ਪੰਨਾ:ਕੁਰਾਨ ਮਜੀਦ (1932).pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੪੫ ਪਾਰਾ ੩ ਮੰਜ਼ਲ ੧ ਸੂਰਤ ਬਕਰ ੨ ਚਿਤ ਹੋਣਗੇ ॥੨੬੪ ॥ ਨਰਮੀ ਨਾਲ ਉੱਤਰ ਦੇ ਦੇਣਾ ਅਰ ( ਮਾਂਗਤ ਦੇ ਹਠ ਕਰਨ ਥੀ) ਦਰਗੁਜਰ ਕਰਨਾ ਓਸ ਦਾਨ ਨਾਲੋਂ ਬਹੁਤ ਹੀ ਉਤਮ ਹੈ ਜਿਸ ਦੇ ( ਦਿਤਿਆਂ ) ਪਿਛੋਂ (ਭਿਖਾਰੀ ਨੂੰ ਕਿਸੇ ਤਰਹਾਂ ਦਾ) ਕਸ਼ਟ ਪਹੁੰਚੇ ਅਰ ਅੱਲਾ ਬੇ ਪਰਵਾਹ ( ਅ ) ਪੈਰਜੀ ਹੈ ॥ ੨੬੫ ॥ ਮਸਲਮਾਨੋ ! ਆਪਣੇ ਦਾਨ ਦਾ ਅਹਿਸਾਨ ਜਤਾਣੇ ਅਰ ( ਭਿਖਾਰੀ ਨੂੰ ) ਕਸ਼ਟ ਦੇਣ ਥੀਂ ਓਸ ਆਦਮੀ ਦੀ ਤਰਹਾਂ ਅਕਾਰਥ ਮਤ ਕਰੋ ਜੋ ਆਪਣਾ ਮਾਲ ਲੋਕਾਂ ਦੇ ਦਿਖਾਵੇ ਵਾਸਤੇ ਖਰਚ ਕਰਦਾ ਹੈ । ਅੱਲਾ ਅਰ ਅੰਤ ਦੇ ਦਿਨ ਦਾ ਨੇਹਚਾ ਨਹੀਂ ਰਖਦਾ ਤਾਂ ਉਸ ਦੇ ( ਦਾਨ ਦਾ ) ਦ੍ਰਿਸ਼ਟਾਂਤ ਓਸ ਸਾਲ ਸਿਲਾਂ ਦੀ ਤਰ੍ਹਾਂ ਹੈ ਕਿ ਉਸ ਉਤੇ (ਕਛ) ਮਿੱਟੀ (ਪੜੀ ਹੋਈ ਹੈ ਅਰ ਫੇਰ ਓਸ ਉਤੇ ਥਰਥੀ ਜੋਰ ਦੀ ਬਰਖਾ ਉਸ ਨੂੰ ਸਪਾਟ ਕਰਕੇ ਵਗਾ ਕੇ) ਲੈ ਗਈ (ਇਸੀ ਭਾਂਤ ਅੰਤ ਵਿਚ) ਪਖੰਡੀਆਂ ਨੂੰ ਉਸ ਦਾਨ ਦੇ ਵਿਚੋਂ ਜੋ ਉਹਨਾਂ ਨੇ ਕੀਤਾ ਸੀ ਕੁਝ ਭੀ ਹਥ ਨਹੀਂ ਲਗੇਗਾ ਅਰ ਅੱਲਾ ਓਹਨਾਂ ਲੋਗਾਂ ਨੂੰ ਜੋ ਕਿਰਤਘਨ ਹਨ ਸਿਖਜ਼ਾ ਨਹੀਂ ਦਿਤਾ ਕਰਦਾ ॥੨੬੬ ॥ ਅਰ ਜੋ ਲੋਗ ਖੁਦਾ ਦੀ ਰਜਾਵੰਦੀ ਵਾਸਤੇ ਅਰ ਆਪਣੀ ਨੀਯਤ ਦ੍ਰਿੜ ਰਖ ਕੇ ਆਪਣਾ ਧਨ ਪਦਾਰਥ ਖਰਚ ਕਰਦੇ ਹਨ ਉਨ੍ਹਾਂ ਦਾ ਦ੍ਰਿਸ਼ਟਾਂਤ ਇਕ ਬਾਗ ਵਰਗਾ ਹੈ ਜੋ ਉੱਚੀ ( ਜਗਹਾ ) ਪਰ ਹੈ ਉਸ ਉਤੇ ਬਰਸੀ ਜੋਰ ਦੀ ਬਰਖਾ ਤਾਂ ਦੋ ਗੁਣਾਂ ਫਲ ਲਗਾ ਅਰ ਜੇਕਰ ਓਸ ਉਤੇ ਜੋਰ ਦੀ ਬਰਖਾ ਨਾ ( ਭੀ ) ਹੋਏ ਤਾਂ (ਓਸ ਨੂੰ) ਤੇਲ ਤੁਬਕੇ (ਹੀ ਪੂਰਣ ਕਰ ਦੇਂਦੀ ਹੈ) ਅਰ ਤੁਸੀਂ ਲੋਗ ਜੋ ਕੁਛ ਭੀ ਕਰਦੇ ਹੋ ਅੱਲਾ (ਉਸ ਨੂੰ ਦੇਖ ਰਹਿਆ ਹੈ ॥੨੬॥ ਭਲਾ ਤੁਹਾਡੇ ਵਿਚੋਂ ਕੋਈ ਭੀ ਏਸ ਬਾਰਤਾ ਨੂੰ ਪਸੰਦ ਕਰੇਗਾ ਕਿ ਇਸ ਦੇ ਪਾਸ ਖਜੂਰਾਂ ਅਰ ਅੰਗੂਰਾਂ ਦਾ ਇਕ ਬਾਗ ਹੋਵੇ ਉਸ ਦੇ ਹੇਠਾਂ ਨਦੀਆਂ ਲਹਿਰਾ ਰਹੀਆਂ ਹੋਣ ਅਰ ਸਰਬ ਪਰਕਾਰ ਦੇ ਫਲ ਉਸ ਨੂੰ ਓਥੇ ਪਰਾਪਤ ਹੋਣ ਅਰ ਇਹ ਪਰਖ ਬਿਧ ਹੋ ਜਾਵੇ ਅਰ ਓਸ ਦੇ ( ਨਿਕੇ ੨ ) ਨਿਰਬਲ ਬੱਚੇ ਹਨ ਹੁਣ ਓਸ ( ਬਾਗ) ਵਲ ਚਲਿਆ ਇਕ ਵਾ ਵਰੋਲਾ ਜਿਸ ਵਿਚ ( ਭਰੀ ) ਹੋਈ ਸੀ, ਅੱਗ ਅਰ ਉਹ (ਬਾ) ਜਲ ਭੁਜਕੇ ਰਹਿ ਗਿਆ, ਇਸ ਭਾਂਤ ਅੱਲਾ ਆਪਣਿਆਂ ਹੁਕਮਾਂ ਨੂੰ ਖੋਲ ੨ ਕੇ ਤੁਹਾਡੇ ਵਾਸਤੇ ਵਰਨਨ ਕਰਦਾ ਹੈ ਕਿ ਤੁਸੀਂ ਚਿੰਤਾ ਕਰੋ ॥੨੬੮ ॥ ਕੂਹ ੨੬॥ ਮੁਸਲਮਾਨੋ । ਆਪਣੀ ਕਮਾਈ ਦੀ ਸਵੱਛ ਵਸਤਾਂ ਵਿਚੋਂ ( ਪ੍ਰਮਾਤਮਾਂ ਦੇ ਮਾਰਗ ਵਿਚ ਖਰਚ ਕਰੋ ) ਅਰ ਓਹਨ੍ਹਾਂ ਵਿਚੋਂ ( ਜੋ ) ਅਸਾਂ ਨੇ ਤੁਹਾਡੇ ਵਾਸਤੇ fਪ੍ਰਥਵੀ ਵਿਚੋਂ ਪੈਦਾ ਕੀਤੀਆਂ ਹਨ ਖਰਚ ਕਰੋ ਅਰ ਨਕਾਰੀਆਂ ਵਸਤਾਂ ਦੇਣ ਦਾ ਧਯਾਨ ਭੀ ਨਾ ਕਰਨਾ ਕਿ ਉਸ ਵਿਚੋਂ ਖਰਚ Digitized by Panjab Digital Library | www.panjabdigilib.org