ਪੰਨਾ:ਕੁਰਾਨ ਮਜੀਦ (1932).pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੩

ਮੰਜ਼ਲ ੧

ਸੂਰਤ ਬਕਰ ੨

੪੭


 ਜੋ ਲੋਗ ਰਾਤ ਔਰ ਦਿਨ ਗੁਪਤ ਅਰ ਪਰਗਟ ਆਪਣੇ ਧਨ ਮਾਲ ਨੂੰ (ਅੱਲਾ ਦੇ ਰਾਹ ਵਿਚ) ਖਰਚ ਕਰਦੇ ਹਨ ਤਾਂ ਉਨਹਾਂ ਦੇ ਪਰਵਰਦਿਗਾਰ ਦੇ ਪਾਸੋਂ ਉਨਹਾਂ ਨੂੰ ਬਦਲਾ ਮਿਲੇਗਾ ਅਰ ਉਨਹਾਂ ਨੂੰ ਨਾਂ ਭੈ (ਪਰਾਪਤ) ਹੋਵੇਗਾ ਅਰ ਨਾ ਹੀ ਉਹ(ਕਿਸੇ ਤਰਹਾਂ) ਚਿੰਤਾਤੁਰ ਹੋਣਗੇ ॥੨੭੫॥ ਅਰ ਜੋ ਲੋਗ ਬਿਆਜ ਲੈਂਦੇ ਹਨ (ਕਿਆਮਤ ਦੇ ਦਿਨ) ਖੜੇ ਨਾ ਹੋ ਸਕਣਗੇ ਪਰੰਚ (ਓਸ ਆਦਮੀ ਵਰਗਾ) ਖੜਾ ਹੋਣਾ ਜਿਸ ਨੂੰ ਸ਼ੈਤਾਨ ਨੇ (ਆਪਣੀ) ਚਪੇੜ ਨਾਲ ਸੌਦਾਈ ਕਰ ਛਡਿਆ ਹੋ ਇਸ ਵਾਸਤੇ ਕਿ ਏਹਨਾਂ ਨੇ ਆਖਿਆ ਕਿ ਜੈਸਾ ਮਾਮਲਾ ਵਣਜ ਦਾ ਵੈਸਾ ਹੀ ਮਾਮਲਾ ਵਿਆਜ ਦਾ ਹੈ ਹਾਲਾਂ ਕਿ ਵਣਜਾਂ ਨੂੰ ਤਾਂ ਅੱਲਾ ਨੇ ਹਲਾਲ ਕੀਤਾ ਹੈ ਅਰ ਬਿਆਜ ਨੂੰ ਹਰਾਮ, ਤਾਂ ਜਿਸ ਦੇ ਪਾਸ ਓਸ ਦੇ ਪਰਵਰਦਿਗਾਰ ਦੇ ਪਾਸਿਓਂ ਸਿਖਯਾ (ਦੀ ਬਾਤ) ਪਹੁੰਚੀ ਅਰ ਓਹ (ਅਗੇ ਵਾਸਤੇ) ਰਾਹ ਪੜ ਗਿਆ ਤਾਂ ਜੋ ਪਹਿਲੇ (ਲੈ ਚੁਕਾ) ਹੈ ਓਹ ਓਸਦਾ (ਹੋ ਚੁਕਾ) ਅਰ ਓਸ ਦਾ ਮਾਮਲਾ ਖੁਦਾ ਦੇ ਹਵਾਲੇ ਅਰ ਜੋ (ਵਰਜਨ ਪਿਛੋਂ) ਫੇਰ (ਭੀ ਬਿਯਾਜ) ਲਵੇ ਤਾਂ ਐਸੇ ਹੀ ਲੋਗ ਨਾਰਕੀ ਹਨ ਅਰ ਉਹ ਸਦਾ ਹੀ ਨਰਕਾਂ ਵਿਚ ਰਹਿਣਗੇ ॥੨੨੬॥ ਅੱਲਾ ਸੂਦ ਨੂੰ ਘਟਾਉਂਦਾ ਅਰ ਖੈਰਾਇਤ (ਦਾਨ) ਨੂੰ ਵਧਾਉਂਦਾ ਹੈ ਅਰ ਯਾਵਤ ਕ੍ਰਿਤਘਨ ( ਅਰ) ਅਮੋੜ ਹਨ ਖੁਦਾ ਉਨਹਾਂ ਉਤੇ ਪ੍ਰਸੰਨ ਨਹੀਂ ॥