ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/432

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

४३२ ਪਾਰਾ ੧੯ ਸੁਰਤਨਮਲ ੨੭ ( ਹੀ ) ਨਹੀਂ ਸੇ ਅਰ ਅਸੀਂ ਸਮੁਚਾ ਸਚ ਕਹਿੰਦੇ ਹਾਂ॥੪੯॥ਅਤ- ਏਵ ਉਹ ਇਕ ਦਾਉ ਚਲੇ ਅਰ ਅਸੀਂ ਭੀ ਇਕ ਦਾਉ ਚਲੇ ਅਰ ( ਸਾਡੇ ਦਾਉ ਦੀ) ਓਹਨਾਂ ਨੂੰ ਖਬਰ ਭੀ ਨਾ ਹੋਈ ॥੫੦॥ ਤਾਂ (ਹੇ ਪੈਯੰਬਰ) ਦੇਖੋ ਖਾਂ ਓਹਨਾਂ ਦੇ ਦਾਉ ਦਾ ਕੈਸਾ ਬੁਰਾ ਫਲ ਹੋਇਆ ਕਿ ਅਸਾਂ ਨੇ ਓਹਨਾਂ ਨੂੰ ਅਰ ਉਨ੍ਹਾਂ ਦੀ ਜਾਤੀ ਨੂੰ ਸਭਨਾਂ ਨੂੰ ਹੀ ਤਾਂ ਰੁਲਾ ਕੇ ਮਾਰਿਆ ੫੧ ॥ ਹੁਣੇ ਇਹ ਓਹਨਾਂ ਦੇ ਘਰ ਹਨ ਕਿ ਓਹਨਾਂ ਦੀ ਨਾਫਰਮਾਨੀ ਦੇ ਕਾਰਣ ( ਓਹਨਾਂ ਉਤੇ ਕਸ਼ਟ ਆਇਆ ਅਰ ਉਹ ਘਰ ) ਖਾਲੀ ਪਏ ( ਭਾਂ ਭਾਂ ਕਰਦੇ ) ਹਨ । ਏਸ ( ਪ੍ਰਸੰਗ ) ਵਿਚ ਓਹਨਾਂ ਲੋਕਾਂ ਵਾਸਤੇ ਜੋ ਜਾਣਦੇ ( ਅਰ ਬੁਝਦੇ ) ਹਨ ( ਬੜੀ ਭਾਰੀ ) ਸਿਖਿਆ ਹੈ॥੫੨॥ ਅਰ ਜੋ ਲੋਗ ਈਮਾਨ ਧਾਰ ਬੈਠੇ ਅਰ ਖੁਦਾ ਪਾਸੋਂ ਡਰਦੇ ਰਹਿੰਦੇ ਸੇ ਓਹਨਾਂ ਨੂੰ ਅਸਾਂ ਨੇ ਬਚਾ ਲੀਤਾ ॥੫੩॥ ਅਰ ( ਹੇ ਪੈਯੰਬਰ ) ਲੂਤ ( ਦਾ ਪ੍ਰਸੰਗ ਭੀ ਲੋਗਾਂ ਨੂੰ ਯਾਦ ਕਰਾਓ ) ਕਿ ਜਦੋਂ ਓਹਨਾਂ ਨੇ ਆਪਣੀ ਜਾਤੀ ਨੂੰ ਕਹਿਆ ਕਿ ਤੁਸੀਂ ਬੇ ਹਯਾਈ ( ਦੇ ਕੰਮ ) ਕਰਦੇ ਹੋ ਅਰ ( ਗਜ਼ਬ ਇਹ ਹੈ ਕਿ ਛਿਪਾਂਦੇ ਭੀ ਨਹੀਂ ਪ੍ਰਤਯੁਤ ਇਕ ਦੂਸਰੇ ਨੂੰ ) ਦੇਖਦੇ ( ਭੀ ਜਾਂਦੇ ਹੈ ਭੀ ( ਹੋ )!! ੫੪ ॥ ਕੀ ਤੁਸੀਂ ਔਰਤਾਂ ਨੂੰ ਛਡਕੇ ਕਾਮਚੇਸ਼ਟਾ ਦੇ ( ਕਲਪਨਾ ) ਨਾਲ ਲੜਕਿਆਂ ਉਤੇ ਪਏ ਡਿਗਦੇ ਹੋ ਗਲ ਇਹ ਹੈ ਕਿ ਤੁਸੀਂ ( ਬੜੇ ) ਬੇ ਸਮਝ ਲੇਗ ਹੋ॥ ੫੫ ॥ ਤਾਂ ਲੂਤ ਦੀ ਜਾਤੀ ਦਾ ਏਸ ਦੇ ਸਿਵਾ ਹੋਰ ਕੋਈ ਜਵਾਬ ਨਹੀਂ ਸੀ ਕਿ ਓਹ ਲਗੇ ਆਖਣ ਕਿ ਲੂਤ ਦੇ ਖਾਨਦਾਨ ਨੂੰ ਆਪ ਪਿੰਡੋਂ ਬਾਹਰ ਕੱਢ ਸਿਟੋ ( ਕਾਹੇ ਤੇ ) ਇਹ ਲੋਕ ਬੜੇ ਸ਼ੁਧ ਪਵਿੱਤਰ ਬਣਨ ਦੀ ਇਛਾ ਕਰਦੇ ਹਨ॥੫੬॥ ਤਾਂ ਅਸਾਂ ਨੇ ਲੂਤ ਨੂੰ ਅਰ ਓਸ ਦੇ ਖਾਨ ਦਾਨ ਦਿਆਂ ਲੋਕਾਂ ਨੂੰ ( ਅਜਾਬ ਤੋਂ ) ਬਚਾ ਲੀਤਾ ਪਰੰਤੂ ਓਸ ਦੀ ਇਸਤ੍ਰੀ ਜਿਸ ਦੇ ਭਾਗਾਂ ਵਿਚ ਅਸੀਂ ਲਿਖ ਚੁਕੇ ਸਾਂ ਕਿ ਉਹ (ਭੀ ) ਪਿਛੇ ਰਹਿਣ ਵਾਲਿਆਂ ਵਿਚ ਹੋਵੇਗੀ ॥੫੭॥ (ਅਰ ਲੂਤ ਦੇ ਪਿਛੇ ਬਾਕੀ ਜੋ ਲੋਕ ਰਹਿ ਗਏ ਓਹਨਾਂ ਉਤੇ ਅਸਾਂ ਨੇ ਪਾਖਾਣਾ ਦੀ ਬਰਖਾ ਕੀਤੀ ਤਾਂ ( ਕੈਸੀ ਹੀ ) ਬੁਰੀ ਓਹਨਾਂ ਲੋਗਾਂ ਉਤੇ ਪਾਖਾਣ ਬਰਖਾ ਕੀਤੀ ( ਸਾਡੇ ਕਸ਼ਟ ਤੋਂ ) ਸਭੈ ਕੀਤੇ ਗਏ ਸੇ ॥ ੫੮ ॥ ਰਕੂਹ ॥੪॥ ( ਹੇ ਪੈਯੰਬਰ ) ਕਹੋ ਕਿ ( ਨਾ ਫਰਮਾਨਾ ਦੇ ਹਿਲਾਕ ਹੋਨੇ ਉਪਰ ) ਖੁਦਾ ਦਾ ਧੰਨਯਬਾਦ ਹੈ ਅਰ ( ਓਹਨਾਂ ) ਖੁਦਾ ਦਿਆਂ ( ਪਿਆਰਿਆਂ) ਬੰਦਿਆਂ ਨੂੰ ਸਲਾਮ ਹੈ ਜਿਨ੍ਹਾਂ ਨੂੰ ਓਸ ਨੇ ਚੁਣ ਲੀਤਾ ਭਲਾ ( ਕੁਦਰਤ ਅਰ ਕਦਰ ਦਾਨੀ ਦੇ ਇਤਬਾਰ ਨਾਲ ) ਅੱਲਾ ਬੇਹਤਰ ਹੈ ਕਿੰਬਾ ਵਹ ( ਵਸਤਾਂ ) ਜਿਨ੍ਹਾਂ ਨੂੰ ਇਹ ਲੋਕ ( ਖੁਦਾ ਦੇ ) ਸਜਾਤੀ ਨਿਯਤ ਕਰਦੇ Digitized by Panjab Digital Library | www.panjabdigilib.org