CCCC" } ਪਾਰਾ ੧੯ ਸੂਰਤ ਸ਼ਾਅਰਾਇ ੨੬ ੪੨੩ ਬਰਾਂ ਨੂੰ ਝੂਠਿਆਰਿਆ ॥ ੧੭੬ । ( ਜਦੋਂ ) ਸ਼ਈਬ ਨੇ ਓਹਨਾਂ ਨੂੰ ਕਹਿਆਂ ਕੀ ਤੁਸੀਂ ( ਖੁਦਾ ਪਾਸੋਂ ) ਨਹੀਂ ਡਰਦੇ । ੧੭੭ । ਮੈਂ ਤੁਸਾਂ ਦਾ ਅਮਾਨਤ ਦਾਰ ਪੈ ੰਬਰ ਹਾਂ ॥੧੭੮॥ ਤਾਂ ਖੁਦਾ ਪਾਸੋਂ ਡਰੋ ਅਰ ਮੇਰਾ ਕਹਿਆ ਮੰਨੋ ॥ ੧੭੯ ॥ ਅਰ ਮੈਂ ਏਸ ( ਸਮਝਾਣੇ ) ਦਾ ਤੁਸਾਂ ਪਾਸੋਂ ਕੋਈ ਮੋਲ ਤਾਂ ਨਹੀਂ ਮੰਗਦਾ ਮੇਰਾ ਮੋਲ ਤਾਂ ਬਸ ਸੰਸਾਰ ਦੇ ਪ੍ਰਤਿਪਾਲਕ ਉਪਰ ਹੈ ॥੧੮੦ ॥ ( ਕੋਈ ਵਸਤੂ ਲੋਕਾਂ ਨੂੰ ਟੋਪੇ ਪੜੋਪੀ ਨਾਲ ਮਿਣਕੇ ਦਿਤਾ ਕਰੋ ਤਾਂ) ਟੋਪਾ ਪੜੋਪੀ ਭਰ ਕੇ ਕਰੋਂ ॥ ਅਰ ( ਲੋਕਾਂ ਨੂੰ ) ਨੁਕਸਾਨ ਪਹੁੰਚਾਨ ਵਾਲੇ ਨਾ ਬਣੋ ॥੧੮੧॥ ਅਰ ( ਤੋਲਿਆ ਕਰੋ ਤਾਂ ) ਤੁਲਾ ( ਦੀ ਡੰਡੀ ) ਸਿਧੀ ਰਖ ਕੇ ਦਿਤਾ ਕਰੋ ॥੧੮੨॥ ਅਰ ਲੋਗਾਂ ਨੂੰ ਓਹਨਾਂ ਦੀਆਂ ਵਸਤਾਂ ( ਜੋ ਖਰੀਦਣ ) ਘੱਟ ਨਾ ਦਿਤਾ ਕਰੋ ਅਰ ਦੇਸ ਵਿਚ ਭੜਥੂ ਨਾ ਪਾਂਦੇ ਫਿਰੋ ॥੧੮੩ ॥ ਅਰ ਓਸ ( ਖੁਦਾ ) ਪਾਸੋਂ ਡਰਦੇ ਰਹੋ ਜਿਸਨੇ ਤੁਸਾਂ ਨੂੰ ਅਰ ਅਗਲੀ ਸ੍ਰਿਸ਼ਟੀ ਨੂੰ ਉਤਪਤ ਕੀਤਾ ॥ ੧੮੪॥ ਉਹ ਬੋਲੇ ਤੇਰੇ ਉਤੇ ਤਾਂ ਬਸ ਕਿਸੇ ਨੇ ਜਾਦੂ ਕਰ ਦਿਤਾ ਹੈ ॥ ੧੮੫ ॥ ਅਰ ਤੁਸੀਂ ਤਾਂ ਸਾਡੇ ਵਰਗੇ ( ਹੀ ) ਬਸ ਇਕ ਮਨੁਖ ਹੋ ਅਰ ਅਸੀਂ ਤੁਸਾਂ ਨੂੰ ਮਿਥਯਾ ਵਾਦੀ ਹੀ ਸਮਝਦੇ ਹਾਂ॥ ੧੮੬ ॥ ਅਰ ਸਚੇ ਹੋ ਤਾਂ ਸਾਡੇ ਉਪਰ ਆਕਾਸ਼ ਵਿਚੋਂ ਢੀਮਾਂ ਦੀ ਬਰਖਾ ਕਰਾਓ ॥