ਪਾਰਾਂ ੨੧ ਸੂਰਤ ਲੁਕਮਾਨ ੩੧ ४१३ ਹੈ ਅਰ ਇਸਦੀ ਕਿ ਜਿਨ੍ਹਾਂ ( ਮਾਬੂਦਾਂ ) ਨੂੰ ( ਲੋਕ ) ਉਸ ਦੇ ਸਿਵਾ ਪੁਕਾਰਦੇ ਹਨ ( ਸੰਪੂਰਣ ) ਮਿਥਿਆ ( ਸੰਪੂਰਣਾਂ ਨਾਲ਼ੋਂ ) ਉੱਚਾ ( ਅਰ ) ਰੁਕੂਹ ੩ ॥ ਹਨ ਅਰ ਏਸ ਦੀ ਕਿ ਅੱਲਾ ਹੀ ਬੜੇ ਪ੍ਰਤਾਪ ਵਾਲਾ ਹੈ ॥੩੦॥ ( ਹੇ ਸ੍ਰੋਤਾ ) ਕੀ ਤੂੰ ਨੇ ( ਏਸ ਬਾਰਤਾਂ ਉਪਰ ) ¸ ਦ੍ਰਿਸ਼ਟੀ, ਨਹੀਂ ਹੇ ) ਦਿਤੀ ਕਿ ਅੱਲਾ ਦੀ ਹੀ ਕਿਰਪਾ ਨਾਲ ਤਰੁਣੀ ਦਰਯਾ ਉੱਪਰ ਤੈਰਦੀ ਹੈ . ( ਅਰ ਉਸ ਨੇ ਪਾਣੀ ਅਰ ਲਕੜੀ ਵਿਚ ਯਿਹ ਸਵਭਾਵਏਸ ਵਾਸਤੇ ਪਾਇਆ ਹੈ ) ਕਿ ਆਪਣੀ ( ਕੁਦਰਤ ਦੀਆਂ ) · ਕਈਕ ਨਿਸ਼ਾਨੀਆਂ ਤੁਸਾਂ ਲੋਕਾਂ ਨੂੰ ਦਿਖਾਏ ਕੋਈ ਭਰਮ ਨਹੀਂ ਕਿ ਤਰੁਣੀ ਦੇ ਤੌਰਨ ਵਿਚ ( ਭੀ ) ਹਰ ਇਕ ਸਨਤੋਖੀ ਧੰਨਵਾਦੀ ( ਬੰਦੇ ) ਦੇ ਵਾਸਤੇ ( ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ ) ਨਿਸ਼ਾਨੀਆਂ ਹਨ ॥ ੩੧ ॥ ਅਰੁ ਜਦੋਂ ( ਦਰੀਯਾ ਦੀਆਂ ) ਲਹਿਰਾਂ ( ਉੱਚੀਆਂ ਹੋਕੇ ) ਤਰੁਨੀਂ ਦਿਆਂ ਅਸਵਾਰਾਂ ਉਪਰ ਸਾਇਬਾਨ ਦੀ ਤਰਹਾਂ ਛਾ ਜਾਂਦੀਆਂ ਹਨ ਤੇ ਉਹ ਸ਼ੁਧ ਚਿਤ ਹੋ ਕੇ ਅੱਲਾ ਦੀ ਹੀ ਬੰਦਗੀ ਨੂੰ ਵਰਨਣ ਕਰਕੇ ਉਸੇ ਨੂੰ ਪੁਕਾਰਨ ਲਗਦੇ ਹਨ ਫੇਰ ਜਦੋਂ ਖਦਾ ਓਹਨਾਂ ਨੂੰ ਮੁਕਤਿ ਂ ਦੇ ਕਰ, ਅਸਥਲ ਭੂਮੀ ਉਪਰ, ਪਹੁੰਚਾ ਦੇਂਦਾ ਹੈ ਤੇ ਉਨ੍ਹਾਂ ਵਿਚੋਂ ਕਈਕ ਤਾਂ ਬਰਾਬਰ ਦੀ ਸੀਮਾ ਉਪਰ ਇਸਥਿਤ ਰਹਿੰਦੇ ਹਨ ( ਅਰਥਾਤ ਖੁਦਾ ਨੂੰ ਯਾਦ ਰਖਦੇ ) ਹਨ ( ਅਰ ਬਹੁਤ ਸਾਰੇ ਖੁਦਾ ਨੂੰ ਭੁਲਾ ਦੇਂਦੇ ਹਨ ) ਅਰ ਸਾਡੀ ( ਕੁਦਰਤ ਦੀਆਂ ) ਨਿਸ਼ਾਨੀਆਂ ਥੀਂ ਤਾਂ ਵਹੀ ਲੋਕ ਇਨਕਾਰ ਕਰਦੇ ਹਨ ਜੋ ਪਰ- ) ਤਿਯਾ ਭੰਗੀ ਅਰ ਨਾਸ਼ੁਕਰੇ ਹਨ॥੩੨॥ ਲੋਗੋ ! ਆਪਣੇ ਪਰਵਰਦਿਗਾਰ ਦਾ ਭੈ ਰਖੋ ਅਰ ਓਸ ਦਿਨ ਥੀਂ ਡਰੋ ਕਿ ਨਾ ਕੋਈ ਪਿਤਾ ਆਪਣੇ ਪਤਰ ਦੇ ਕੰਮ ਆਵੇਗਾ ਅਰ ਨਾ ਕੋਈ ਪੁਤਰ ਆਪਣੇ ਪਿਤਾ ਦੇ ਕੰਮ ਆ ਸਕੇ ਖੁਦਾ ਦੀ ਪਰਤਿਯਾ ( ਅਰਥਾਤ ਦਾ ਦਿਨ ) ਸੱਚ ਹੈ ਤੋ ( ਲੋਗੋ ! ) ਸੰਸਾਰਿਕ ਜੀਵਨ ਦੇ ਧੋਖੇ ਵਿਚ ਨਾ ਆ ਜਾਣਾ ਅਰ ਨਾ ਖੁਦਾ ਦੇ ਬਾਰੇ ) ਵਿਚ ਉਸ ਚਲਿਤਰ ਹਥੇ ( ਸ਼ੈਤਾਨ ) ਦਾ ਧੋਖਾ ਖਾਣਾ ॥੩੩॥ ਨਿਰ- S ਸੰਦੇਹ ਅੱਲਾ ਹੀ ਹੈ ਜਿਸ ਨੂੰ ਲੈ ( ਦੇ ਆਉਣ ) ਦੀ ਗਿਯਾਤ ਹੈ ਅਰ ਵਹੀ ( ਇਕ ਨਿਯਤ ਸਮੇਂ ਉਪਰ ਜਿਸ ਨੂੰ ਉਸ ਦੇ ਸਿਵਾ ਕੋਈ ਨਹੀਂ ਜਾਣਦਾ ) ਬਰਖਾ ਕਰਦਾ ਅਰ ( ਇਸਤ੍ਰੀ ਪੁਰਖ ) ਜੋ ਕੁਝ ( ਮਾਤਾਓਂ ਦੇ ) ਉਦਰ ਵਿਚ ਹੈ ( ਵਹੀ ) ਉਸ ਨੂੰ ਵੀ ਜਾਣਦਾ ਹੈ ਅਰ ਕੋਈ ਪੁਰਖ ਨਹੀਂ ਜਾਣਦਾ ਕਿ ( ਉਹ ਆਪ ਂ) ਕਲ ਕੀ ਕਰੇਗਾ ਅਰ ਕੋਈ ਪੁਰਖ ਨਹੀਂ ਜਾਣਦਾ ਕਿ ਕਿਸ ਦੇਸ ਵਿਚ, ਮਰੇਗਾ ਨਿਰਸੰਦੇਹ ਅੱਲਾ (ਸੰਪੂਰਣ ਬਾਤਾਂ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/473
ਦਿੱਖ