ਪੰਨਾ:ਕੁਰਾਨ ਮਜੀਦ (1932).pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਪੰo ਪਾਰਾ ਤੇ ਸੂਰਤ ਆਲ ਇਮਰਾਂਨ . ਸਹਾਇਤਾ ਕਰੋ ॥੨੮੬ ॥ ਕੂਹ ੪੦ ॥ ਸੂਰਤ ਆਲ ਇਮਰਾਨ ਮਦੀਨੇ ਵਿਚ ਉਤਰੀ ਏਸ ਦੀਆਂ ਦੋ ਸੌ ਆਯਤਾਂ ਅਰ ਬੇਸ ਰੁਕੂਹ ਹਨ (ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੇ ਕ੍ਰਿਪਾਲੁ ਅਰੁ ਦਿਆਲ (ਹੈ) ਅਲਿਫ ਲਾਮ ਮਮ ॥੧॥ ਅੱਲਾ ਹੀ (ਪੁਜਨੇ ਜੋਗ ਹੈ) ਉਸ ਥੀਂ ਸਿਵਾ ਕੋਈ ਪੂਜਨੇ ਯੋਗ ਨਹੀਂ, ਜੀਵ (ਅਰ ਸਰਬ ਦਾ) ਕਰਤਾ ਧਰਤਾ ਹੈ ॥੨॥ ਓਸੇ ਨੇ ਹੀ ਤੁਹਾਡੇ ਉਤੇ ਇਹ ਸਚੀ ਪੁਸਤਕ ਉਤਾਰੀ ਜੋ ਉਨ੍ਹਾਂ ਦੀ ਤਸਦੀਕ ਕਰ ਰਹੀ ਹੈ ਜੋ ਏਸ ਥੀਂ ਪਹਿਲਾਂ (ਉਤਰ ਚੁਕੀਆਂ ਹਨ ਅਰ ਓਸੇ ਨੇ ਹੀ (ਏਸ ਥੀ) ਪਹਿਲਾਂ ਲੋਕਾਂ ਨੂੰ ਸਿਖਿਆ ਦੇਣ ਵਾਸਤੇ ਨੌਰਾਤ Wਰ ਅਰ ਅੰਜੀਲ ਉਤਾਰੀ ਅਰ ਉਸੀ ਨੇ (ਉਸ ਵਸਤ ਨੂੰ ਭੀ) ਉਤਾਰਿਆ ਦਾ, (ਜਿਸ ਸੇ ਸਚ ਝੂਠ ਵਿਚ) ਨਿਰਨੇ(ਅਰਥਾਤ ਫਕਰ ਜ਼ਹਰ ਹੁੰਦਾ ਹੈ)॥੩॥ ਜੋ ਲੋਗ ਖੁਦਾ ਦੀਆਂ ਆਯਤਾਂ ਥੀਂ ਮੁਨਕਰ ਹਨ ਨਿਰਸੰਦੇਹ ਉਨ੍ਹਾਂ ਨੂੰ ਸਖਤ ਦੁਖ ਹੋਵੇਗਾ ਅਰ ਅੱਲਾ (ਅਤੀ) ਬਲੀ ਅਰ ਬਦਲਾ ਲੈਣ ਵਾਲਾ ਹੈ ॥੪॥ ਅੱਲਾ ਪਾਸੋਂ ਕੋਈ ਵਸਤੂ ਗੁਪਤਨਹੀਂ(ਨਾਂ) ਧਰਤੀ ਉਪਰ ਅਰ ਨਾ ਹੀ ਅਸਾਂ ਵਿਚ ॥੫॥ ਵਹੀ ਹੈ ਜੋ ਮਾਤਾ ਦੇ ਗਰਭ ਵਿਚ ਜੈਸੀ ਚਾਹੁੰਦਾ ਹੈ ਤੁਸੀਂ ਲੋਕਾਂ ਦੀ ਸੁਰਤਾਂ ਬਣਾ ਦੇਂਦਾ ਹੈ ਓਸ ਥਾਂ ਸਿਵਾ ਕੋਈ ਮਾਬੂਦ ਨਹੀਂ ਸ਼ਕਤੀਮਾਨ ਹੈ . - ਯੁਕਤੀ ਵਾਲਾ ॥੬ ॥ ਵਹੀ (ਪਵਿ ਰੂਪ ਹੈ) ਜਿਸ ਨੇ ਤੁਹਾਡੇ ਉਤੇ ਇਹ ਪੁਸਤਕ ਉਤਾਰੀ ਜਿਸ ਵਿਚ ਕਈ ਆਯਤਾਂ ਮਲ (ਅਰਥਾਤ ਪਕੀਆਂ) ਹਨ ਅਰ ਵਹੀ ਪੁਸਤਕ ਦੀ ਜੜ੍ਹ ਹੈ ਅਰ (ਕਈ) ਦੂਜੀਆਂ ਹਨ ਜੋ ਮਿਲਦੀਆਂ ਜੁਲਦੀਆਂ ਹਨ ਤਾਂ ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ਖੋਟ ਹੈ ਉਹ ਤਾਂ ਕੁਰਾਨ ਦੀ ਓਹਨਾਂ ਹੀ ਮਿਲਦੀਆਂ ਜੁਲਦੀਆਂ ਆਇਤਾਂ ਦਾ ਪਿੱਛਾ ਕਰਦੇ ਹਨ ਕੇ ਫਸਾਦ ਪੈਦਾ ਕਰਨ ਅਰ ਤਾਂਕਿ ਉਹਨਾਂ ਦੇ ਅਸਲ ਮਤਲਬ ਦੀ ਖੋਜ ਕਢਨ ਹਾਲਾਂ ਅੱਲਾ ਦੇ ਸਿਵਾ ਉਨ੍ਹਾਂ ਦੇ ਅਸਲੀ ਪ੍ਰਯੋਜਨ ਦੀ ਕਿਸੇ ਨੂੰ ਖਬਰ ਨਹੀਂ ਅਰ ਜੋ ਲੋਗ ਬਹੁਤ ਵਿਦਵਾਨ ਹਨ ਉਹ ਤਾਂ ਏਨੀ ਹੀ ਕਹਿਕੇ ਚੁਪ ਕਰਜਾਂਦੇ , ਹਨ ਕਿ ਇਸ ਉੱਤੇ ਸਾਡਾ ਈਮਾਨ ਹੈ(ਇਹ) ਸਭ(ਕਛਸਾਡੇ ਪਰਵਰਦਿਗਾਰ ਦੀ ਤਰਫੋਂ ਹੈ ਅਰ ਸਮਝਇਆਂ ਭੀ) ਉਹੀ ਸਮਝਦੇ ਹਨ ਜੋ ਬੁਧੀਮਾਨ ਹਨ।2liਅਰ ਵਿਦਵਾਨ ਇਹ ਅਰਦਾਸਕਰਦੇ ਰੈਂਹਦੇ ਹਨ ਕੇ)ਹੇ ਸਾਡੇ ਪਰਵਰਦਿਗਾਰ ਸਾਨੂੰ ਸਚੇ ਮਾਰਗ ਉਪਰ ਲਾਇਆਂ ਪਿਛੋਂ ਸਾਡਿਆਂ ਦਿਲਾਂ ਨੂੰ ਡਾਵਾਂਡੋਲ ਨਾ ਕਰੋ ਅਰ ਆਪਣੀ ਸਰਕਾਰ ਵਿਚੋਂ ਸਾਨੂੰ ਰਹਿਮਤ ਬਖਸ਼, Digitized by Panjab Digital Library | www.panjabdigilib.org