੧੮੭I ( ਸ਼ਈਬ ਨੇ ) ਕਹਿਆ ਜੋ ਕੁਛ ਤੁਸੀਂ ਕਰ ਰਹੇ ਹੋ ਮੇਰਾ ਪਰਵਰਦਿਗਾਰ ਓਸ ਨੂੰ ਭਲੀ ਪ੍ਰਕਾਰ ਜਾਣਦਾ ਹੈ ।( ਅਰ ਵੁਹ ਤੁਸਾਂ ਨੂੰ ਜਰੂਰ ਡੰਡ ਦੇਕੇ ਹੀ ਰਹੇਗਾ )॥ ੧੮੮॥ ਅਤਏਵ ਉਨ੍ਹਾਂ ਲੋਕਾਂ ਨੇ ਸ਼ਈਬ ਨੂੰ ਝੁਠਿਆਰਿਆ ਤਾਂ ਓਹਨਾਂ ਨੂੰ ਸਚ ਮੁਚ ਨੇ ਸਾਏਬਾਨ(ਜੈਸੇ ਬਦਲ ਦੇ ਕਸ਼ਟ ਨੇਂ ਆਨ ਘੇਰਿਆ ਨਿਰਸੰਦੇਹ ਕਿ ਸਾਏਬਾਨ ਦਾ ਹੋਣਾ ਭੀ ਬੜੇ ( ਹੀ ਸਖਤ ) ਦਿਨ ਦਾ ਕਸ਼ਟ ਸੀ ॥੧੮੯ ॥ ਨਿਰਸੰਦੇਹ ਏਸ ( ਪ੍ਰਸੰਗ ) ਵਿਚ ( ਭੀ ) ਸਚ ਮੁਚ ( ਬੜੀ ) ਸਿਖ੍ਯਾ ਹੈ ਅਰ ) ਭੀ ਹੈ ਸ਼ਈਬ ਦੀ ਜਾਤੀ ਦੇ ਪ੍ਰਾਯਾ ਲੋਗ ਈਮਾਨ ਧਾਰਨੇ ਵਾਲੇ ਭੀ ਨਹੀਂ ਥੇ ॥ ੧੯੦॥ ਅਰ ( ਹੇ ਪੈਯੰਬਰ ) ਤੁਮਾਰਾ ਪਰਵਰਦਿਗਾਰ ਨਿਰਸੰਦੇਹ ਉਹੀ ਸ਼ਕਤੀਮਾਨ ( ਅਰ ) ਦਿਆਲੂ ਹੈ ॥ ੧੯੧ ॥ ਰਕੂਹ ੧੦॥ ਅਰ ( ਹੇ ਪੈ ੰਬਰ ) ਨਿਰਸੰਦੇਹ ਇਹ ( ਕੁਰਾਨ ) ਸੰਸਾਰ ਦੇ ਪਾਲਨਹਾਰੇ ਦਾ ਉਤਾਰਿਆ ਹੋਇਆ ਹੈ ॥੧੯੨॥ ਏਸ ਨੂੰ ਅਮਾਨਤ ਦਾਰ ( ਜਬਰਾਈਲ ) ਨੇ ॥੧੯੩॥ ( ਸਾਡੇ ਹੁਕਮ ਨਾਲ ) ਸਰਲ ਅਰਬੀ ਬੋਲੀ ਵਿਚ ਤਸਾਂ ਦੇ ਦਿਲ ਵਿਚ ਪਾ ਦਿਤਾ ਹੈ ॥ ੧੯੪ ॥ ਤਾਂ ਕੇ ਹੋਰ ਪੈਯੰਬਰਾਂ ਦੀ ਤਰਹ ਤੁਸੀਂ ( ਭੀ ਲੋਗਾਂ ਨੂੰ ਖੁਦਾਈ ਕਸ਼ਟ ਸੇ ) ਡਰਾਓ ॥੧੯੫ ॥ ਅਰ ਏਸ ਵਿਚ ਭ੍ਰਮ ਨਹੀਂ ਕਿ ਇਹ ( ਅਰਥਾਤ ਏਸ ਦੀ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/423
ਦਿੱਖ