ਪੰਨਾ:ਕੁਰਾਨ ਮਜੀਦ (1932).pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੪

ਪਾਰਾ ੩

ਮੰਜ਼ਲ ੧

ਸੂਰਤ ਬਕਰ ੨


 ਪ੍ਰਤਯੁਤ ਤੁਸੀਂ ਸੌ ਬਰਸ (ਏਸੇ ਅਵਸਥਾ ਵਿਚ) ਰਹੇ ਹੋ ਹੁਣ ਆਪਣੇ ਖਾਣ ਅਤੇ ਪੀਣ ਵਾਲੀਆਂ ਵਸਤਾਂ ਨੂੰ ਦੇਖੇ ਕੋਈ ਬਾਸੀ ਤਕ ਨਹੀਂ ਅਤੇ ਆਪਣੇ ਖੋਤੇ ਵਲ (ਭੀ) ਦੇਖੋ (ਜਿਸ ਉਪਰ ਅਪ ਆਰੂਢ ਥੇ) ਇਹ ਇਸ ਪ੍ਰਯੋਜਨ ਸੇ ਹੈ ਕਿ ਅਸੀਂ ਤੁਹਾਨੂੰ ਲੋਕਾਂ ਦੇ ਵਾਸਤੇ (ਆਪਣੀ ਸ਼ਕਤੀ ਦਾ) ਇਕ ਨਮੂਨਾ ਬਨਾਈਏ ਅਰ (ਗਧੇ ਦੀਆਂ) ਹੱਡੀਆਂ ਵਲ ਦੇਖੋ ਕਿ ਅਸੀਂ ਉਸ ਨੂੰ ਕਿਸ ਪਰਕਾਰ ਜੇੜ ਜਾੜ ਕੇ ਉਨਹਾਂ ਦਾ ਕਲਬੂਤ ਬਣਾ ਕੇ ਖੜਾ ਕਰਦੇ ਹਾਂ (ਅਰ) ਫੇਰ ਓਸ ਉਤੇ ਮਾਸ ਚੜ੍ਹਾਉਨੇ ਹਾਂ ਫੇਰ ਜਦੋਂ ਓਸ (ਬਜੁਰਗ) ਉਤੇ (ਇਹ ਸ਼ਕਤ ਇਲਾਹੀ ਦਾ ਚਮਿਤਕਾਰ) ਪਰਗਟ ਹੋਇਆ ਤਾਂ ਬੋਲ ਉਠਿਆ ਕਿ ਹੁਣ ਮੈਂ (ਪੱਕਾ) ਵਿਸ਼ਵਾਸ਼ ਕਰਦਾ ਹਾਂ ਕਿ ਅੱਲਾ ਸੰਪੂਰਨ ਵਸਤਾਂ ਉੱਤੇ ਕਾਦਰ ਹੈ ਪਾਰਾ ੩ ਮੰਜ਼ਲ ੧ ਸੂਰਤ ਬਕਰ ॥੨੬੧॥ ਅਰ ਜਦੋਂ ਇਬਰਾਹੀਮ ਨੇ ('ਖੁਦਾ ਅਗੇ) ਬੇਨਤੀ ਕੀਤੀ ਕਿ ਹੇ ਮੇਰੇ ਪਰਵਰਦਿਗਾਰ ਇਕ ਦ੍ਰਿਸ਼ਟੀ ਮੈਨੂੰ (ਭੀ ਤਾਂ) ਦਿਖਾ ਕਿ ( ਤੂੰ ਕਿਯਾਮਤ ਦੇ ਦਿਨ) ਮੁਰਦਿਆਂ ਨੂੰ ਕਿਸ ਪ੍ਰਕਾਰ ਸੁਰਜੀਤ ਕਰੇਂਗਾ? ਭਗਵਾਨ ਦੀ ਆਗਿਆ ਹੋਈ ( ਅਰਥਾਤ ਖੁਦਾ ਨੇ ਫੁਰਮਾਇਆ) ਕਿ ਤੈਨੂੰ ਏਸਦਾ ਨਿਸਚਾ ਨਹੀਂ? ਬੇਨਤੀ ਕੀਤ ਕਿਉਂ ਨਹੀਂ (ਈਮਾਨ ਤਾਂ ਲਾਇਆ ਹਾਂ) ਪਰੰਚ ਦਿਲੀ ਸ਼ਾਂਤੀ ਚਾਹਨਾ ਹਾਂ, ਤਾਂ ਕਹਿਆ ਕਿ ( ਚੰਗਾ) ਚਾਰ ਪੰਖੀ ਲੈ ਲਓ ਅਰ ਉਨਹਾਂ ਨੂੰ ਆਪਣੇ ਪਾਸ ਬਲਾਓ (ਅਰਥਾਤ ਗਿਝਾਓ) ਫਿਰ ਹਰ ਪਰਬਤ ਉਤੇ ਉਹਨਾਂ (ਦੇ ਮਾਸ) 'ਦਾ ਇਕ ਇਕ ਟੁਕੜਾ ਡਾਲਦੇ ਫੇਰ ਓਹਨਾਂ ਨੂੰ ਬੁਲਾਓ ਤਾਂ ਉਹ (ਆਪੇ ਆਪ) ਤੁਹਾਡੇ ਪਾਸ ਦੌੜੋ ਚਲੇ ਆਉਣਗੇ (ਇਹ ਨਮੂਨਾ ਮੇਰੀ ਕੁਦਰਤ ਦਾ ਦੇਖੋ) ਅਰ ਯਾਦ ਰਖੋ ਕਿ ਅੱਲਾ ਸ਼ਕਤੀ ਸ਼ਾਲੀ (ਅਰ) ਯੁਕਤੀ ਵਾਲਾ ਹੈ॥ ੨੬੨॥ ਰੁਕੂਹ॥੩੫॥

