ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/431

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧੯

ਸੂਰਤ ਨਮਲ ੨੭

੪੩੧


ਕਾਫਰ ਲੋਗਾਂ ਵਿਚੋਂ ਸੀ ॥੪੩॥ (ਫਿਰ) ਓਸ ਨੂੰ ਕਹਿਆ ਗਿਆ ਕਿ ਆਪ ਮਹਿਲ ਮੈਂ ਪਧਾਰੀਏ ਤਾਂ ਜਦੋਂ ਓਸ ਨੇ ਮਹਿਲ (ਵਿਚ ਸ਼ੀਸ਼ਿਆਂ ਦੇ ਫਰਸ਼) ਨੂੰ ਦੇਖਿਆ ਤਾਂ ਉਸ ਨੂੰ ਪਾਣੀ ਸਮਝਿਆ ਅਰ (ਓਥੋਂ ਲੰਘਣ ਵਾਸਤੇ ਇਸ ਰੀਤੀ ਨਾਲ ਪਾਉਂਚੇ ਟੰਗੇ) ਆਪਣੀਆਂ ਦੋਨੋਂ ਪਿੰਨੀਆਂ ਨੰਗੀਆਂ ਕਰ ਦਿਤੀਆਂ! (ਸੁਲੇਮਾਨ ਨੇ) ਕਹਿਆ ਇਹ ਤਾਂ (ਸ਼ੀਸ਼) ਮਹੱਲ ਹੇ ਜਿਸ (ਦੇ ਫਰਸ਼) ਵਿਚ (ਵੀ) ਸ਼ੀਸ਼ੇ (ਹੀ) ਜੜੇ ਹੋਏ ਹਨ (ਤਾਂ ਉਸ ਨੂੰ ਆਪਣੀ ਭੁਲਣਾ ਤਥਾ ਬੇਵਸੀ ਦਾ ਗਿਆਨ ਹੋਇਆ ਅਰ) ਲਗੀ (ਖੁਦਾ ਦੇ ਦਰਬਾਰ ਵਿਚ) ਬੇਨੰਤੀ ਕਰਨ ਕਿ ਹੇ ਮੇਰੇ ਪਰਵਰਦਿਗਾਰ (ਮੈਂ ਜੋ ਏਤਨੇ ਦਿਨ ਸੂਰਜ ਦੀ ਪੂਜਾ ਕਰਦੀ ਰਹੀ ਏਸ ਨਾਲ) ਮੈਂ ਆਪਣਾ ਨੁਕਸਾਨ ਕੀਤਾ ਅਰ ਹੁਣ ਮੈਂ ਸੁਲੇਮਾਨ ਦੋ ਨਾਲ ਹੋ ਕੇ ਸਰਵ ਜਹਾਨਾਂ ਦੇ ਪਾਲਨ ਹਾਰੇ ਪਰ ਈਮਾਨ ਧਾਰਿਆ ॥੪੪॥ ਰੁਕੂਹ ੩॥

