੩੯੮
ਪੀਰੀ ੧੮
ਸੂਰਤ ਨੂਰ ੨੪
ਅੱਲਾ ਇਕ ਚੁਟਕੀ ਵਿਚ ਹਿਸਾਬ ਕਰਨੇ ਵਾਲਾ ਹੈ ॥੩੯॥ ਕਿੰਬਾ (ਉਹਨਾਂ ਦੇ ਕਰਮਾਂ ਦਾ ਦ੍ਰਿਸ਼ਟਾਂਤ) ਬੜੇ ਗੰਭੀਰ ਦਰਿਯਾ ਦੇ ਅੰਦਰੂਨੀ ਅੰਧੇਰਿਆਂ ਵਰਗਾ (ਹੈ) ਕਿ ਦਰੀਯਾ ਨੂੰ ਤਰੰਗਾਂ ਨੇ ਰਖਿਅ ਹੈ ਅਰ (ਤਰੰਗ ਭੀ ਇਕ ਨਹੀਂ ਪ੍ਰਤਯੁਤ) ਲਹਿਰ ਦੇ ਉੱਪਰ ਲਹਿਰਾ ਉਸ ਦੇ ਉਪਰ ਬਦਲ (ਭਾਵ) ਅਧੇਰੇ ਹਨ।ਇਕ ਦੇ ਉਪਰ ਇਕ (ਦਰੀਯਾ ਦੇ ਤਲੇ ਵਿਚ) ਕੋਈ (ਆਦਮੀ) ਆਪਣਾ ਹਥ ਨਿਕਾਲੇ ਤਾਂ ਆਸ਼ਾ ਨਹੀਂ ਕਿ ਉਸ ਨੂੰ ਦੇਖ ਸਕੇ ਅਰ ਜਿਸ ਨੂੰ ਅੱਲਾ ਹੀ ਪਰਕਾਸ਼ (ਅਰਥਾਤ ਸਿਛਾ)ਨਾ ਦੇਵੇ ਤਾਂ ਓਸ ਨੂੰ (ਕਿਸੇ ਪਾਸਿਓਂ ਭੀ) ਨੂਰ ਦਾ ਸਹਾਰਾ) ਨਹੀਂ ॥੪੦॥ ਰੂਕੁਹ ੫॥
(ਹੇ ਸਰੋਤਾ) ਕੀ ਤੂਨੇ (ਏਸ ਬਾਰਤਾ ਉਤੇ) ਨਜ਼ਰ ਨਹੀਂ ਦਿਤੀ ਕਿ ਜਿਤਨੀ ਸਰਿਸ਼ਟੀ ਪ੍ਰਿਥਵੀ ਅਕਾਸ਼ ਦੇ ਮਧ ਮੇਂ ਹੈ (ਸੰਪੂਰਨ) ਅੱਲਾ ਦੀ ਹੀ ਮਹਿਮਾਂ (ਤਥਾ ਉਪਮਾਂ) ਕਰਦੇ ਰਹਿੰਦੇ ਹਨ। ਅਰ ਪੰਖੀ (ਭੀ ਜੋ) ਪੰਖ ਫੈਲਾਏ (ਉਡਦੇ ਫਿਰਦੇ ਹਨ) ਸੰਪੂਰਨਾਂ ਨੂੰ ਆਪੇ (ਆਪਣੀ) ਨਮਾਜ਼ ਅਰ ਆਪੋ (ਆਪਣੀ) ਮਹਿਮਾਂ (ਦਾ ਮਾਰਗ) ਮਾਲੂਮ ਹੈ ਅਰ ਜੋ ਕੁਛ ਇਹ ਕਰਦੇ ਹਨ ਅੱਲਾ ਉਸ ਤੋਂ ਗਿਆਤ ਹੈ ॥੪੧॥ ਅਰ ਪ੍ਰਿਥਵੀ ਅਕਾਸ਼ ਦੀ ਸਾਸ਼ਨਾ।(ਹਕੂਮਤ)ਅੱਲਾ ਦੀ ਹੀ ਹੈ ਅਰ ਅੱਲਾ ਦੇਹੀ ਪਾਸੇ(ਸਾਰਿਆਂ) ਲੌਟ ਕਰ ਜਾਣਾ ਹੈ ॥