱਕ ਵਿਚ ਕਰਨ ਉਸ ਦਾ ਤੁਹਾਡੇ ਉਤੇ ਕਛ ਦੋਸ਼ ਨਹੀਂ ਅਰ ਤੁਸੀਂ ਲੋਗ ਜੋ ਕਛ (ਭੀ) ਕਰ ਰਹੇ ਹੋ ਅੱਲਾ ਨੂੰ ਉਸ ਦੀ ਖਬਰ ਹੈ ॥੨੩੫॥ ਅਰ ਯਦੀ ਤੁਸੀਂ ਕਿਸੇ ਬਾਤ ਓਲੇ ਵਿਚ (ਏਹਨਾਂ) ਇਸਤਰੀਆਂ ਨੂੰ (ਪੁਨਰ) ਵਿਵਾਹ ਦਾ ਸੰਦੇਸਾ ਦਿਓ ਅਥਵਾ ਆਪਣਿਆਂ ਦਿਲਾਂ ਵਿਚ ਛਿਪਾਈ ਰਖੋ ਤਾਂ ਇਸ ਗੱਲੋਂ (ਭੀ) ਤੁਹਾਨੂੰ ਕੋਈ ਗੁਨਾਹ ਨਹੀਂ, ਅੱਲਾ ਨੂੰ ਮਾਲੂਮ ਹੈ ਕਿ ਤੁਸੀਂ ਏਹਨਾਂ (ਇਸਤਰੀਆਂ ਨਾਲ ਪੁਨਰ ਵਿਵਾਹ ਦਾ) ਖਿਆਲ ਕਰੋਗੇ ਪਰੰਤੂ ਏਹਨਾਂ ਨਾਲ (ਨਕਾਹ ਦੀ) ਪਰਤਿਗਯਾ ਚੁਪ ਕੀਤਿਆਂ ਭੀ ਨਹੀਂ ਕਰਨੀ, ਹਾਂ ਜਾਇਜ਼ ਤੌਰ ਉੱਤੇ ਕੋਈ ਬਾਤ ਆਖ ਦਿਓ (ਤਾਂ ਕੋਈ ਦੋਸ਼ ਨਹੀਂ) ॥੨੩੬॥ ਅਤੇ ਜਿਤਨਾ ਚਿਰ ਨਿਯਤ ਅਵਧੀ ਅਰਥਾਤ (ਇਦਿਤ) ਮੁਕ ਨਾ ਜਾਵੇ ਵਿਵਾਹ (ਨਕਾਹ) ਦੀ ਪਕੀ ਬਾਰਤਾ ਨ ਕਰੋ ਅਰ ਯਾਦ ਰਖੋ ਕਿ ਜੋ ਕੁਛ ਤੁਹਾਡੇ ਚਿਤ ਵਿਚ ਹੈ ਅੱਲਾ (ਉਸ ਨੂੰ) ਜਾਣਦਾ ਹੈ ਤਾਂ ਓਸ ਦੇ ਪਾਸੋਂ


*ਏਹ ਇਦਿਤ ਦੀ ਸੀਮਾਂ ਹੈ।