ਪਾਰਾ ੧੯
ਸੂਰਤ ਸ਼ਅਰਾਇ ੨੬
੪੧੭
(ਹੋ) ਗਿਆ ਅਰ ਹਰ ਇਕ ਟੁਕੜਾ ਮਾਨੋਂ ਇਕ ਬੜਾ (ਉੱਚਾ) ਪਰਬਤ ਸੀ ॥੬੩॥ ਅਰ ਓਸ ਸਮੇਂ ਸਿਰ ਅਸੀਂ ਦੂਸਰਿਆਂ ਲੋਗਾਂ (ਅਰਥਾਤ ਫਰਊਨ ਵਾਲਿਆਂ) ਨੂੰ (ਭੀ) ਲੈ ਆਏ ॥੬੪॥ ਅਰੁ ਅਸਾਂ ਨੇ ਮੂਸਾ ਅਰ ਜੋ ਲੋਗ ਓਹਨਾਂ ਦੇ ਸੰਗੀ ਸਨ ਸੰਪੂਰਨਾਂ ਨੂੰ ਬਚਾ ਲੀਤਾ ॥੬੫॥ ਫੇਰ ਦੂਸਰਿਆਂ (ਅਰਥਾਤ ਫਰਊਨ ਵਾਲਿਆਂ) ਨੂੰ ਗਰਕ ਕਰ ਦਿਤਾ ॥੬੬॥ ਨਿਰਸੰਦੇਹ ਕਿ ਇਸ (ਪ੍ਰਸੰਗ) ਵਿਚ (ਇਕ ਬੜੀ) ਸੰਥਾ ਹੈ ਅਰ ਫਰਊਨ ਦਿਆਂ ਲੋਕਾਂ ਵਿਚੋਂ ਕਈ ਪ੍ਰਾਯਾ ਈਮਾਨ ਧਾਰਨੇ ਵਾਲੇ ਭੀ ਨਹੀਂ ਸਨ ॥੬੭॥ ਅਰ (ਹੇ ਪੈਯੰਬਰ) ਨਿਰਸੰਦੇਹ ਤੁਸਾਂ ਦਾ ਪਰਵਰਦਿਗਾਰ ਅਲਬੱਤਾ ਵਹੀ ਸ਼ਕਤੀਮਾਨ (ਅਰ) ਦਿਆਲੂ ਹੈ ॥੬੮॥ ਰੁਕੂਹ ॥੪॥
ਅਰ (ਹੇ ਪੈਯੰਬਰ) ਏਹਨਾਂ ਲੋਕਾਂ ਨੂੰ ਇਬਰਾਹੀਮ ਦੀ ਵਿਥਯਾ ਪੜ ਕੇ ਸੁਨਾਓ ॥੬੯॥ ਕਿ ਜਦੋਂ ਓਹਨਾਂ ਨੇ ਆਪਣੇ ਪਿਤਾ ਅਰ ਆਪਣੀ ਜਾਤੀ (ਦੇ ਲੋਕਾਂ ਨੂੰ) ਪੁੱਛਿਆ ਕਿ (ਤੁਸੀਂ ਲੋਕ) ਕਿਸ ਵਸਤੂ ਨੂੰ ਪੂਜਦੇ ਹੋ ॥੭੦॥ ਤਾਂ ਓਹਨਾਂ ਨੇ ਉਤਰ ਦਿਤਾ ਕਿ ਅਸੀਂ ਤਾਂ ਮੂਰਤੀਆਂ ਨੂੰ ਪੂਜਦੇ ਹਾਂ ਅਰ ਓਹਨਾਂ ਦੀ ਹੀ ਸੇਵਾ ਕਰਦੇ ਰਹਿੰਦੇ ਹਾਂ ॥੭੧॥ (ਇਬਰਾਹੀਮ ਨੇ) ਪੁਛਿਆ ਕਿ (ਭਲਾ) ਜਦ ਤੁਸੀਂ (ਏਹਨਾਂ ਨੂੰ ਨੂੰ ਬੁਲਾਂਵਦੇ ਚਲਾਂਵਏ ਹੋ ਤਾਂ ਕੀ ਇਹ ਤੁਸਾਂ ਦੀ (ਕੁਛ) ਸੁਣਦੇ ਗਿਣਦੇ ਹਨ ॥੭੨॥ ਕਿੰਬਾ ਤੁਸਾਂ ਨੂੰ ਕੋਈ ਲਾਭ ਕਿੰਬਾ ਹਾਨੀ ਪਹੁੰਚਾ ਸਕਦੇ ਹਨ ॥੭੩॥ ਓਹਨਾਂ ਨੇ ਕਹਿਆ (ਇਹ ਤਾਂ) ਨਹੀਂ ਪਰੰਤੂ ਅਸਾਂ ਨੇ ਆਪਣਿਆਂ ਵਡਿਆਂ ਨੂੰ ਐਸੇ ਹੀ ਕਰਦਿਆਂ ਦੇਖਿਆ (ਹੈ) ॥੭੪॥ (ਏਸ ਉਤੇ ਇਬਰਾਹੀਮ ਨੇ) ਕਹਿਆ ਕਿ ਕੁਛ ਯਾਤ ਭੀ ਹੈ ਜਿਨ੍ਹਾਂ ਵਸਤੂਆਂ ਨੂੰ ਤੁਸੀਂ ॥੭੫॥ ਅਰ ਤੁਸਾਂ ਦੇ ਅਗਲੇ ਪਿਤਾ ਪਿਤਾਮਾ ਪੂਜਦੇ ਤੁਰੇ ਆਏ ਹਨ ॥੭੬॥ ਇਹ ਤਾਂ ਮੇਰੇ ਦੁਸ਼ਮਨ ਹਨ ਹਾਂ (ਮੇਰਾ ਸਚਾ ਮਿਤ੍ਰ ਤੋ) ਪਰਵਰਦਿਗਾਰ ਆਲਿਮ (ਹੈ) ॥੭੭॥ ਜਿਸ ਨੇ ਮੇਰੇ ਤਾਈਂ ਉਤਪਤ ਕੀਤਾ ਫੇਰ ਵਹੀ (ਇਸ ਲੋਕ ਅਰ ਪਰਲੋਕ ਦੇ ਦੁਖੜਿਆਂ ਤੋਂ) ਮੈਨੂੰ ਰਾਹ ਪਾਉਂਦਾ ਹੈ ॥੭੮॥ ਅਰ ਜੋ ਮੈਨੂੰ (ਪ੍ਰਸ਼ਾਦ) ਛਕਾਂਦਾ ਹੈ ਅਰ (ਜੋ) ਮੈਨੂੰ (ਪਾਣੀ) ਪਿਲਾਂਵਦਾ ਹੈ ॥੭੯॥ ਅਰ ਜਦੋਂ ਮੈਂ ਰੋਗੀ ਹੋ ਜਾਂਦਾ ਹਾਂ ਉਹੀ ਮੇਰੇ ਤਾਈਂ ਨਿਰੋਗਤਾ ਪਰਦਾਨ ਕਰਦਾ ਹੈ ॥੮੦॥ ਅਰ ਜੋ ਮੇਰੇ ਤਾਈਂ ਮਾਰੇਗਾ (ਅਰ ਮਾਰਿਆਂ ਪਿਛੋਂ) ਫੇਰ (ਉਹੀ) ਮੇਰੇ ਤਾਈਂ ਸੁਰਜੀਤ ਕਰੇਗਾ ॥੮੧॥ ਅਰ (ਜੋ ਬਖਸ਼ਨੇ ਵਾਲਾ ਮੇਹਰਬਾਨ ਹੈ ਅਰ ਉਸੇ ਉਪਰ) ਮੇਰਾ ਭਰੋਸਾ ਹੈ ਕਿ ਬਦਲੇ ਦੇ