ਪੰਨਾ:ਕੁਰਾਨ ਮਜੀਦ (1932).pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੨

ਪਾਰਾ ੨

ਮੰਜ਼ਲ ੧

ਸੂਰਤ ਬਕਰ ੨ਯਦੀ ਅੱਲਾ ਕਈਆਂ ਪੁਰਖਾਂ ਦੇ ਵਸੀਲੇ ਨਾਲ ਕਈਆਂ ਹੋਰ ਪੁਰਖਾਂ ਨੂੰ (ਰਾਜ ਸੰਘਾਸਨੋ) ਨਾ ਹਟਾਵੇ ਤਾਂ ਮੁਲਕ ਦਾ ਪਰਬੰਧ ਤਿੱਤਰ ਬਿੱਤਰ ਹੋਜਾਵੇ ਪਰੰਚ ਅੱਲਾ ਦੁਨੀਆ ਦੇ ਲੋਗਾਂ ਉਪਰ (ਬਹੁਤ) ਦਿਯਾਲੂ ਹੈ ॥੨੫੩॥

(ਹੇ ਪੈਯੰਬਰ) ਏਹ ਅੱਲਾ ਦੀਆਂ ਆਇਤਾਂ (ਸਤ) ਹਨ ਜੋ ਅਸੀਂ ਤੁਹਾਨੂੰ ਸਚਾਈ ਸੇ ਪੜ੍ਹ ੨ ਕੇ ਸੁਣਾਂਦੇ ਹਾਂ ਅਰ ਨਿਰਸੰਦੇਹ ਤੁਸੀਂ ਪੈਯੰਬਰਾਂ ਵਿਚੋਂ ਹੋ ॥੨੫੪॥ *ਏਹ (ਜੋ) ਅਸਾਂ ਨੇ ਪੈਯੰਬਰ (ਭੇਜੇ ਹਨ) ਏਹਨਾਂ ਨੂੰ ਕਈਆਂ ਉਤੋਂ ਕਈਆਂ ਨੂੰ ਵਡਿਆਈ ਦਿਤੀ, ਏਹਨਾਂ ਵਿਚੋਂ ਕਈ ਤਾਂ ਐਸੇ ਹਨ ਜਿਨਹਾਂ ਦੇ ਨਾਲ (ਖੁਦ) ਅੱਲਾ ਨੇ ਗੱਲਾਂ ਕੀਤੀਆਂ ਅਰ ਕਈਆਂ ਦੇ ਦਰਜੇ ਵਡੇ ਕੀਤੇ ਅਰ ਮਰੀਯਮ ਦੇ ਪੁੱਤਰ ਈਸਾ ਨੂੰ ਅਸਾਂ ਖੁਲਮਖੁਲੇ ਚਮਤਕਾਰ ਦਿਤੇ ਅਰ ਰੂਹਉਲਕੁਦਸ (ਅਰਥਾਤ ਜਬਰਾਈਲ) ਦਵਾਰਾ ਉਨਹਾਂ ਦੀ ਤਾਈਦ ਕੀਤੀ ਅਰ ਜੇਕਰ ਖ਼ੁਦਾ ਚਾਹੁੰਦਾ ਤਾਂ ਜੋ ਲੋਕ ਉਨ੍ਹਾਂ (ਪੈਯੰਬਰਾਂ) ਥੀਂ ਪਿਛੋਂ ਹੋਏ ਆਪਣੇ ਪਾਸ ਖੁਲਮਖੁਲੇ ਨਿਸ਼ਾਨ ਆਇਆਂ ਪਿਛੋਂ ਇਕ ਦੂਸਰੇ ਨਾਲ ਲੜਾਈ ਨਾ ਕਰਦੇ ਪਰੰਤੂ (ਤਾਂ ਭੀ) ਲੋਕਾਂ ਨੇ ਇਕ ਦੂਸਰੇ ਨਾਲ ਭੇਦ ਕੀਤੀ ਤਾਂ ਏਹਨਾਂ ਵਿਚੋਂ ਕਈ ਤਾਂ ਓਹ ਸਨ ਜੋ ਈਮਾਨ ਧਾਰ ਬੈਠੇ ਅਰ ਕਈਕ ਉਹ ਸਨ ਜੋ ਕਾਫਰ ਹੋ ਗਏ ਅਰ ਜੇਕਰ ਖ਼ੁਦਾ ਚਾਹੁੰਦਾ ਤਾਂ (ਏਹ ਲੋਗ) ਆਪਸ ਵਿਚ ਨਾ ਲੜਦੇ ਪਰੰਚ ਅੱਲਾ ਜੋ ਚਾਹੁੰਦਾ ਹੈ ਕਰਦਾ ਹੈ ॥੨੫੫॥ ਰੁਕੂਹ ੩੩॥

