i } ਪਾਰਾ ੧੯ ਸੂਰਤ ਸ਼ੋਅਰਾਇ ੨੬ ४२१ ਦਿਗਾਰ ਨਿਰਸੰਦੇਹ ਵਹੀ ਸ਼ਕਤੀਮਾਨ ( ਅਰ ) ਦਿਆਲੂ ਹੈ॥ ੧੪੦॥ ਰਹ੭॥ ( ਇਸੀ ਤਰਹ ) ਸਮੂਦ ( ਦੀ ਜਾਤੀ ) ਨੇ ( ਭੀ ) ਪੈਯੰਬਰਾਂ ਝੂਠਿਆਰਿਆ॥ ੧੪੧ ॥ ਕਿ ਓਹਨਾਂ ਦੇ ਭਰਾ ਸਾਲਿਆ ਨੇ ਓਹਨਾਂ ਕਹਿਆ ਕੀ ਤੁਸੀਂ ( ਖੁਦਾ ਪਾਸੋਂ ) ਨਹੀਂ ਡਰਦੇ ॥ ੧੪੨ ॥ ਮੈਂ ਤੁਸਾਂ ਦਾ ਅਮਾਨਤ ਦਾਰ ਪੈਯੰਬਰ ਹਾਂ ॥ ੧੪੩ ॥ ਤਾਂ ਅੱਲਾ ਪਾਸੋਂ ਡਰੋ ਅਰ ਮੇਰਾ ਕਹਿਨਾ ਮੰਨੋ ॥੧੪੪॥ ਅਰ ਮੈਂ ਏਸ ( ਸਮਝਾਣੇ ) ਪਰ, ਤੁਸਾਂ ਪਾਸੋਂ ਕੋਈ ਮੋਲ ਤਾਂ ਨਹੀਂ ਮੰਗਦਾ ਸੇਰਾ ਮੋਲ ਤਾਂ ਬਸ ਸੰਸਾਰ ਦੇ ਪਾਲਨ ਹਾਰੇ ਉਪਰ ਹੈ ॥੧੪੫॥ ਕੀ ਜੋ ਵਸਤਾਂ ਏਥੇ ( ਸੰਸਾਰ ਵਿਚ ) ਹਨ ॥ ੧੪੬॥ ਅਰਥਾਤ ਬਾਗ ਅਰ ਚਸ਼ਮੇ ॥ ੧੪੭॥ ਅਰ ਖੇਤੀਆਂ ਅਰ ਖਜੂਰਾਂ ਜਿਨ੍ਹਾਂ ਦੇ ਗੁਛੇ ( ਮਾਰੇ ਭਾਰ ਦੇ ) ਟੁਟ ਰਹੇ ਹਨ॥ ੧੪੮॥ ਤੁਸੀਂ ਏਹਨਾਂ ਵਿਚ ਹੀ ਬੇ ਖਟਕੇ ( ਸਦੈਵ ਵਾਸਤੇ ) ਛਡੇ ਜਾਓਗੇ ॥੧੪੯॥ ਅਰ ( ਏਸ ਖਿਆਲ ਨਾਲ ) ਪ੍ਰਸੰਨ ਹੋ ਹੋਕੇ ਪਰਬਤਾਂ ਨੂੰ ਛਿਲ ੨ ਕੇ ਘਰ ਬਣਾਂਵਦੇ ਹੋ ॥ ੧੫੦ ॥ਤਾਂ ਖੁਦਾ, ਪਾਸੋਂ ਡਰੋ ਅਰ ਮੇਰਾ ਕਹਿਆ ਮੰਨੋ ॥ ੧੫੧ ॥ ਅਰ ( ਬੰਦਗੀ ਦੀ ਸੀਮਾਂ ਤੋਂ ) ਵਧ ਜਾਵਣ ਵਾਲਿਆਂ ਦੇ ਕਹੇ ਉਤੇ ਨਾ ਜਾਣਾ ॥ ੧੫੨ ॥ ਜੋ ਦੇਸ ਵਿਚ ਫਸਾਦ ਡਾਲਦੇ ਹਨ ਅਰ ( ਖਰਾਬੀਆਂ ਦਾ ) ਸੁਧਾਰ ਨਹੀ ਕਰਦੇ॥