ਪੰਨਾ:ਕੁਰਾਨ ਮਜੀਦ (1932).pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨

ਮੰਜ਼ਲ ੧

ਸੂਰਤ ਬਕਰ ੨

੪੧

 ਬਾਹੁਲਤਾਈ ਦਿਤੀ ਹੈ ਅਤੇ ਅਲਾ ਆਪਣਾ ਮੁਲਕ ਜਿਸ ਨੂੰ ਚਾਹੇ ਦੇਵੇ ਅਰ ਅੱਲਾ (ਬੜੀ) ਖੁਲ ਵਾਲਾਂ ਅਰ ਜਾਣੂੰ ਹੈ ॥੨੪੯॥ ਅਰ ਉਨ੍ਹਾਂ ਦੇ ਪੈਯੰਬਰ ਨੇ ਉਨਹਾਂ ਨੂੰ ਕਹਿਆ ਕਿ ਉਸਦੇ ਬਾਦਸ਼ਾਹ ਹੋਨ ਦੀ (ਅੱਲਾ ਵਲੋਂ) ਇਹ ਨਿਸ਼ਾਨੀ ਹੈ ਕਿ ਤੁਹਾਡੇ ਪਾਸ ਸੰਦੁਕ ਆ ਜਾਵੇਗਾ ਜਿਸ ਵਿਚ ਤੁਹਾਡੇ ਪਰਵਰਦਿਗਾਰ ਦੀ (ਭੇਜੀ ਹੋਈ) ਸ਼ਾਂਤੀ ( ਅਰਥਾਤ ਤੌਰੇਤ) ਹੈ ਅਰ (ਹੋਰ) ਮੂਸਾ ਅਰ ਹਾਰੂਨ ਜੋ (ਯਾਦਗਾਰ) ਛੱਡ ਗਏ ਹਨ ਉਨ੍ਹਾਂ ਦੀਆਂ ਵਧੀਆਂ ਘਟੀਆਂ ਵਸਤਾਂ (ਭੀ ਓਸੇ ਵਿਚ) ਹਨ ਅਰ ਫਰਿਸ਼ਤੇ ਉਸਨੂੰ ਚੁਕ ਲਿਆਉਣਗੇ ਅਰ ਉਸ ਵਿਚ ਤੁਹਾਡੇ ਵਾਸਤੇ ਨਿਸ਼ਾਨੀ ਹੈ ਯਦੀ ਤੁਸੀਂ ਈਮਾਨ ਰਖਦੇ ਹੋ ॥੨੫o॥ ਰੁਕੂਹ ੩੨॥