੪੨॥(ਹੇ ਸ੍ਰੋਤਾ) ਕੀ ਤੂਨੇ (ਏਸ ਬਾਰਤਾ ਉਤੇ (ਦ੍ਰਿਸ਼ਟ ਨਹੀਂ ਦਿਤੀ ਕਿ ਅੱਲਾ (ਹੀ) ਬਦਲਾਂ ਨੂੰ ਪ੍ਰੇਰਦਾ ਹੈ ਅਰ ਫੇਰ ਬਦਲਾਂ (ਦਿਆਂ ਟੁਕੜਿਆਂ) ਨੂੰ ਆਪਸ ਵਿਚ ਜੋੜਦਾ ਹੈ। ਫੇਰ ਓਹਨਾਂ ਨੂੰ ਤਹਿ ਉਤੇ ਤੈਹ (ਕਰਕੇ) ਰਖਦਾ ਹੈ। ਫੇਰ (ਹੇ ਸ੍ਰੋਤਾ) ਤੂੰ ਬਦਲ ਦੇ ਵਿਚੋਂ ਬਰਖਾ ਹੁੰਦੀ ਦੇਖਦਾ ਹੈਂ ਅਰ ਆਕਾਸ਼ ਦੇ ਵਿਚ ਜੋ (ਗੜਿਆਂ) ਦੇ ਪਰਬਤ (ਅਰਥਾਤ ਜੰਮੇ ਹੋਏ ਬਦਲ) ਹਨ ਉਹੀ ਓਹਨਾਂ ਵਿਚੋਂ ਗੜੇ ਬਰਸਾਉਂਦਾ ਹੈ ਤਾਂ ਜਿਸ ਉਤੇ ਚਾਹੁੰਦਾ ਹੈ। ਗੜੇ ਬਰਸਾਉਂਦਾ ਅਰ ਜਿਸ ਉਤੇ ਚਾਹੁੰਦਾ ਹੈ ਉਹਨਾਂ ਨੂੰ ਹਟਾ ਦੇਂਦਾ ਹੈ ਬਦਲਾਂ ਦੀ ਬਿਜਲੀ ਦਾ ਚਮਿ- ਤਕਾਰ ਹੈ ਕਿ ਮਾਨੋ ਅਖੀਆਂ (ਦੇ ਨੂਰ) ਨੂੰ ਖਿਚੀ ਲਈ ਚਲੀ ਜਾਂਦੀ ਹੈ ॥੪੩॥ ਅੱਲਾ ਰਾਤ੍ਰੀ ਦਿਵਸ ਦਾ ਹੇਰ ਫੇਰ ਕਰਦਾ ਰਹਿੰਦਾ ਹੈ ਜੋ ਲੋਗ ਸੂਝ ਰਖਦੇ ਹਨ ਓਹਨਾਂ ਵਾਸਤੇ ਇਸ ਵਿਚ ਬੜੀ ਸਿਖਸ਼ਾ ਹੈ ॥੪੪॥ ਅਰ ਅੱਲਾ ਨੇ (ਹੀ) ਸੰਪੂਰਨ (ਤੁਰਨ ਫਿਰਨ ਵਾਲਿਆਂ) ਸਜੀਵਾਂ ਨੂੰ ਪਾਣੀ ਤੋਂ ਉਤਪਤ ਕੀਤਾ ਫਿਰ ਓਹਨਾਂ ਵਿਚੋਂ (ਕਈਕੁ) ਉਹ ਹਨ ਜੋ ਆਪਣੇ ਪੇਟ ਦੇ ਸਹਾਰੇ ਤੁਰਦੇ ਫਿਰਦੇ ਹਨ ਅਰ (ਕਈਕੁ) ਓਹਨਾਂ ਵਿਚ ਉਹ ਹਨ ਜੋ ਦੋ ਪੈਰਾਂ ਦੇ ਸਹਾਰੇ ਤੁਰਦੇ ਹਨ ਅਰ (ਕਈਕੁ) ਓਹਨਾਂ ਵਿਚੋਂ