੧੫੩ ॥ ਉਹ ਬੋਲੇ ਤੁਸਾਂ ਉਪਰ ਤਾਂ ਬਸ ਕਿਸੇ ਨੇ ਟੋਣਾ ਟਾਮਣ ਕਰ ਦਿਤਾ ਹੈ ੧੫੪॥ ਤੁਸੀਂ ਭੀ ਤਾਂ ਸਾਡੇ ਵਰਗੇ ਮਾਨੁਖ ਹੀ ਹੋ ਹੋਰ ਬਸ ਤਾਂ ਯਦੀ ਸਚੇ ਹੋ ਤਾਂ ਕੋਈ ਚਮਤਕਾਰ ( ਮੋਜ਼ਾ ) ਲਿਆ ਕੇ ਦਿਖਾਓ ॥ ੧੫੫ ॥ (ਸਾਲਯਾ ਨੇ ) ਕਹਿਆ ਇਹ ਉਟਣੀ ( ਮੋਜਜਾ ) ਹੈ।ਪਾਣੀ ਪੀਣੇ ਦੀ ( ਇਕ ਦਿਨ ਦੀ ) ਵਾਰੀ ਏਸ ਦੀ ਅਰ ਇਕ ਨਿਯਮ ( ਮੁਕਰਰ ) ਦਿਨ ਪੀਣ ਦੀ ਵਾਰੀ ਤੁਸਾਂ ਦੀ॥੧੫੬ ॥ ਅਰ ਏਸ ਨੂੰ ਕਿਸੇ ਪ੍ਰਕਾਰ ਦਾ ਕਸ਼ਟ ਨਾ ਪਹੁੰਚਾਨਾ ਨਹੀਂ ਤਾਂ ਇਕ ਸਖਤ ਦਿਨ ਦਾ ਕਸ਼ਟ ਤੁਸਾਂ ਨੂੰ ਆ ਘੇਰੇਗਾ ॥ ੧੫੭ ॥ ਏਸ ( ਸਮਝਾਣ ) ਕਰਕੇ ( ਭੀ ) ਲੋਕਾਂ ਨੇ ਓਸ ਦੀਆਂ ਸੜਾਂ ਵੱਡ ਸਿਟੀਆਂ ਫੇਰ ( ਬਹੁਤ ਹੀ ) ਪਸ਼ੇਮਾਨ ਹੋਏ ( ਪਰੰਤੂ ਓਸ ਵੇਲੇ ਦੀ ਪਸ਼ੇਮਾਨੀ ਨਕੰਮੀ ਸੀ )॥ ੧੫੮॥ ਆਖਰਕਾਰ ਓਹਨਾਂ ਨੂੰ ਕਸ਼ਟ ਨੇ ਆ ਘੇਰਿਆ ! ਏਸ ( ਪ੍ਰਸੰਗ ) ਵਿਚ ( ਭੀ ਇਕ ਬੜੀ ) ਸਿਖ੍ਯਾ ਹੈ। ਅਰ ਸਾਲਿਆ ਦੀ ਜਾਤੀ ਦੇ ਪ੍ਰਾਯਾ ਲੋਕ ਈਮਾਨ ਧਾਰਨ ਵਾਲੇ ਭੀ ਨਹੀਂ ( ਥੇ ) ॥ ੧੫੯ ॥ ਅਰ ( ਹੇ ਪੈ ੰਬਰ) ਤੁਸਾਂ ਦਾ ਪਰਵਰਦਿਗਾਰ ਨਿਰਸੰਦੇਹ ਵਹੀ ਸ਼ਕਤੀਮਾਨ ( ਅਤ ਦਿਆਲੂ ਹੈ॥ ੧੬੦॥ . Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/421
ਦਿੱਖ