ਪੰਨਾ:ਕੁਰਾਨ ਮਜੀਦ (1932).pdf/48

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮

ਪਾਰਾ ੩

ਮੰਜ਼ਲ ੧

ਸੂਰਤ ਬਕਰ ੨ਲੋਕਾਂ ਉਪਰ (ਜਿਰਾ ਭੀ) ਜ਼ੁਲਮ ਨਹੀਂ ਹੋਵੇਗਾ ॥੨੮੨॥ ਰੁਕੂਹ॥ ੩੮॥

ਮੁਸਲਮਾਨੋ! ਜਦੋਂ ਤੁਸੀਂ ਇਕ ਨੀਯਤ ਸਮੇਂ ਤਕ ਉਧਾਰ ਦਾ ਲੈਣ ਦੇਣ ਕਰੋ ਤਾਂ ਓਸ ਨੂੰ ਲਿਖ ਲੀਤਾ ਕਰੋ ਅਰਤੁਹਾਡੇ ਦਰਮਿਆਨ ਕੋਈ ਲਿਖਣੇ ਵਾਲਾ ਇਨਸਾਫ ਦੇ ਨਾਲ ਲਿਖ ਦੇਵੇ ਅਰ ਲਿਖਣ ਵਾਲੇ ਨੂੰ ਚਾਹੀਏ ਕਿ ਲਿਖਣ ਥੀਂ ਇਨਕਾਰ ਨਾ ਕਰੇ ਜਿਸ ਤਰਹਾਂ ਅੱਲਾ ਨੇ ਓਸ ਨੂੰ ਸਿਖਾਇਆ ਹੈ ਸੋ ਉਹ ਲਿਖੇ ਅਰ ਜਿਸ ਜਿਸ ਦੇ ਜ਼ਿੰਮੇ ਕਰਜ਼ ਹੋ ਉਹ ਮਤਲਬ ਬੋਲਦਾ ਜਾਵੇ ਅਰ ਅੱਲਾ ਪਾਸੋਂ ਜੋ ਉਸ ਦਾ ਰੱਬ ਹੈ ਡਰੇ ਅਰ ਇਸ ਵਿਚ ਕਿਸੀ ਤਰਹਾਂ ਦੀ ਕੱਟ ਵੱਢ ਨਾ ਕਰੇ ਅਰ ਜਿਸ ਦੇ ਜਿੰਮੇ ਕਰਜ ਨਿਕਲੇਗਾ ਜੇਕਰ ਉਹ ਕਮਲਾ (ਮੂਰਖ) ਹੋਵੇ ਜਾਂ ਬ੍ਰਿਧ ਅਥਵਾ ਖੁਦ ਮਤਲਬ ਨੂੰ ਅਦਾ ਨਾ ਕਰ ਸਕਦਾ ਹੋਵੇ ਤਾਂ (ਜੋ) ਓਸ ਦਾ ਕਾਰ ਮੁਖਤਾਰ (ਹੋਵੇ ਉਹ) ਇਨਸਾਫ ਨਾਲ (ਦਸਤਾਵੇਜ਼ ਦਾ)ਮਤਲਬ ਬੋਲਦਾ ਜਾਵੇ ਅਰ ਆਪਣਿਆਂ ਲੋਗਾਂ ਵਿਚੋਂ ਜਿਨਹਾਂ ਉਤੇ ਤੁਹਾਡਾ ਨਿਸਚਾ ਹੋਵੇ ਦੋ ਆਦਮੀਆਂ ਨੂੰ ਸਾਖੀ ਕਰ ਲੀਤਾ ਕਰੋ ਫੇਰ ਜੇਕਰ ਦੋ ਮਰਦ ਨਾਂ ਹੋਣ ਤਾਂ ਇਕ ਮਰਦ ਅਰ ਦੋ ਇਸਤ੍ਰੀਆਂ (ਇਸ ਵਾਸਤੇ) ਕਿ ਉਨਹਾਂ ਵਿਚੋਂ ਕੋਈ ਇਕ ਭਲ ਜਾਏਗੀ ਤਾਂ ਇਕ ਦੂਸਰੀ ਨੂੰ ਯਾਦ ਕਰਵਾ ਦੇਵੇਗੀ ਅਰ ਜਦੋਂ ਸਾਖੀ (ਦੇਣ ਵਾਸਤੇ)ਸਾਖੀ ਬੁਲਾਇਆ ਜਾਵੇ ਤਾਂ ਇਨਕਾਰ ਨਾਂ ਕਰੇ ਅਰ ਮਾਮਲਾ ਮਿਯਾਦੀ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਏਸ (ਬਾਤ) ਦੇ ਲਿਖਣ ਵਿਚ ਸੁਸਤੀ ਨਾ ਕਰੋ ਖੁਦਾ ਦੇ ਸਮੀਪ ਇਹ ਬਹੁਤ ਹੀ ਮੁਨਸਫਾਨਾਂ (ਵਿਵਹਾਰ) ਹੈ ਅਰ ਗਵਾਹੀ ਵਾਸਤੇ ਭੀ ਇਹੋ ਤਰੀਕਾ ਬਹੁਤ ਅੱਛਾ ਹੈ ਅਰ ਅਧਿਕ ਤਰ (ਕਿਯਾਸ) ਕਰਨੇ ਯੋਗ ਹੈ ਕਿ ਤੁਸੀਂ ਫੇਰ (ਕਦੀ ਕੋ) ਕਿਸੇ ਤਰਹਾਂ ਦਾ ਭਰਮ ਨਾ ਕਰੋ ਪਰੰਤੂ ਜੇ ਸੌਦਾ ਨਕਦ ਦੰਮਾਂ ਦਾ ਹੋਵੇ ਜਿਸ ਨੂੰ ਤੁਸੀਂ (ਹਥੋ ਹਥੀ) ਆਪਸ ਵਿਚ ਲੈਂਦੇ ਦੇਂਦੇ ਹੋ ਤਾਂ ਓਸ ਦੀ (ਦਸਤਾਵੇਜ਼) ਦੇ ਨਾ ਲਿਖਣ ਕਰਕੇ ਤੁਹਾਨੂੰ ਕੋਈ ਦੋਸ਼ ਨਹੀਂ ਅਰ (ਹਾਂ) ਜਦੋਂ (ਏਸ ਤਰਹਾਂ ਦੀ) ਖਰੀਦ ਫਰੋਖਤ ਕਰੋ ਤਦ ਤਾਂ ਸਾਖੀ ਕਰ ਲੀਤਾ ਕਰੋ ਅਰ (ਪੱਤਰ) ਲਿਖਣ ਵਾਲੇ ਨੂੰ ਕਿਸੇ ਤਰਹਾਂ ਦਾ) ਨੁਕਸਾਨ ਨਾ ਪਹੁੰਚਾਇਆ ਜਾਵੇ ਅਰ ਨਾ ਹੀ ਸਾਖੀ ਨੂੰ ਅਰ(ਜੇਕਰ)ਏਸ ਤਰਹਾਂ ਕਰੋਗੇ ਤਾਂ ਇਹ ਤੁਸਾਂ ਵਿਚ ਖੋਟ ਹੈ ਅਰ ਅੱਲਾ ਪਾਸੋਂ ਡਰੋ ਅੱਲਾ ਤੁਹਾਨੂੰ ਸਿਖਯਾ ਦੇਂਦਾ ਹੈ ਅਰ ਅੱਲਾ ਸਭ ਕੁਛ ਜਾਣਦਾ ਹੈ ॥੨੮੨॥ ਅਰ ਜੇਕਰ ਯਾਤ੍ਰਾ ਵਿਚ ਹੋਵੇ ਅਰ ਤੁਹਾਨੂੰ ਕੋਈ ਲਿਖਣ ਵਾਲਾ ਨਾ ਮਿਲੇ ਤਾਂ ਕਬਜ਼ੇ ਵਾਲਾ ਰਹਿਨ (ਅਰਥਾਤ ਉਹ ਗਰੋ ਜਿਸ ਪਰ ਅਧਕਾਰ ਹੋ ਸਮਝ ਕਰ ਲੋਂ) ਫੇਰ ਜੇਕਰ ਤੁਹਾਡੇ ਵਿਚੋਂ ਇਕ ਦਾ ਦੂਸਰਾ ਇਤਬਾਰ ਕਰੇ ਤਾਂ ਜਿਸ ਉਤੇ