ਪੰਨਾ:ਕੁਰਾਨ ਮਜੀਦ (1932).pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੩

ਮੰਜ਼ਲ ੧

ਸੂਰਤ ਬਕਰ ੨

੪੩


 (ਪਰ ਪ੍ਰਬਲ) ਹੈ ਅਰ ਅਗਾਸ ਤਥਾ ਧਰਤੀ ਦੀ ਰੱਛਾ ਉਸਨੂੰ ਥਕਾ ਨਹੀਂ ਸਕਦੀ ਅਰ ਉਹ(ਬੜਾ)ਊਚ ਤੇ ਊਚਾ(ਅਰ)ਮੂਚ ਤੇ ਮੂਚਾ ਹੈ ॥੨੫੭॥ ਦੀਨ ਵਿਚ ਜਬਰਦਸਤੀ ਦਾ (ਕੋਈ ਕੰਮ) ਨਹੀਂ ਗੁਮਰਾਈ ਨਾਲੋਂ ਸੁਧਰ ( ਅਰਥਾਤ ਸਿਖਿਆ ਵਖਰੀ) ਪਰਗਟ ਹੋ ਚੁਕੀ ਹੈ ਤਾਂ ਜੋ ਝੂਠਿਆਂ ਮਾਬੂਦਾਂ ਨੂੰ ਨਾਂ ਮੰਨੇ ਤਥਾ ਅੱਲਾ ਉੱਤੇ ਈਮਾਨ ਲੈ ਆਇਆ ਤਾਂ ਓਸ ਨੇ ਪੱਕੀ ਡੋਰ ਪਕੜ ਛੱਡੀ ਹੈ ਜੋ ਟੁੱਟਣ ਵਾਲੀ ਨਹੀਂ ਕਰ ਅੱਲਾ ਸੁਣਦਾ ਅਰ (ਸਭ ਕੁਛ) ਜਾਣਦਾ ਹੈ ॥੨੫੮॥ ਅੱਲਾ ਈਮਾਨ ਵਾਲਿਆਂ ਦਾ ਮਿਤਰ (ਤਥਾ ਮਦਦਗਾਰ) ਹੈ ਕਿ ਉਨਹਾਂ ਨੂੰ (ਕੁਫਰ ਦੇ) ਅੰਧੇਰੇ ਥੀਂ ਨਿਕਾਸ ਕੇ (ਈਮਾਨ ਦੇ) ਪਰਕਾਸ਼ ਵਿਚ ਲੈ ਆਉਂਦਾ ਹੈ ਅਰ ਜੋ ਆਦਮੀ (ਸੱਚੇ ਦੀਨ ਥੀਂ) ਮੁਨਕਰ ਹਨ ਉਨਹਾਂ ਦੀ ਸਹਾਇਤਾ ਵਿਚ ਸ਼ੈਤਾਨ ਹੈ ਕਿ ਉਨਹਾਂ ਨੂੰ (ਈਮਾਨ ਦੀ) ਰਸ਼ਨੀ ਵਿਚੋਂ ਕੱਢ ਕੇ (ਕੁਫਰ ਦੀਆਂ) ਅੰਧੇਰਿਆਂ ਵਿੱਚ ਧਕੇਲੀਦੇ ਹਨ ਏਹੋ ਲੋਗ ਨਾਰਕੀ ਹਨ (ਅਰ) ਸਦਾ ਨਰਕਾਂ ਵਿਚ ਹੀ ਰਹਿਣਗੇ ॥੨੫੬॥ ਰੁਕੂਹ ੩੪॥

