ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/469

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੨੧

ਸੂਰਤ ਲੁਕਮਾਨ ੩੧

੪੬੯


ਸੂਰਤ ਲੁਕਮਾਨ ਮੱਕੇ ਵਿਚ ਉਤਰੀ ਅਰ ਇਸਦੀਆਂ
ਚੌਤੀਸ ਆਇਤਾਂ ਅਰ ਚਾਰ ਰੁਕੂਹ ਹਨ।

(ਪ੍ਰਾਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ (ਅਰ)ਕਿਰਪਾਲੂ (ਹੈ) ਆਲਾਮ॥ ੧॥ ਯਿਹੀ (ਓਸੇ) ਕਿਤਾਬ (ਅਰਥਾਤ ਕੁਰਾਨ) ਦੀਆਂ ਆਇਤਾਂ ਹਨ ਜਿਨਹਾਂ ਵਿਚ ਹਿਕਮਤ (ਤਥਾ ਬੁਧੀਮਤਾ) ਦੀਆਂ ਬਾਤਾਂ ਹਨ॥੨॥ ਧਾਰਮਿਕ ਪੁਰਖ ਜੋ ਨਮਾਜ਼ ਪੜ੍ਹਦੇ॥੩॥ ਅਰ ਜ਼ਕਾਤ ਦੇਂਦੇ ਅਰ ਉਹ ਆਖਰਤ ਦਾ ਭੀ ਨਿਸਚਾ ਰਖਦੇ ਹਨ ਓਹਨਾਂ ਵਾਸਤੇ (ਯਿਹ) ਆਇਤਾਂ ਸਿਖ੍ਯਾ (ਦਾ ਕਾਰਣ) ਅਰ ਰਹਿਮਤ ਹਨ॥੪॥ ਯਹੀ ਲੋਗ ਆਪਣੇ ਪਰਵਰਦਿਗਾਰ ਦੇ ਸੂਧੇ ਮਾਰਗ ਉਪਰ ਹਨ ਅਰ ਯਹੀ ਲੋਗ (ਅੰਤ ਨੂੰ) ਭਲਾਈ ਪਾਉਣ ਵਾਲੇ ਹਨ॥ ੫॥ਅਰ ਲੋਗਾਂ ਵਿਚੋਂ ਕੋਈ (੨) ਐਸੇ ਭੀ (ਅਪਕਰਮੀ) ਹੈ ਜੋ ਵਾਹਯਾਤ ਕਿੱਸੇ (ਕਹਾਣੀਆਂ) ਮੁਲ ਲੈ ਲੈਂਦਾ ਹੈ। ਤਾਂ ਕਿ (ਲੋਗਾਂ ਨੂੰ ਸੁਣਾਕੇ) ਬਿਨਾਂ ਸਮਝਿਆਂ ਸੋਚਿਆਂ ਖੁਦਾ ਦੇ ਮਾਰਗੋਂ ਭਟਕਾਏਂ ਅਰ ਇਲਾਹੀ ਆਇਤਾਂ ਨੂੰ ਹਾਸੀ ਮਖੌਲ ਕਰੋ ਐਸਿਆਂ ਲੋਗਾਂ ਨੂੰ (ਪ੍ਰਲੈ ਦੇ ਦਿਨ) ਸ਼ਰਮਿੰਦਗੀ ਦੀ ਸਜ਼ਾ ਹੋਵੇਗੀ॥ ੬॥ ਅਰ ਜਦੋਂ (ਏਹਨਾਂ ਵਿਚੋਂ) ਕਿਸੇ ਨੂੰ ਸਾਡੀਆਂ ਆਇਤਾਂ ਪੜਕੇ ਸੁਣਾਈਆਂ ਜਾਂਦੀਆਂ ਹਨ ਤਾਂ ਆਕੜਦਾ ਹੋਇਆ ਮੂੰਹ ਭੁਆ ਕੇ ਤੁਰ ਜਾਂਦਾ ਹੈ ਜਿਸ ਪ੍ਰਕਾਰ ਉਸ ਨੇ ਸਾਡੀਆਂ ਆਇਤਾਂ ਸੁਣਿਆਂ ਹੀ ਨਹੀਂ ਮਾਨੋ ਉਸ ਦਿਆਂ ਦੋਨਾਂ ਕੰਨਾਂ ਵਿਚ ਝਪੇ ਹਨ ਤੋ(ਹੇ ਪੈਯੰਬਰ) ਐਸੇ ਪੁਰਖ ਨੂੰ ਭ੍ਯਾਨਕ ਕਸ਼ਟ ਦੀ ਖੁਸ਼ਖਬਰੀ ਸੁਣਾ ਦੇਓ ॥੭॥ਨਿਰਸੰਦੇਹ ਜੋ ਲੋਗ ਈਮਾਨ ਧਾਰ ਬੈਠੇ ਅਰ ਓਹਨਾਂ ਨੇ ਸਭ ਕਰਮ (ਭੀ) ਕੀਤੇ ਉਹਨਾਂ ਦੇ (ਰਹਿਣ ਬਹਿਣ) ਵਾਸਤੇ (ਬੜੇ) ਅਨੰਦ ਮੰਗਲ ਦੇ ਬਾਗ (ਸ੍ਵਰਗ) ਤਿਆਰ ਹਨ॥੮॥ ਕਿ (ਉਹ) ਓਹਨਾਂ ਵਿਚ ਸਦੈਵ ੨ ਰਹਿਣ ਬਹਿਣਗੇ। (ਯਿਹ) ਖੁਦਾ ਦੀ ਸਤ ਪ੍ਰਤਗ੍ਯਾ (ਹੈ) ਅਰ ਉਹ ਜ਼ਬਰਦਸਤ (ਅਰ) ਹਿਕਮਤ ਵਾਲਾ ਹੈ ॥੯॥ ਓਸੇ ਨੇ ਆਕਾਸ਼ ਨੂੰ (ਜੈਸਾ) ਕਿ ਤੁਸੀਂ (ਲੋਗ) ਓਸ ਨੂੰ ਦੇਖਦੇ ਹੋ ਬਿਲਾ ਥੰਮਾਂ ਦੇ ਬਨਾ ਕੇ ਖੜਾ ਕੀਤਾ ਅਰ ਓਸੇ ਨੇ ਪ੍ਰਿਥਵੀ ਉਪਰ (ਭਾਰੀ ਬੋਝ ਵਾਲੇ ਪਰਬਤਾਂ ਦੇ) ਲੰਗਰ ਪਾ ਦਿਤੇ ਕਿ (ਨਾ ਜਾਣੀਏ) ਤੁਸਾਂ ਨੂੰ ਲੈਕੇ (ਕਿਸੇ ਪਾਸੇ ਨੂੰ) ਝੁਕ ਨਾ ਪਵੇ ਅਰ ਓਸ ਉਪਰ ਸਰਬ ਪ੍ਰਕਾਰ ਦੇ ਜੀਵ ਧਾਰੀ ਪਸਾਰ ਦਿਤੇ ਅਰ ਅਸਾਂ ਨੇ (ਹੀ) ਅਕਾਸ਼ ਵਿਚੋਂ ਬਰਖਾ ਕੀਤੀ ਫੇਰ (ਓਸ ਬਰਖਾ ਦੇ ਦਵਾਰਾ) ਪ੍ਰਿਥਵੀ ਵਿਚੋਂ ਸਰਬ ਪ੍ਰਕਾਰ