ਮੁਸਲਮਾਨੋ! ਸਾਡੇ ਦਿਤੇ ਹੋਏ ਵਿਚੋਂ (ਕੁਛ ਭਲੇ ਪਾਸੇ)ਖਰਚ (ਭੀ) ਕਰ ਲਓ (ਪਰੰਤੂ) ਏਸ ਨਾਲੋਂ ਪਹਿਲਾਂ ਕਿ ਉਹ ਦਿਨ ਆ ਪਹੁੰਚੇ ਜਿਸ ਵਿਚ ਨਾ ਬਣਜ ਬਿਓਪਾਰ ਹੋਵੇਗਾ ਅਰ ਨਾ ਹੀ ਦੋਸਤੀ (ਤਥਾ ਮਿਤ੍ਰਤਾਈ) ਅਰ ਨਾਂ ਹੀ ਸਪਾਰਸ਼ | ਅਰ ਵਹ ਜੋ ਕ੍ਰਿਤਘਨ ਹਨ ਓਹ ਲੋਗ (ਕੁਝ ਅਪਣੀ ਹੀ) ਹਾਨੀ ਕਰਦੇ ਹਨ ॥੨੫੬ ਅੱਲਾ (ਉਹ ਪਵਿਤ੍ਰ ਰੂਪ ਹੈ) ਕਿ ਉਸਦੇ ਸਿਵਾ ਕੋਈ ਪੂਜ ਨਹੀਂ(ਉਹ)ਸਰਜੀਵ ਚੈਤੰਨ (ਜਗਤ ਦਾ) ਕਰਤਾ ਧਰਤਾ ਹੈ ਨਾ ਹੀ ਉਸ ਨੂੰ ਤਦ੍ਰਾ ਆਉਂਦੀ ਹੈ ਅਰ ਨਾ ਹੀ ਉਸ ਨੂੰ ਨਿੰਦ੍ਰਾ ਓਸੇ ਦਾ ਹੀ ਹੈ ਜੋ ਕੁਛ ਅਗਾਸਾਂ ਵਿਚ ਹੈ ਅਰ ਜੋ ਕੁਛ ਧਰਤੀ ਉਪਰ ਹੈ ਕੌਣ ਹੈ ਜੋ ਉਸ ਦੇ ਹੁਕਮ ਥੀਂ ਬਿਨਾਂ ਉਸ ਦੀ ਜਨਾਬ ਵਿਚ (ਕਿਸੇ ਦੀ) ਸਪਰਸ਼ ਕਰੇ ਜੋ ਕੁਛ ਲੋਗਾਂ ਨੂੰ ਪੇਸ਼ (ਆ ਰਹਿਆ) ਹੈ (ਉਹ)ਅਰ ਜੋ ਕੁਛ ਉਨਹਾਂ ਦੇ ਪਿੱਛੇ (ਹੋਣ ਵਾਲਾ) ਹੈ( ਉਹ) ਉਸ ਨੂੰ ( ਸਭ) ਖਬਰ ਹੈ ਅਰ ਲੋਗ ਓਸ ਦੇ ਗਿਆਨ ਵਿਚੋਂ ਕਿਸੇ ਵਸਤੂ ਉੱਤੇ ਪਹੁੰਚ ਨਹੀਂ ਰਖਦੇ ਪਰੰਤੂ ਜਿਤਨੀ ਓਹ ਚਾਹੇ ਓਸ ਦੇ (ਰਾਜ) ਸੰਘਾਸਨ ਵਿਚ ਆਗਾਸਾਂ ਤਥਾ ਧਰਤੀ ਦੀ ਸਮਾਈ


*ਤਿਲਕਰੁਸੁਲੁ ਨਾਮੀ ਤੀਸਰਾ ਪਾਰਾ ਚਲਿਆ ||