(ਹੇ ਪੈਯੰਬਰ) ਕੀ ਤੂੰ ਨੇ ਓਸ ਆਦਮੀ ਦੇ (ਹਾਲ ਉਪਰ) ਧਿਆਨ ਨਹੀਂ ਕੀਤਾ ਜੋ ਸਿਰਫ ਏਸ ਕਾਰਨ ਥੀਂ ਕਿ ਖੁਦਾ ਨੇ ਉਸ ਨੂੰ ਰਾਜ ਦੇ ਛਡਿਆ ਸੀ (ਸ਼ੇਖੀ ਵਿਚ ਆਕੇ) ਇਬਰਾਹੀਮ ਨਾਲ ਓਸ ਦੇ ਪਰਵਰਿਦਗਾਰ ਦੇ ਬਾਰੇ ਵਿਚ ਲਗਾ ਤਰਕਾਂ ਵਿਤਰਕਾਂ ਕਰਨ ਜਦੋਂ ਇਬਰਾਹੀਮ ਨੇ (ਓਸ ਨੂੰ) ਕਹਿਆ ਕਿ ਮੇਰਾ ਪਰਵਰਦਿਗਾਰ ਤਾਂ ਸੋਈ ਹੈ (ਜੋ ਲੋਕਾਂ ਨੂੰ) ਉਤਪਤ ਅਰ ਖੈ ਕਰਦਾ ਹੈ (ਏਸ ਗਲੋਂ) ਉਹ ਲਗ ਆਖਣ ਕਿ ਮੈਂ (ਭੀ) ਉਤਪਤ ਅਰ ਖੈ ਕਰਦਾ ਹਾਂ ਇਬਰਾਹੀਮ ਨੇ ਕਹਿਆ ਕਿ (ਅੱਛਾ) ਅੱਲਾ ਤਾਂ ਸੂਰਜ ਨੂੰ ਉਗਵਣ(ਪੂਰਬ)ਵਲੋਂ ਉਦੈ ਕਰਦਾ ਹੈ ਆਪ ਓਸ ਨੂੰ ਅਥਵਣ (ਪਛਮ) ਵਲੋਂ ਉਦੈ ਕਰੋ (ਤਾਂ ਜਾਣੀਏ)ਏਸ ਗਲੋਂ ਉਹ ਕਾਫਰ ਹੱਕਾ ਬੱਕਾ ਹੋ ਕੇ ਬੈਠ ਗਿਆ ਅੱਲਾ ਹਠ ਧਰਮੀ ਲੋਗਾਂ ਨੂੰ ਉਪਦੇਸ਼ ਨਹੀਂ ਦਿੱਤਾ ਕਰਦਾ ॥੨੬o॥ ਅਥਵਾ ਉਸ ਪੁਰਖ ਦੀ ਭਾਂਤ ਜੋ ਇਕ ਨਗਰੀ ਉਪਰ (ਦੀ ਹੋ ਕੇ) ਲੰਘਿਆ ਅਰ ਉਹ ਨਗਰੀ(ਐਸੀ ਉੱਜੜ ਥੇਹ ਸੀ)ਕਿ ਛੱਤਾਂ ਭੀ ਢਹਿ ਢੇਰੀ ਸਨ, ( ਦੇਖ ਕੇ ਹਰਾਨੀ ਨਾਲ) ਲਗੇ ਆਖਣ ਕਿ ਅੱਲਾ ਏਸ (ਨਗਰੀ) ਨੂੰ ਏਸ ਦੇ ਮਰੇ (ਅਰਥਾਤ ਐਸੀ ਉੱਜੜ ਥੇਹ) ਹੋਈ ਪਿੱਛੋਂ ਕਿਸ ਤਰਹਾਂ ਸਜੀਵ (ਅਰਥਾਤ ਅਬਾਦ) ਕਰੇਗਾ ਏਸ ਬਾਰ ਥੀਂ ਅੱਲਾ ਨੇ ਉਨ੍ਹਾਂ ਨੂੰ ਸੌ ਬਰਸ ਤਕ ਮਾਰੀ ਰਖਿਆ ਅਤੇ ਫੇਰ ਸਜੀਵ ਕਰ ਦਿੱਤਾ (ਅਤੇ) ਪੁਛਿਆ ਤੁਸੀਂ (ਏਸ ਅਵਸਥਾ ਵਿਖੇ) ਕਿਤਨਾ ਚਿਰ ਰਹੇ,ਕਹਿਆ ਇਕ ਦਿਨ ਰਿਹਿਆ ਹੋਵਾਂਗਾ ਅਥਵਾ ਇਕ ਦਿਨੋਂ ਭੀ ਘਟ ਫਰਮਾਇਆ (ਨਹੀਂ)