ਪੰਨਾ:ਕੁਰਾਨ ਮਜੀਦ (1932).pdf/49

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਾਰਾ ੩
੪੯
ਸੂਰਤ ਬਕਰ

ਇਤਬਾਰ ਕੀਤਾ ਗਿਆ ਹੈ (ਅਰਥਾਤ ਕਰਜ਼ਾ ਲੈਣ ਵਾਲਾ) ਉਸਨੂੰ ਚਾਹੀਦਾ ਹੈ ਕਿ ਰਿਣ ਦੇਣ ਵਾਲੇ ਦੀ ਅਮਾਨਤ (ਅਰਥਾਤ ਰਿਣ) ਨੂੰ (ਪੂਰਾ ਪੂਰਾ) ਦੇ ਦੇਵੇ ਅਰ ਖੁਦਾ ਪਾਸੋਂ ਡਰੇ ਜੋ ਉਸਦਾ ਪਰਵਰਦਿਗਾਰ ਹੈ ਅਰ ਉਗਾਹੀ ਨੂੰ ਨਾ ਛਿਪਾਓ ਅਰ ਜੋ ਉਸ ਨੂੰ ਛਿਪਾਵੇਗਾ ਤਾਂ ਉਹ ਦਿਲ ਦਾ ਖੋਟਾ ਹੈ ਅਰ ਜੋ ਕੁਛ (ਭੀ) ਤੁਸੀਂ ਕਰਦੇ ਹੋ ਅੱਲਾ ਨੂੰ ਸਭ ਕੁਛ ਮਾਲੂਮ ਹੈ ॥੨੮੩ ॥ ਰੁਕੂਹ ੩੯॥

