ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/422

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ४२२ ਰਕੂਹ ੮ ॥ ਪਾਰਾ ੧੬ ਸੂਰਤ ਸ਼ਾਅਰਾਇ ॥੨੬ ( ਇਸੀ ਪ੍ਰਕਾਰ ) ਲੂਤ ਦੀ ਜਾਤੀ ਨੇ ( ਭੀ ) ਪੈਯੰਬਰਾਂ ਝੂਠਿਆਰਿਆ ॥੧੬੦॥ ਕਿ ਓਹਨਾਂ ਦੇ ਭਿਰਾ ਲੂਤ ਨੇ ਓਹਨਾਂ ਕਹਿਆ ਕੀ ਤੁਸੀਂ ( ਖੁਦਾ ਪਾਸੋਂ ) ਨਹੀਂ ਡਰਦੇ ॥ ੧੬੧ । ਮੈਂ ਤੁਸਾਂ ਦਾ ਅਮਾਨਤਦਾਰ ਪੈਯੰਬਰ ਹਾਂ ॥੧੬੨! ਤਾਂ ਅੱਲਾ ਪਾਸੋਂ ਡਰੋ ਅਰ ਮੇਰਾ ਕਹਿਆ ਮੰਨੋ॥ ੧੬੩ ॥ ਅਰ ਮੈਂ ਏਸ ( ਸਮਝਾਣੇ ) ਦਾ ਤੁਸਾਂ ਪਾਸੋਂ ( ਕੋਈ ਮੋਲ ਤਾਂ ਮੰਗਦਾ ਨਹੀਂ। ਮੇਰਾ ਮੋਲ ਤਾਂ ਬਸ ਸੰਸਾਰ ਦੇ ਪਾਲਨ- ਹਾਰੇ ਉਪਰ ਹੈ॥੧੬੪॥ਕੀ ਤੁਸੀਂ ਸੰਸਾਰ ਦੇ ਲੋਕਾਂ ਵਿਚੋਂ ਲੜ- ਕਿਆਂ ਉਤੇ ਡਿਗੇ ਫਿਰਦੇ ( ਹੋ ) ॥੧੬੫॥ ਅਰ ਤੁਸਾਂ ਦੇ ਪਰਵਰ- ਦਿਗਾਰ ਨੇ ਜੋ ਤੁਸਾਂ ਵਾਸਤੇ ਇਸਤ੍ਰੀਆਂ ਉਤਪਤ ਕਰ ਦਿਤੀਆਂ ਹਨ ਓਹਨਾਂ ਪਾਸੋਂ ਕੰਨੀ ਕਤਰਦੇ ਹੋ ਬਾਰਤਾ ਂ ਇਹ ਹੈ ਤੁਸੀਂ ਐਸੇ ਲੋਗ ਹੋ ਜੋ ( ਈਸ਼ਵਰੀ ) ਸੀਮਾਂ ਤੋਂ ਬਾਹਰ ਨਿਕਲ ਗਏ ਹੋ ॥ ੧੬੬ ॥ ਵੁਹ ਬੋਲੇ ਲੂਤ ! ਯਦੀ ਤੂੰ ( ਆਪਣੀਆਂ ਏਹਨਾਂ ਗਲਾਂ ਤੋਂ ) ਬਾਜ਼ ਨਾ ਆਵੇਂ ਗਾ ਤਾਂ ਸ਼ੀਘਰ ਹੀ ਤੁਸਾਂ ਨੂੰ ਕਢਕੇ ਬਾਹਰ ਕੀਤਾ ਜਾਵੇਗਾ ॥ ੧੬੭ ਨੇ ( ਲੂਤ ਨੇ ) ਕਹਿਆ ਮੈਂ ਤੁਸਾਂ ਦੀ ( ਏਸ ) ਕਰਤੂਤ ਤੋਂ ( ਸਖਤ ) ਘਿਰਨਾਂ ਕਰਦਾ ਹਾਂ ॥