ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/468

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੬੮

ਪਾਰਾ ੨੧

ਸੂਰਤ ਰੂਮ ੩੦


ਸਿਧੇ ਰਸਤੇ ਉਪਰ ਪਾ ਸਕਦੇ ਹੋ ਤੁਸੀਂ ਤਾਂ ਬਸ ਓਹਨਾਂ ਲੋਗਾਂ ਨੂੰ ਹੀ ਰਖਦੇ ਹਨ ਤੇ ਸੁਣਾ (ਸਮਝਾ) ਸਕਦੇ ਹੋ ਜੋ ਸਾਡੀਆਂ ਆਇਤਾਂ ਦਾ ਨਿਸਚਾ ਰਖਦੇ ਹਨ ਤੇ ਯਿਹ ਲੋਗ (ਤੁਸਾਂ ਦਾ ਕਹਿਣਾ) ਮੰਨ ਭੀ ਲੈਂਦੇ ਹਨ॥੫੩॥ ਰੁਕੂਹ ੫॥
ਅੱਲਾ (ਹੀ) ਉਹ (ਸਰਵ ਸ਼ਕਤੀਮਾਨ ਹੈ) ਜਿਸ ਨੇ ਤੁਸਾਂ ਲੋਗਾਂ ਨੂੰ ਕਮਜ਼ੋਰ ਦਸ਼ਾ ਥੀਂ (ਜੋ ਮਾਤਾ ਦੇ ਉਦਰ ਵਿਚ ਹੁੰਦੀ ਹੈ) ਬਨਾਕੇ ਖੜਾ ਕੀਤਾ ਫੇਰ (ਬਚਪਨ ਦੀ) ਕਮਜ਼ੋਰੀ ਦੇ ਪਿਛੋਂ (ਜਵਾਨੀ ਦਾ) ਬਲ ਦਿਤਾ ਫੇਰ ਬਲ ਦੇ ਪਿਛੋਂ ਕਮਜ਼ੋਰੀ ਅਰ ਬੁਢਾਪੇ (ਦੀ ਦਸ਼ਾ) ਕਰ ਦਿਤੀ (ਉਹ) ਜੋ ਚਾਹੁੰਦਾ ਹੈ ਉਤਪਤ ਕਰ ਦੇਂਦਾ ਹੈ ਅਰ ਵਹੀ (ਪੁਰਖ ਜੋ ਦੀਆਂ ਸਾਰੀਆਂ ਅਵਸਥਾ ਥੀਂ) ਗ੍ਯਾਤ (ਅਰ) ਕੁਦਰਤ ਵਾਲਾ ਹੈ ॥੫੪॥ ਅਰ ਜਿਸ ਦਿਨ ਪ੍ਰਲੈ ਪ੍ਰਾਪਤ ਹੋਵੇਗੀ ਸਦੋਖੀ ਲੋਗ ਸੌਗੰਧਾਂ ਕਰਨਗੇ ਕਿ (ਸੰਸਾਰ ਵਿਚ) ਇਕ ਘੜੀ ਨਾਲੋਂ ਅਦਿਕ ਨਹੀਂ ਠਹਿਰੇ ਇਸ ਪ੍ਰਕਾਰ ਇਹ ਲੋਗ (ਸੰਸਾਰ ਵਿਚ ਭੀ) ਬਹਿਕੇ ਰਹੇ॥੫੫॥ ਅਰ ਜਿਨਹਾਂ ਲੋਗਾਂ ਨੂੰ ਵਿਦ੍ਯਾ ਤਥਾ ਈਮਾਨ ਦਿਤਾ ਗਿਆ ਹੈ ਉਹ (ਉਹਨਾਂ ਨੂੰ) ਉਤਰ ਦੇਣਗੇ ਕਿ (ਨਹੀਂ) ਤੁਸੀਂ ਤਾਂ (ਜੈਸਾ ਕਿ) ਅੱਲਾ ਦੀ ਪੁਸਤਕ ਵਿਚ (ਹੈ) ਪ੍ਰਲੈ ਦੇ ਦਿਨ ਤਕ ਇਸਥਿਤ ਹੋਏ ਅਰ (ਆਜ) ਯਿਹ ਪ੍ਰਲੈ ਦਾ ਦਿਨ ਹੀ ਹੈ ਪਰੰਤੂ ਤੁਸਾਂ ਨੂੰ (ਏਸ ਦਾ) ਨਿਸਚਾ (ਹੀ) ਨਹੀਂ ਸੀ॥੫੬॥ਤੋ ਓਸ ਦਿਨ ਨਾ ਤੋਂ ਨਾਫਰਮਾਨਾਂ ਨੂੰ ਓਹਨਾਂ ਦੇ ਹੁਟਰ ਹੀ (ਕੁਛ) ਲਾਭ ਦੇਣਗੇ ਅਰ · ਨਾ ਓਹਨਾਂ ਨੂੰ (ਖੁਦਾ ਦੇ) ਪ੍ਰਸੰਨ ਕਰ ਲੈਣ ਦਾ ਹੀ ਸਮਾ ਪ੍ਰਾਪਤ ਹੋਵੇਗਾ॥੫੭॥ ਅਰ ਅਸਾਂ ਨੇ ਲੋਗਾਂ ਦੇ (ਸਮਝਣ ਦੇ) ਵਾਸਤੇ ਏਸ ਕੁਰਾਨ ਵਿਚ ਸਰਬ ਪ੍ਰਕਾਰ ਦੇ ਦ੍ਰਿਸ਼ਟਾਂਤ ਵਰਨਣ ਕਰ ਦਿਤੇ ਹਨ ਅਰ (ਹੇ ਪੈਯੰਬਰ) ਯਦੀ ਤੁਸੀਂ ਏਹਨਾਂ (ਲੋਗਾਂ) ਨੂੰ ਕਿਸੀ ਪ੍ਰਕਾਰ ਦਾ ਚਮਿਤਕਾਰ ਭੀ ਲਿਆ ਦਿਖਾਲਾਓ ਤੋ ਜੋ ਮੁਨਕਰ ਹਨ ਉਹ ਤਾਂ ਬਸ ਯਹੀ ਕਹਿਣਗੇ ਕਿ ਤੁਸੀਂ (ਮੁਸਲ ਮਾਨ) ਨਿਰੇ ਪੂਰੇ ਪਖੰਡੀ ਹੋ॥੫੮॥ ਜੋ ਲੋਗ ਅਗ੍ਯਾਨੀ ਹਨ ਓਹਨਾਂ ਦੇ ਦਿਲਾਂ ਉਪਰ ਅੱਲਾ ਇਸੀ ਪ੍ਰਕਾਰ ਮੁਹਰ ਲਗਾ ਦਿਤਾ ਕਰਦਾ ਹੈ॥੫੯॥ ਤੇ (ਹੇ ਪੈਯੰਬਰ) ਤੁਸੀਂ ਸਬਰ ਕਰਕੇ (ਬੈਠੇ) ਰਹੋ ਨਿਰਸੰਦੇਹ ਅੱਲਾ ਦੀ ਪ੍ਰਤਗ੍ਯਾ ਸਚੀ ਹੈ ਅਰ ਐਸਾ ਨਾ ਹੋਵੇ ਕਿ ਜੋ ਲੋਗ (ਤੁਸਾਂ ਦੇ ਕਹਿਣੇ) ਦਾ ਨਿਸਚਾ ਨਹੀਂ ਕਰਦੇ ਤੁਸਾਂ ਤਾਂਈ ਛਛੋਰਾ ਬਨਾ ਦੇਣ॥੬੦॥ ਰੁਕੂਹ ੬॥