੨੭੭॥ ਜੋ ਲੋਗ ਈਮਾਨ ਲੈ ਆਏ ਅਰ ਉਨਹਾਂ ਨੇ ਭਲੇ ਕਰਮ (ਭੀ) ਕੀਤੇ ਅਰ ਨਮਾਜ਼ ਪੜ੍ਹਦੇ (ਰਹੇ) ਅਰ ਜ਼ਕਾਤ ਦੇਂਦੇ ਰਹੇ ਉਨਹਾਂ (ਦੇ ਕੀਤੇ) ਦਾ ਫਲ ਉਨਹਾਂ ਦੇ ਪਰਵਰਦਿਗਾਰ ਪਾਸੋਂ ਉਨਹਾਂ ਨੂੰ ਮਿਲੇਗਾ ਅਰ ਓਹਨਾਂ (ਨੂੰ ਅੰਤ ਨੂੰ) ਨਾ (ਕੁਝ) ਭੈ (ਪਰਾਪਤ) ਹੋਵੇਗਾ ਅਰ ਨਾ ਹੀ ਉਹ (ਕੁਝ) ਚਿੰਤਾਤਰ ਹੋਣਗੇ ॥੨੭੯॥ ਮੁਸਲਮਾਨੋ! ਯਦੀ ਤੁਸੀਂ ਈਮਾਨ ਵਾਲੇ ਹੋ ਤਾਂ ਅੱਲਾ ਪਾਸੋਂ ਡਰੋ ਅਰ ਜੋ ਸੂਦ (ਲੋਗਾਂ ਦੇ ਵਲ) ਬਾਕੀ ਹੈ (ਉਸ ਨੂੰ ਛੱਡ ਦਿਓ ॥੨੭੯॥ ਅਰ ਜੇ ਕਰ (ਐਸਾ) ਨਹੀਂ ਕਰਦੇ ਤਾਂ ਅੱਲਾ ਅਰ ਉਸ ਦੇ ਰਸੁਲ ਨਾਲ ਲੜਨ ਨੂੰ ਤਿਆਰ ਬਰ ਤਿਆਰ ਰਹੋ ਅਰ ਯਦੀ ਤੋਬਾ ਕਰਦੇ ਹੋ ਤਾਂ ਅਪਨੀ ਅਸਲ ਰਕਮ ਤੁਹਾਨੂੰ (ਪਹੁੰਚਦੀ ਹੈ) ਨਾਂ ਤਾਂ ਤੁਸੀਂ (ਕਿਸੇ ਉਤੇ) ਕਸ਼ਟ ਕਰੋ ਅਰ ਨਾਂ ਕੋਈ ਹੀ ਤੁਹਾਡੇ ਉਤੇ ਕਸ਼ਟ ਕਰੇ ॥੨੮o॥ ਅਰ ਜੇਕਰ (ਕੋਈ) ਨਿਰਧਨ (ਤੁਹਡਾ ਰਿਣੀ) ਹੋਵੇ ਤਾਂ ਸਰਧਨ ਹੋਣ ਤਕ ਦੀ ਮੁਹਲਤ (ਦੇਣੀ ਚਾਹੀਏ)ਅਰ ਯਦੀ ਸਮਝੋ ਤਾਂ ਤੁਹਾਡੇ ਹੱਕ ਵਿਚ ਏਹ ਬਹੁਤ ਹੀ ਉਤਮ ਹੈ ਕਿ ਉਸ ਨੂੰ (ਸਾਰਾ ਹੀ ਰਿਣ) ਬਖਸ਼ ਦਿਓ ॥੨੮੧॥ ਅਤੇ ਓਸ ਦਿਨ ਥੀਂ ਡਰੋ ਜਦੋਂ ਕਿ ਜਦੋਂ ਤੁਸੀਂ ਅੱਲਾ ਦੇ ਪਾਸ ਲੋਟਾ ਕੇ ਲੈ ਆਂਦੇ ਜਾਓਗੇ ਫੇਰ ਹਰ ਆਦਮੀ ਨੂੰ ਓਸ ਦੇ ਕੀਤੇ ਦਾ ਪੂਰਾ ੨ ਬਦਲਾ ਦਿਤਾ ਜਾਵੇਗਾ ਅਰੁ