੧੬੮॥( ਅਰ ਸਾਥ ਹੀ ਖੁਦਾ ਅਗੇ ਬੇਨਤੀ ਕੀਤੀ ਕਿ) ਹੇ ਮੇਰੇ ਪਰਵਰਦਿਗਾਰ ਮੈਂਨੂੰ ਅਰ ਮੇਰੇ ਘਰ ਵਾਲਿਆਂ ਨੂੰ ਏਹਨਾਂ ( ਅਪਵਿਤ੍ਰ ) ਕਰਮਾਂ ( ਦੇ ਡੰਡ ) ਤੋਂ ਜੋ ਇਹ ਲੋਗ ਕਰ ਰਹੇ ਹਨ ਮੁਕਤਿ ਦੇ ॥ ੧੬੯ ॥ ਗਲ ਕਾਹਦੀ ਅਸਾਂ ਨੇ ਲੂਤ ਨੂੰ ਅਰ ਉਸਦੇ ਘਰ ਵਾਲਿਆਂ ਨੂੰ ਸਾਰਿਆਂ ਨੂੰ ਮੁਕਤਿ ਪ੍ਰਦਾਨ ਕੀਤੀ ॥੧੭੦ ॥ ਪਰੰਤੂ ( ਲੂਤ ਦੀ ) ਬਿਧ ਇਸਤ੍ਰੀ ( ਕਿ ਉਹ ) ਪਿਛੇ ਰਹਿਣ ਵਾਲਿਆਂ ਵਿਚ ( ਮਿਲ ਕੇ ਕਸ਼ਟ ਨੂੰ ਪ੍ਰਾਪਤ ਹੋਈ ) || ੧੭੧ ॥ ਫੇਰ ਅਸਾਂ ਨੇ ਬਾਕੀ ਦਿਆਂ ਲੋਕਾਂ ਨੂੰ ਰੁਲਾ ਕੇ ਮਾਰ ਸਿਟਿਆ॥ ੧੭੨ ॥ ਅਰ ਓਹਨਾਂ ਉਤੇ ਪਥਰਾਂ ਦੀ ਬਰਖਾ ਕੀਤੀ ਸੋ ( ਕੈਸੀ ਹੀ ) ਬੁਰੀ ਪੱਥਰਾਂ ਦੀ ਮਾਰ ਸੀ ਜੋ ਏਹਨਾਂ ਲੋਕਾਂ ਉਪਰ ਬਰਸੀ।ਜਿਨ੍ਹਾਂ ਨੂੰ ( ਸਾਡੇ ਕਸ਼ਟਾਂ ਪਾਸੋਂ ) ਡਰਾਇਆ ਗਇਆ ਸੀ ( ਅਰ ਓਹਨਾਂ ਨੇ ਨਹੀਂ ਮੰਨਿਆਂ ) ॥ ੧੭੩ ॥ ਨਿਰਸੰਦੇਹ ਏਸ ( ਪ੍ਰਸੰਗ ) ਵਿਚ ( ਭੀ ਇਕ ਬੜੀ ) ਸਿਖ੍ਯਾ ਹੈ ਅਰ ਲੂਤ ਦੀ ਜਾਤੀ ਦੇ ਪ੍ਰਾਯਾ ਲੋਗ ਈਮਾਨ ਧਾਰੀ ਹੈ ਭੀ ਨਹੀਂ ( ਸਨ ) ॥ ੧੭੪॥ ਅਰ ( ਹੇ ਪੈ ੰਬਰ ) ਤੁਸਾਂ ਦਾ ਪਰਵਰਦਿਗਾਰ ਨਿਰਸੰਦੇਹ ਵਹੀ ਸ਼ਕਤੀ ਮਾਨ (ਅਰ) ਦਿਆਲੂ ਹੈ ॥੧੭੫॥ ਰੁਕੂਹ ੯ ॥ ( ਇਸੀ ਪ੍ਰਕਾਰ ) ਜੰਗਲ ਦੇ ਰਹਿਣ ਵਾਲਿਆਂ ਨੇ ( ਭੀ ) ਪੈਯੰ Digitized by Panjab Digital Library | www.panjabdigilib.org