ਅਰ ਅਸਾਂ ਨੇ ਹੀ ਸਮੂਦ (ਦੀ ਜਾਤੀ) ਵਲ ਓਹਨਾਂ ਦੇ ਭਿਰਾ ਸਾਲ੍ਹਿਆ ਨੂੰ (ਪੈਯੰਬਰ ਬਨਾ ਕੇ) ਭੇਜਿਆ ਸੀ ਕਿ (ਲੋਗੋ) ਖੁਦਾ ਦੀ ਪੂਜਾ ਕਰੋ ਤਾਂ ਸਾਲ੍ਹਿਆ ਦੇ ਆਂਉਂਦਿਆ ਹੀ ਉਹ ਲੋਗ (ਮੋਮਨ ਅਰ ਮੁਨਕਰ) ਦੇ ਟੋਲੇ ਹੋ ਗਏ (ਅਰ) ਲਗੇ ਆਪਸ ਵਿਚ ਝਗੜਾ ਕਰਨ ॥੪੫॥ (ਸਾਲ੍ਹਿਆ ਨੇ) ਕਹਿਆ ਭਿਰਾਓ! ਭਲਾਈ ਨਾਲੋਂ ਪਹਿਲੇ ਬੁਰਾਈ ਦੀ ਕਿਉਂ ਜਲਦੀ ਮਚਾਉਂਦੇ ਹੋ। ਅੱਲਾ ਦੀ ਜਨਾਬ ਵਿਚ ਤੋਬਾ ਅਰ) ਬਖਸ਼ਸ ਕਿਉਂ ਨਹੀ ਮੰਗਦੇ ਕਿੰਬਾ ਤੁਸਾਂ ਉਤੇ ਰਹਿਮ ਕੀਤਾ ਜਾਵੇ ॥੪੬॥ ਉਹ ਬੋਲੇ (ਸਾਲਯਾ)! ਅਸਾਂ ਨੇ ਤੈਨੂੰ ਅਰ ਓਹਨਾਂ ਲੈ ਜੋ ਤੇਰੇ ਸਾਥੀ ਹਨ ਬੜਾ ਹੀ ਮਨਹੂਸ ਪਾਇਆ ਹੈ (ਸਾਲ੍ਹਯਾ) ਕਹਿਆ ਤੁਸਾਂ ਦੀ ਨਹੂਸਤ (ਸਭ) ਖੁਦਾ ਦੇ ਪਾਸਿਓਂ ਹੈ (ਅਰ ਏਸ ਵਿਚ ਸਾਨੂੰ ਦਖਲ ਨਹੀਂ) ਯੁਤ (ਬਾਤ ਇਹ ਹੈ ਕਿ) ਤੁਸੀਂ (ਕੁਛ ਐਸੇ ਢਿਲਮਢਿਲੇ ਯਕੀਨ) ਲੋਗ ਹੋ (ਕਿ ਸੁਖੈਨ ਹੀ ਸ਼ੈਤਾਨ ਦੇ) ਫੰਦੇ ਵਿਚ ਆ ਜਾਂਦੇ ਹੋ ॥੪੭॥ ਅਰ ਸ਼ਹਿਰ ਵਿਚ ਨੌਂ ਆਦਮੀ ਸੇ ਜੋ ਦੇਸ ਵਿਚ ਫਸਾਦ ਕਰਦੇ ਅਰ (ਕਿਸੇ ਪ੍ਰਕਾਰ ਭੀ) ਸੁਧਾਰ ਵਲ ਧਿਆਨ ਨਹੀਂ ਕਰਦੇ (ਸੇ) ॥੪੮॥ ਓਹਨਾਂ ਨੇ (ਇਕ ਦੂਸਰੇ ਨੂੰ) ਕਹਿਆ ਕਿ (ਆਓ ਜੀ) ਆਪਸ ਵਿਚ ਖੁਦਾ ਦੀ ਸੌਗੰਧ ਖਾਈਏ ਕਿ ਅਸੀਂ ਜਰੂਰ ਸਾਲਯਾ ਨੂੰ ਅਰ ਓਸ ਦੇ ਘਰ ਵਾਲਿਆਂ ਨੂੰ ਰਾਤ੍ਰੀ ਸਮੇਂ ਜਾ ਮਾਰਾਂਗੇ ਫੇਚ (ਸਾਡੇ ਪਾਸੋਂ ਪੁਛਣ ਦਾ ਸਮਾਂ ਆਵੇਂਗਾ ਤਾਂ) ਅਸੀਂ ਓਸ ਦੇ ਵਾਰਸਾਂ ਨੂੰ ਕਹਿ ਦੇਵਾਂਗੇ ਕਿ ਸਾਲਿਆ ਦੇ ਘਰ ਵਾਲਿਆਂ ਦੇ ਮਾਰੇ ਜਾਣੇ ਦੇ ਵੇਲੇ ਅਸੀਂ ਤਾਂ ਪਾਸ