ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/430

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੩੦

ਪਾਰਾ ੧੯

ਸੂਰਤ ਨਮਲ ੨੭


ਜਿਸਦਾ ਉਨਹਾਂ ਪਾਸੋਂ ਸਾਹਮਣਾ ਹੀ ਨਾ ਹੋ ਸਕੇਗਾ ਅਰ ਅਸੀਂ ਓਹਨਾਂ ਨੂੰ ਉਥੋਂ ਜ਼ਲੀਲ ਤਥਾ ਖੁਆਰ (ਕਰਕੇ) ਬਾਹਿਰ ਨਿਕਾਲ ਦੇਈਏ ਤਾਂ ਠੀਕ ਹੈ ॥੩੭॥ (ਇਤਨੇ ਚਿਰ ਨੂੰ ਸੁਲੈਮਾਨ ਨੇ) ਕਹਿਆ ਹੇ ਸਭਾਸਦੋ ਕੋਈ ਤੁਸਾਂ ਵਿਚੋਂ ਐਸਾ ਭੀ ਹੈ ਕਿ ਇਸ ਬਾਰਤਾ ਤੋਂ ਪ੍ਰਥਮ ਕਿ ਇਹ ਲੋਗ ਆਗਿਆਕਾਰੀ ਹੋ ਕੇ ਸਾਡੇ ਸਨਮੁਖ ਆ ਹਾਜਰ ਹੋਣ ਰਾਣੀ ਦੇ ਤਖਤ ਨੂੰ ਸਾਡੇ ਸਨਮੁਖ ਲਿਆ ਹਾਜਰ ਕਰੇ ॥੩੮॥ (ਇਸ ਗਲ ਨੂੰ ਸੁਣ ਕੇ') ਜਿੰਨਾਂ ਦੀ ਕਿਸਮ ਵਿਚੋਂ ਇਕ ਦਿਓ ਬੋਲ ਉਠਿਆ ਕਿ ਆਪ ਦੀ ਸਭਾ ਉਠਾਉਣ ਤੋਂ ਪਹਿਲੋਂ (੨) ਮੈਂ ਤਖਤ ਨੂੰ ਹਜੂਰ ਦੇ ਸਨਮੁਖ ਲਿਆ ਹਾਜਰ ਕਰਾਂਗਾ ਅਰ ਮੈਂ ਇਸ (ਮੁਹਿੰਮ ਦੇ ਵਿਜੇ ਕਰਨੇ) ਦਾ ਬਲ (ਭੀ) ਰਖਦਾ (ਹਾਂ ਅਰ) ਅਮਾਨਤਦਾਰ (ਭੀ) ਹਾਂ ॥੩੯॥ (ਇਕ ਪੁਰਖ) ਜਿਸ ਨੂੰ ਕਿਤਾਬੀ ਵਿਦਿਆ ਸੀ ਬੋਲ ਉਠਿਆ ਕਿ ਆਪ ਦੀ ਅਖ ਝਮਕਨ ਤੋਂ ਪਹਿਲੇ ੨ ਮੈਂ ਤਖਤ ਨੂੰ ਲਿਆ ਹਾਜ਼ਰ ਕਰਾਂਗਾ ਤਾਂ ਜਦੋਂ (ਸੁਲੈਮਾਨ ਨੇ) ਤਖਤ ਨੂੰ ਆਪਣੇ ਪਾਸ ਮੌਜੂਦ ਪਾਇਆ ਤਾਂ ਬੋਲ ਉਠਿਆ ਕਿ ਇਹ ਭੀ ਮੇਰੇ ਪਰਵਰਦਿਗਾਰ ਦਾ ਉਪਕਾਰ ਹੈ ਤਾਂ ਕਿ ਮੇਰੀ ਪ੍ਰੀਛਾ ਕਰੇ ਕਿ ਆਇਆ ਮੈਂ (ਉਸ ਦਾ) ਧੰਨਵਾਦ ਕਰਦਾ ਹਾਂ ਕਿੰਵਾ ਕ੍ਰਿਤਘਨ ਹੁੰਦਾ ਹੈ ਅਰ (ਜੋ) ਕੋਈ ਧੰਨਵਾਦ ਕਰਦਾ ਹੈ ਤਾਂ ਉਹ ਆਪਣੇ (ਭਲੇ) ਵਾਸਤੇ ਕਰਦਾ ਹੈ ਅਰ (ਜੋ) ਕੋਈ ਕ੍ਰਿਤਘਨਤਾਈ ਕਰਦਾ ਹੈ ਤਾਂ ਮੇਰਾ ਪਰਵਰਦਿਗਾਰ (ਓਸਦੇ ਧਨ੍ਯਵਾਦ ਨਾਲੋਂ) ਬੇ ਪਰਵਾਹ (ਅਰ ਬੜਾ) ਸਖੀ ਹੈ ॥੪੦॥ (ਕਿ ਕ੍ਰਿਤਘਨਾਂ ਨੂੰ ਭੀ ਦਿੰਦਾ ਹੈ ਸੁਲੇਮਾਨ ਨੇ) ਹੁਕਮ ਦਿਤਾ ਕਿ ਰਾਣੀ (ਦੀ ਬੁਧੀ ਦੀ ਪ੍ਰੀਛਾਂ) ਵਾਸਤੇ, ਉਸਦੇ ਤਖਤ ਦੀ ਸੂਰਤ ਬਦਲ ਦੇਵੇ ਤਾ ਕਿ ਅਸੀਂ ਦੇਖੀਏ ਕਿ (ਅੰਤ ਨੂੰ ਈਮਾਨ ਦੇ ਸਰਲ) ਮਾਰਗ ਉਤੇ ਆਉਂਦੀ ਹੈ ਕਿੰਬਾ ਓਹਨਾਂ ਹੀ ਲੋਗਾਂ ਵਿਚ ਰਹਿੰਦੀ ਹੈ ਜੋ (ਕਿਸੇ ਰੀਤੀ ਨਾਲ) ਸਰਲ ਮਾਰਗ ਉਤੇ ਨਹੀਂ ਆਉਂਦੇ ॥੪੧॥ਫਿਰ ਜਦੋਂ (ਬਿਲਕੀਸ ਸੁਲੇਮਾਨ ਦੇ ਸਨਮੁਖ) ਹਾਜਰ ਹੋਈ ਤਾਂ (ਓਸ ਪਾਸੋਂ) ਪੁਛਿਆ ਗਿਆ ਕਿ ਕੀ ਆਪ ਦਾ ਤਖਤ ਵੀ ਐਸਾ ਹੀ ਹੈ? ਉਹ ਬੋਲੀ ਇਹ ਤਾਂ ਮਾਨੋਂ (ਸਚ ਮੁਚ) ਉਹੀ ਹੈ ਅਰ (ਫੇਰ ਸੁਲੇਮਾਨ ਨਾਲ ਮੁਖਾਤਿਬ ਹੋ ਕੇ ਬੋਲੀ ਕਿ) ਸਾਨੂੰ ਤਾਂ ਇਸ (ਪ੍ਰਸੰਗ) ਤੋਂ ਪ੍ਰਥਮ ਹੀ (ਆਪ ਦਾ ਖੁਦਾ ਦਾ ਪਿਅਰਾ ਹੋਣਾ) ਮਾਲੂਮ ਹੋ ਗਿਆ ਸੀ ਅਰ ਅਸੀਂ (ਤਾਂ ਹੀ ਆਪ ਨੂੰ) ਮੰਨ ਗਏ ਸਾਂ ॥੪੨॥ ਅਰ (ਅਸਲ ਵਿਚ) ਉਹ ਜੋ ਖੁਦਾ ਤੋਂ ਸਿਵਾ (ਸੂਰਜ) ਦੀ ਪੂਜਾ ਕਰਦੇ ਸੀ ਓਸੇ ਨੇ (ਹੁਣ ਤੱਕ) ਏਸ ਨੂੰ (ਸੁਲੇਮਾਨ ਦੇ ਪਾਸ ਆਉਣ ਥੀਂ) ਰੋਕ ਭੀ ਰਖਿਆ ਕਾਹੇ ਤੇ ਉਹ