ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/474

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੭੪ ਪੀਰੀ ੨੧ 7 ਸੂਰਤ ਸਬੰਦੀ ੩੨ ਦੇ ) ਜਾਨਣੇ ਵਾਲਾ ( ਅਰ ) ਗਯਾਤ ਗੇਯ ਹੈ ॥ ੩੪ ॥ ਰਕੂਹ ੪ ॥ ਸੂਰਤ ਸਜਦਾ ਮੱਕੇ ਵਿਚ ਉਤਰੀ ਅਰ ਏਸ ਦੀਆਂ ਤੀਸ ਆਇਤਾਂ ਅਰ ਤਿੰਨ ਰੁਕੂਹ ਹਨ । ( ਭ ) ਅੱਲਾ ਦੇ ਨਾਮ ਨਾਲ( ਜੋ ) ਅਤੀ ਦਿਆਲੂ ( ਅਰ )ਕਿਰ- ਪਾਲੂ ( ਹੈ ) ਆਲਮ ॥ ੧ ॥ ( ਹੇ ਪੈਯੰਬਰ ) ਏਸ ਵਿਚ ਕੋਈ ( ਭੀ ) ਭਰਮ ਨਹੀਂ ਕਿ ਕੁਰਾਨ ( ਜੋ ਤੁਸਾਂ ਉਪਰ ਉਤਰਦਾ ਹੈ ) ਸੰਸਾਰ ਦੇ ਪਾਲਨ ਹਾਰੇ ਦੀ ਤਰਫੋਂ ਉਤਰਦਾ ਹੈ ॥੨॥ ਕੀ ( ਯਿਹ ਲੋਗ ) ਕਹਿੰਦੇ ਹਨ ਕਿ ਏਸ ( ਕਿਤਾਬ ) ਨੂੰ ਏਸ ( ਪੁਰਖ ਅਰਥਾਤ ਤੂੰ ) ਨੇ ( ਆਪਣੇ ਦਿਲੋਂ ) ਘੜ ਲੀਤਾ ਹੈ ( ਸੋ ਹੇ ਪੈਯੰਬਰ ਏਹਨਾਂ ਦਾ ਯਿਹ ਕਥਨ ਸਿਰ ਥੀਂ ਪੈਰਾਂ ਤਕ ਮਿਥਿਆ ਹੈ ) ਪ੍ਰਤਯਤ ਯਿਹ ਸਚੀ ( ਪੁਸਤਕ ਹੈ ਅਰ ) ਤੁਸਾਂ ਦੇ ਪਰਵਰਦਿਗਾਰ ਦੇ ਪਾਸਿਓਂ ( ਉਤਰੀ ਹੈ ) ਤਾਂ ਕਿ ਤੁਸੀਂ ਉਨ੍ਹਾਂ ਲੋਗਾਂ ਨੂੰ ਜਿਨ੍ਹਾਂ ਦੇ ਪਾਸ ਤੁਸਾਂ ਨਾਲੋਂ ਪਹਿਲੋਂ ਕੋਈ ਸਭੈ ਕਰਨੇ ਵਾਲਾ ਨਹੀਂ ਪਰਾਪਤ ਹੋਇਆ ( ਖੁਦਾ ਦੇ ਕਸ਼ਟ ਥੀਂ ) ਡਰਾਓ ਅਸਚਰਜ ਨਹੀਂ ਕਿ ਯਿਹ ਲੋਗ ਸੁਮਾਰਗ ਉੱਪਰ ਆ ਜਾਣ॥ ੩ ॥ ਅੱਲਾ ਹੀ ਉਹ ( ਸ੍ਵ ਸ਼ਕਤੀ ਮਾਨ ) ਹੈ ਜਿਸਨੇ ਖਟ ਦਿਨਾਂ ਵਿਚ ਪ੍ਰਿਥਵੀ ਅਕਾਸ਼ ਅਰ ਓਹਨਾਂ ਵਸਤੂਆਂ ਨੂੰ ਉਤਪਤ ਕੀਤਾ ਤੇ ਪ੍ਰਿਥਵੀ, ਅਕਾਸ਼ ਦੇ ਮਧ ਮੇਂ ਹਨ ਫੇਰ ( ਉਹ ) ਸ਼ਾਸਨਾ ਕਰਨੇ ਲਗਾ ਉਸ ਦੇ ਸਿਵਾ ਤੁਸਾਂ ਲੋਗਾਂ ਦਾ ਨਾ ਕੋਈ ਕਾਰਸਾਜ ਹੈ ਅਰ ਨਾ ਕੋਈ ਸਪਾਰਸ਼ੀ ਕੀ ਤੁਸੀਂ ( ਲੋਗ ਏਤਨੀ ਬਾਤ ਭੀ ) ਨਹੀਂ ਵਿਚਾਰਦੇ ॥ ੪ ॥ ਆਕਾਸ਼ ਥੀਂ ( ਲੈ ਕੇ ) ਪ੍ਰਿਥਵੀ ਯੰਤ ( ਵਹੀ ਹਰ ਇਕ ) ਬਾਰਤਾ ਦਾ ਪ੍ਰਬੰਦ ਕਰਦਾ ਹੈ ਫੇਰ ਤੁਸਾਂ ਲੰਗਾਂ ਦੀ ( ਸਾਂਸਾਰਿਕ ) ਗਣਨਾਂ ਦੇ ( ਅਨੁਸਾਰ ) ਹਜ਼ਾਰ ਬਰਸ ਦੇ ਸਮੇਂ ਦਾ ਇਕ ਦਿਨ ਹੋਵੇਗਾ ਉਸ ਦਿਨ ਸੰਪੂਰਨ ਪ੍ਰਬੰਦ (ਦਾ ਸਿਟਾ) ਉਸਦੇ ਸਨਮੁਖ ਗੁਜ਼ਰੇਗਾ ॥ ੫ ॥ ਯਹੀ ( ਤੋ ਖੁਦਾ ) ਹੋ ( ਤੋ ਹੈ ਹੈ ਗੁਪਤ ਪਰਗਟ ( ਸੰਪੂਰਣ ) ਬਾਰਤਾਂ ਦੇ ਜਾਨਣ ਵਾਲਾ ਜ਼ਬਰਦਸਤ ਮੇਹਰਬਾਨ ॥੬॥ ਉਸ ਨੇ ਜੋ ਵਸਤੂ ਬਨਾਈ ਭਲੀ ਭਲੇਰੀ ਹੀ ਬਨਾਈ ਅਰ ਪੁਰਖ ਦੀ ਉਤਪਤੀ ਨੂੰ ਮਿਟੀ ਥੀਂ ਆਰੰਭ ਕੀਤਾ॥ ੭ ॥ ਫੇਰ ( ਮਿਟੀ ਦੇ ) ਨਚੋੜ ( ਅਰਥਾਤ ਬੀਰਜ ) ਥੀਂ ਜੋ ਇਕ ਭੈੜਾ ਪਾਣੀ ਹੈ ਓਸ ਦੀ ਅੰਸ ਚਲਾਈ॥੮॥ ਫੇਰ ਉਸ ( ਦੇ ਪੁਤਲੇ ) ਨੂੰ ਦਰੁਸਤ ਕੀਤਾ ਅਰ ਓਸ ਵਿਚ ਆਪਣੀ ( ਵਲੋਂ ) ਰੂਹ ਪਾ ਦਿਤੀ ਅਰ ਤੁਸਾਂ ਲੋਗਾਂ ਦੇ ( ਸੁਣਨ ਵਾਸਤੇ ) ਕਰਨ ਅਰ ( ਦੇਖਣ ਵਾਸਤੇ ) ਨੇਤ੍ਰ ਅਰ ( ਸਮਝਣ ਵਾਸਤੇ ) $ Digitized by Panjab Digital Library | www.panjabdiqilib.org