1415 ४४० ਪਾਰਾ ੨੦ ਸੂਰਤ ਕਸਸ ੨੮ ਵਿਚ ਗਏ ਕਿ ਦੇਖੀਏ ( ਕੀ ਹੁੰਦਾ ਹੈ ) ਏਤਨੇ ਵਿਚ ਕੀ ਦੇਖਦੇ ਹਨ ਕਿ ਵਹੀ ਪੁਰਖ ਜਿਸਨੇ ਕਲ ਏਨ੍ਹਾਂ ਪਾਸੋਂ ਮਦਦ ਮੰਗੀ ਸੀ ( ਅਜ ਫੇਰ ) ਏਹਨਾਂ ਨੂੰ ਬੁਲਾ ਰਹਿਆ ਹੈ ( ਉਸਦੀ ਅਵਾਜ਼ ਸੁਣ ਕੇ ) ਮੂਸਾ ਨੇ ਓਸ ਨੂੰ ਕਹਿਆ ਕਿ ਏਸ ਵਿਚ ਭਰਮ ਨਹੀਂ ਕਿ ਤੂੰ ਪਰਤੱਖ ਖੋਟਾ (ਆ- ਦਮੀ ) ਹੈਂ॥ ੧੮ ॥ ( ਰੋਜ ਦਿਹਾੜੀ ਲੋਗਾਂ ਨਾਲ ਲੜਦਾ ਰਹਿੰਦਾ ਹੈ) ਫੇਰ ਜਦੋਂ ਮੂਸਾ ਨੇ ਉਸ ( ਕਿਬਤੀ ) ਨੂੰ ਜੋ ਏਹਨਾਂ ਦਾ ਅਰ ਓਸ ਪੁਕਾ ਰਨ ਵਾਲੇ ਦੋਹਨਾਂ ਦਾ ਵੈਰੀ ਸੀ ਪਕੜਨਾ ਚਾਹਿਆ ਤਾਂ ( ਇਸਰਾਈਲੀ ਨੂੰ ਭਰਮ ਹੋ ਗਇਆ ਕਿ ਮੌਨੂੰ ਪਕੜਨਾ ਚਾਹੁੰਦਾ ਹੈ ਅਰ ਉਹ ) ਚਿਚਲਾ ਉਠਿਆ ਕਿ ਮੂਸਾ | ਜਿਸ ਪਰਕਾਰ ਤੂਨੇ ਕਲ ਇਕ ਆਦਮੀ ਨੂੰ ਮਾਰ ਸਿਟਿਆ ਕੀ ( ਉਸੇ ਪਰਕਾਰ ਅਜ ) ਮੈਨੂੰ ਭੀ ਮਾਰ ਸਿਟਣ ਦੀ ਇਛਾ ਕਰਦਾ ਹੈਂ ? ( ਪਰਤੀਤ ਹੁੰਦਾ ਹੈ ਕਿ ) ਬਸ ਤੂੰ ਇਹ ਚਾਹੁੰਦਾ ਹੈਂ ਕਿ ਦੇਸ਼ ਵਿਚ ਮਾਰ ਧਾੜ ਕਰਦਾ ਫਿਰੇਂ ਅਰ ਭਲਾਮਾਣਸ ਬਨ ਕੇ ਨਹੀਂ ਰਹਿਣਾ ਚਾਹੁੰਦਾ॥੧੯॥ ਅਰ ਸ਼ਹਿਰ ਦੇ ਪਰਲੇ ਸਿਰਿਓਂ ਇਕ ਆਦਮੀ ਦੌੜਦਾ ਹੋਇਆ ਆਇਆ ( ਅਰ ) ਉਸ ਨੇ ਖਬਰ ਦਿਤੀ ਕਿ ਮੂਸਾ ਆਦਮੀ ਤੇਰੇ ਸੰਬੰਧ ਵਿਚ ਘੋਰਮਸੋਰਾ ਕਰ ਰਹੇ ਹਨ ਤਾਕਿ ਤੈਨੂੰ ਵਢ ਸਿਟਨ ਤਾਂ ਤੂੰ ( ਸ਼ਹਿਰ ਵਿਚੋਂ ) ਨਿਕਲ ਜਾ ਮੈਂ ਤੇਰੇ ਭਲੇ ਦੀ ਕਹਿੰਦਾ ਹਾਂ ॥ ੨੦ ॥ ਗਲ ਕਾਹਦੀ ( ਮੂਸਾ ) ਸ਼ਹਿਰੋਂ ਨਿਕਲ ਭਜਿਆ ( ਅਰ ) ਡਰਦਾ ਜਾਂਦਾ ਸੀ ਕਿ ਵੇਖੀਏ ( ਕੀ ਹੁੰਦਾ ਹੈ ਅਰ ਮੂਸਾ ਨੇ ਸ਼ਹਿਰੋਂ ਨਿਕਲਦੀ ਵਾਰੀ ) ਦੁਆ ( ਭੀ ) ਕੀਤੀ ਕਿ ਹੇ ਮੇਰੇ ਪਰਵਰਦਿਗਾਰ ਮੈਨੂੰ ( ਏਹਨਾਂ ) ਜ਼ਾਲਮ ਲੋਕਾਂ ਪਾਸੋਂ ਮੁਕਤ ਦੇਹ ॥੨੧॥ ਰਕੂਹ ੨ ॥ T ਬੜੇ ੨ ਅਰ ਜਦੋਂ ਮਦੀਅਨ ਦੇ ਪਾਸੇ ਮੂੰਹ ਕੀਤਾ ( ਓਸ ਪਾਸੇ ਦਾ ਰਸਤਾ ਮਲੂਮ ਨਹੀਂ ਸੀ ) ਤਾਂ ( ਆਪ ਹੀ ਆਪ ) ਕਹਿਆ ਕਿ ਮੈਨੂੰ ਆਪਣੇ ਪਰਵਰਦਿਗਾਰ ਥੀਂ ਉਮੈਦ ਹੈ ਕਿ ਉਹ ਮੈਨੂੰ ਸੂਧਾ ਮਾਰਗ ਦਿਖਾਵੇਗਾ ॥੨੨॥ ਅਰ ਜਦੋਂ ਮਦੀਨੇ ਸ਼ਹਿਰ ਦਿਆਂ ਖੂਹਾਂ ਉਪਰ ( ਜੋ ਸ਼ਹਿਰੋਂ ਬਾਹਰ ਸੀ) ਪੂਜਾ ਤਾਂ ਦੇਖਿਆ ਕਿ ਖੂਹੇ ਉਪਰ ਲੋਗਾਂ ਦੀ ਇਕ ਭੀੜ( ਲਗੀ ) ਹੋਈ ਹੈ ( ਅਰ ਉਹ ਆਪਣੇ ਮਾਲ ਡੰਗਰ ਨੂੰ ) ਪਾਣੀ ਪਿਲਾ ਰਹੇ ਹਨ। ਅਰ (ਇਹ ਭੀ)ਦੇਖਿਆ ਹੈ ਕਿ ਓਹਨਾਂ ਦੇ ਇਕ ਪਾਸੇ (ਅਲਗ)ਦੋ ਇਸਤ੍ਰੀਆਂ ( ਆਪਣੀਆਂ ਬਕਰੀਆਂ ) ਨੂੰ ਡਕੀ ਖਲੋਤੀਆਂ ਹਨ ( ਤਾਂ ਮੂਸਾ ਨੇ ) ਪੁਛਿਆ ਕਿ ਤੁਸਾਂ ਦਾ ਕੀ ਮਤਲਬ ਹੈ ? ਉਹ ਬੋਲੀਆਂ ਜਦੋਂ ਤਕ ( ਦੂਸਰੇ ) ਵਾਗੀ ( ਆਪਣੇ ਵਗ ਨੂੰ ਪਾਣੀ ਪਿਲਾ ਕੇ ) ਹਟਾ ਨਾ ਜਾਣ ਅਸੀਂ (ਆਪਣੀਆਂ ਬਕਰੀਆਂ ਨੂੰ ਪਾਣੀ ) ਨਹੀਂ ਪਿਲਾ ਸਕਦੀਆਂ ) Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/440
ਦਿੱਖ