ਓਹਨਾਂ ਦਾ ਦ੍ਰਿਸ਼ਟਾਂਤ ਜੋ ਲੋਗ ਅਪਣੇ ਧਨ ਮਾਲ ਨੂੰ ਖੁਦਾ ਦੇ ਮਾਰਗ ਵਿਚ ਖਰਚ ਕਰਦੇ ਹਨ, ਓਸ ਦਾਣੇ ਦੀ ਤਰਹਾਂ ਹੈ ਕਿ ਜਿਸ ਥੀਂ ਸਤ ਸਿੱਟੇ ਪੈਦਾ ਹੋਏ ਹਰ ਸਿੱਟੇ ਵਿਚ ਸੌ ਦਾਣੇ ਅਰ ਅੱਲਾ ਜਿਸ ਨੂੰ ਚਾਹੁੰਦਾ ਹੈ ਬਰਕਤ ਦੇਂਦਾ ਹੈ ਅਰ ਅੱਲਾ (ਬੜੀ) ਖੁਲ ਡੁਲ ਵਾਲਾ (ਅਰ) ਜਾਣੀਜਾਣ ਹੈ ॥੨੬੩॥ ਜੋ ਲੋਗ ਆਪਣੇ ਧਨ ਮਾਲ ਨੂੰ ਖੁਦਾ ਦੇ ਰਾਹ ਵਿਚ ਖਰਚ ਕਰਦੇ ਹਨ ਫੇਰ ਖਰਚ ਕੀਤਿਆਂ ਪਿਛੋਂ (ਕਿਸੇ ਤਰਹਾਂ ਦਾ) ਅਹਿਸਾਨ ਨਹੀਂ ਜਿਤਾਉਂਦੇ ਅਰ ਨਾ ਹੀ (ਲੈਣ ਵਾਲਿਆਂ ਨੂੰ ਕਿਸੇ ਪ੍ਰਕਾਰ ਦਾ) ਕਸ਼ਟ ਦੇਂਦੇ ਹਨ ਉਨਹਾਂ ਨੂੰ ਉਨਹਾਂ (ਦੇ ਦਿਤੇ) ਦਾ ਪੁੰਨ (ਸਵਾਬ) ਉਨ੍ਹਾਂ ਦੇ ਪਰਵਰਦਿਗਾਰ ਪਾਸੋਂ ਮਿਲੇਗਾ ਅਰ ਨਾਂ ਤਾਂ ਉਨਹਾਂ ਨੂੰ (ਕਿਸੇ ਤਰ੍ਹਾਂ ਦਾ) ਭੈ (ਪਰਾਪਤ) ਹੋਵੇਗਾ ਅਰ ਨਾ ਹੀ ਉਹ (ਕਿਸੇ ਤਰਹਾਂ) ਖਿਨ-