ਫਿਰ ਜਦੋਂ ਤਾਲੂਤ ਫੌਜਾਂ ਸੰਯੁਕਤ (ਆਪਣੇ ਅਸਥਾਨੋਂ) ਰਵਾਨਾਂ ਹੋਇਆ ਤਾਂ ( ਉਸ ਨੇ ਆਪਣਿਆਂ ਸਹਿਕਾਰੀਆਂ ਨੂੰ) ਕਹਿਆ ਕਿ (ਰਸਤੇ ਵਿਚ ਇਕ ਨਹਿਰ ਆਵੇਗੀ) ਅੱਲਾ (ਓਸ) ਨਹਿਰ ਥੀਂ ਤੁਹਾਡੀ (ਅਰਥਾਤ ਤੁਹਾਡੇ ਸੰਤੋਖ ਦੀ) ਪਰੀਖਿਯਾ ਕਰਨ ਵਾਲਾ ਹੈ ਤਾਂ (ਜੋ ਰਜਕੇ) ਉਹ ਦਾ ਪਾਣੀ ਪੀ ਲਵੇਗਾ ਉਹ ਸਾਡਾ ਨਹੀਂ ਅਰ ਜੋ ਉਸਨੂੰ ਨਹੀਂ ਪੀਵੇਗਾ ਉਹ ਸਾਡਾ ਹੈ ਪਰੰਤੂ (ਹਾਂ) ਆਪਣੇ ਹਥੋਂ ਕੋਈ ਇਕ (ਅੱਧ) ਚੁਲੁ ਭਰ ਲਵੇ (ਤਾਂ ਕੋਈ ਗਲ ਨਹੀਂ) ਫੇਰ ਤਾਂ ਏਹਨਾਂ ਲੋਕਾਂ ਵਿਚੋਂ ਕੁਛਕ ਗਿਣਤੀ ਦੇ ਸਿਵਾ ਸਭਨਾਂ ਨੇ ਤਾਂ ਓਸ (ਨਹਿਰ) ਵਿਚੋਂ ( ਰੱਜਕੇ) ਪਾਣੀ ਪੀ ਲੀਤਾ ਫੇਰ ਜਦੋਂ ਤਾਲੂਤ ਅਰ ਈਮਾਨ ਵਾਲੇ ਜੋ ਉਸ ਦੇ ਨਾਲ ਸਨ ਨਹਿਰੋਂ ਪਾਰ ਹੋਗਏ ਤਾਂ ਲਗੇ ਆਖਣ ਕਿ ਸਾਡੇ ਵਿਚ ਤਾਂ ਜਾਲੂਤ ਅਰ ਓਸਦੇ ਲਸ਼ਕਰ ਦੇ ਨਾਲ ਅੱਜ ਭੇੜ ਕਰਨ ਦਾ ਦਮ ਹੀ ਨਹੀਂ (ਏਸ ਬਾਤੋਂ) ਉਹ ਲੋਗ ਜਿਨਹਾਂ ਨੂੰ ਨਿਸਚਾ ਸੀ ਕਿ ਅਸੀਂ ਖੁਦਾ ਦੇ ਸਨਮੁਖ ਹਾਜ਼ਰ ਹੋਣਾ ਹੈ ਬੋਲ ਖਲੋਤੇ ਕਿ ਅਕਸਰ (ਐਸੇ ਹੁੰਦਾ ਹੈ ਕਿ) ਅੱਲਾ ਦੇ ਹੁਕਮ ਨਾਲ ਥੋਹੜਾ ਟੋਲਾ ਬਹਤੇ ਟੋਲੇ ਉਤੇ ਗਾਲਬ ਆਗਿਆ ਹੈ ਅਰ ਅੱਲਾ ਸਬਰ ਕਰਨ ਵਾਲਿਆਂ ਦਾ (ਸੰਗੀ) ਸਾਥੀ ਹੈ ॥੨੫੧ ਅਰ ਜਦੋਂ ਜਾਲੂਤ ਅਰ ਓਸ ਦੀਆਂ ਫੌਜਾਂ ਦੇ ਮੁਕਾਬਲੇ ਵਿਚ ਆਏ ਤਾਂ ਬੋਲੇ ਕਿ ਹੇ ਸਾਡੇ ਪਰਵਰਦਿਗਾਰ ਸਾਨੂੰ ਸਬਰ ਪਰਵਾਨ ਕਰ ਅਰ ਸਾਡੇ ਪੈਰ ਜਮਾਈ ਰੱਖ ਅਰ ਕਾਫਰਾਂ ਦੀਆਂ ਜਮਾਤਾਂ ਉਤੇ ਸਾਨੂੰ ਫਤੇ ਦੇਹ ॥੨੫੨॥ ਫੇਰ ਏਹਨਾਂ ਲੋਕਾਂ ਨੇ ਅੱਲਾ ਦੇ ਹੁਕਮ ਨਾਲ ਵੈਰੀਆਂ ਨੂੰ ਭਜਾ ਦਿਤਾ ਅਰ ਜਾਲੂਤ ਨੂੰ ਦਾਊਦ ਨੇ ਵੱਢ ਸਿਟਿਆ ਅਰ ਉਨ੍ਹਾਂ ਨੂੰ ਖੁਦਾ ਨੇ ਰਾਜ ਪਦਵੀ ਦਿਤੀ ਅਰ(ਪਰਬੰਧ ਕਾਰਣੀ) ਬੁਧਿ ( ਪਰਦਾਨ ਕੀਤੀ) ਅਰ ਜੋ ( ਇਲਮ ਤਥਾ |ਹੁਨਰ) ਓਹਨਾਂ ਦੀ ਮਰਜੀ ਵਿਚ ਆਇਆ ਉਹਨਾਂ ਨੂੰ ਸਿਖਲਾ ਦਿਤਾ ਅਰ