ਜੋ ਕੁਛ ਅਸਮਾਨਾਂ ਵਿਚ ਅਤੇ ਧਰਤੀ ਉੱਪਰ ਹੈ (ਉਹ ਸਭ) ਅੱਲਾ ਦਾ ਹੀ ਹੈ ਅਰ ਜੋ (ਕੁਛ) ਤੁਹਾਡੇ ਦਿਲ ਵਿਚ ਹੈ ਯਦੀ ਉਸ ਨੂੰ ਪਰਗਟ ਕਰੋ ਅਥਵਾ ਓਸ ਨੂੰ ਛਿਪਾਓ ਅੱਲਾ ਤੁਹਾਡੇ ਪਾਸੋਂ ਓਸ ਦਾ ਹਿਸਾਬ ਲਵੇਗਾ ਫੇਰ ਜਿਸ ਨੂੰ ਚਾਹੇ ਬਖਸ਼ ਦੇਵੇ ਜਿਸ ਨੂੰ ਚਾਹੇ ਕਸ਼ਟ ਦੇਵੇ ਅਰ ਅੱਲਾ ਹਰ ਵਸਤੁ ਉੱਪਰ ਕਾਦਰ ਹੈ ॥ ੨੮੪ (ਸਾਡੇ ਇਹ) ਪੈਯੰਬਰ (ਮਹੰਮਦ) ਉਸ ਕਿਤਾਬ ਨੂੰ ਮੰਨਦੇ ਹਨ ਜੋ ਇਹਨਾਂ ਦੇ ਪਰਵਰਦਿਗਾਰ ਦੀ ਤਰਫੋਂ ਇਹਨਾਂ ਉਤੇ ਉਤਰੀ ਹੈ (ਅਰ ਪੈਯੰਬਰ ਦੇ ਸਾਥ ਦੂਸਰੇ) ਮੁਸਲਮਾਨ ਭੀ (ਇਹ ਸਾਰਿਆਂ ਦੇ) ਸਾਰੇ ਅੱਲਾ ਅਰ ਓਸ ਦੇ ਫਰਿਸ਼ਤਿਆਂ ( ਅਰ ਓਸ ਦੀਆਂ ਕਿਤਾਬਾਂ ਅਰ ਉਸ ਦੇ ਪੈਯੰਬਰਾਂ ਉਤੇ ਈਮਾਨ ਧਾਰਨ ਕਰ ਬੈਠੇ ਕਿ ਅਸੀਂ ਖੁਦਾ ਦੇ ਪੈਯੰਬਰਾਂ ਵਿਚੋਂ ਕਿਸੇ ਇਕ ਨੂੰ (ਭੀ) ਜੁਦਾ ਨਹੀਂ ਸਮਝਦੇ (ਕਿੰਤੂ ਸਭਨਾਂ ਨੂੰ ਮੰਨਦੇ ਹਾਂ) ਅਰ ਬੋਲ ਉਠੇ ਕਿ (ਹੇ ਸਾਡੇ ਪਰਵਰਦਿਗਾਰ) ਅਸਾਂ (ਤੇਰੀ ਆਗਿਆ) ਸੁਣੀ ਅਰ ਸਵੀਕਾਰ ਕੀਤੀ ਹੈ ਸਾਡੇ ਪਰਵਰਦਿਗਾਰ (ਬਸ) ਤੇਰੀ ਹੀ ਮਗਫਿਰਤ (ਬਖਸ਼ਸ਼ ਦਰਕਾਰ ਹੈ) ਅਰ ਤੇਰੀ ਹੀ ਤਰਫ ਲੌਟਕੇ ਜਾਣਾ ਹੈ ॥੨੮੫ ॥ ਅੱਲਾ ਕਿਸੇ ਆਦਮੀ ਉਤੇ ਭਾਰ ਨਹੀਂ ਪਾਉਂਦਾ ਪਰੰਤੂ ਵਿਤ ਮੂਜਬ ਜਿਤਨਾ ਉਸ ਨੂੰ (ਚੁਕਣ) ਦੀ ਸਾਮਰਥ ਹੋਵੇ ਜਿਸ ਨੇ ਭਲੇ ਕਰਮ ਕੀਤੇ ਤਾਂ (ਉਹਨਾਂ ਦਾ ਫਲ ਭੀ) ਓਸੇ ਹੀ ਵਾਸਤੇ ਹੈ ਅਰ ਜਿਸ ਨੇ ਬੁਰੇ ਕਰਮ ਕੀਤੇ (ਉਹਨਾਂ ਦਾ ਵਬਾਲ) ਭੀ ਓਸੇ ਉਤੇ ਹੈ । ਹੇ ਸਾਡੇ ਪਰਵਰਦਿਗਾਰ ਜੇ ਅਸੀਂ ਭੁਲ ਗਏ ਅਥਵਾ ਚੁਕ ਗਏ ਤਾਂ ਸਾਨੂੰ (ਏਸ ਦੇ ਕਾਰਨ) ਨਾ ਪਕੜੀਓ ਅਰ ਹੇ ਸਾਡੇ ਪਰਵਰਦਿਗਾਰ ਜੋ ਲੋਗ ਸਾਡੇ ਥੀਂ ਪਹਿਲੇ ਹੋ ਚੁਕੇ ਹਨ ਜਿਸ ਤਰ੍ਹਾਂ ਉਹਨਾਂ ਉਤੇ ਤੁਸਾਂ ਨੇ ਭਾਰ ਪਾਇਆ ਸੀ, ਉਤਨਾਂ ਭਾਰ ਸਾਡੇ ਉਤੇ ਨਾ ਪਾਓ ਅਰ ਹੇ ਸਾਡੇ ਪਰਵਰਦਿਗਾਰ ਇਤਨਾਂ ਭਾਰ ਜਿਸਦੇ(ਚਕਣ)ਦੀ ਸਾਡੇ ਵਿਚ ਸਾਮਰਥ ਨਹੀਂ ਸਾਡੇ ਪਾਸੋਂ ਨਾ ਚੁਕਾ ਅਰ ਸਾਡਿਆਂ ਗੁਨਾਹਾਂ ਤੋਂ ਦਰਗੁਜਰ ਅਰ ਸਾਡਿਆਂ ਪਾਪਾਂ ਥੀਂ ਖਿਮਾਂ ਅਰ ਸਾਡੇ ਉਤੇ ਕਿਰਪਾ ਕਰੋ ਤੁਸੀ ਹੀ ਸਾਡੇ ਸਹਾਈ (ਅਰ ਹਾਮੀ) ਹੋ ਤਾਂ ਉਨ੍ਹਾਂ ਲੋਕਾਂ ਦੇ ਮੁਕਾਬਲੇ ਵਿਚ ਜੋ ਕਾਫਰ ਹਨ ਸਾਡੀ Digitized by Panjab Digital Library | www.panjabdigilib.org