ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/484

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੮੪

ਸੂਰਤ ਇਹਿਜ਼ਾਬ ੩੩

ਪਾਰਾ ੨੨


ਭੀ ਉਸ ਪਰ ਉਪਕਾਰ ਕਰਦੇ ਰਹੇ ਕਿ ਆਪਣੀ ਇਸਤ੍ਰੀ ਨੂੰ ਆਪਣੀ ਇਸਤ੍ਰੀ ਬਣਾਈ ਰਖ ਅਰ ਅੱਲਾ ਪਾਸੋਂ ਡਰ (ਅਰ ਉਸਨੂੰ ਛੱਡ ਨਹੀਂ) ਅਰ ਤੁਸੀਂ ਉਸ (ਬਾਰਤਾ) ਨੂੰ ਆਪਣੇ ਦਿਲ ਵਿਚ ਛਿਪਾਉਂਦੇ ਸੀ ਜਿਸ ਨੂੰ (ਆਖਰਕਾਰ) ਅੱਲਾ ਪਰਗਟ ਕਰਨੇ ਵਾਲਾ ਸੀ ਅਰ ਤੁਸੀਂ (ਏਸ ਮੁਆਮਲੇ ਵਿਚ) ਲੋਗਾਂ ਪਾਸੋਂ ਡਰਦੇ ਸੀ ਅਰ ਖੁਦਾ ਉਸ ਦਾ ਪ੍ਰਾਯਾ ਹੱਕਦਾਰ ਹੈ ਕਿ ਤੁਸੀਂ ਓਸ ਪਾਸੋਂ ਡਰੋ ਫੇਰ ਜਦੋਂ ਜ਼ੈਦ ਓਸ (ਇਸਤ੍ਰੀ) ਨਾਲੋਂ ਸੰਬੰਧ ਤੋੜ ਬੈਠਾ (ਅਰਥਾਤ ਤਿਲਾਕ ਦੇ ਦਿਤੀ ਅਰ ਇਦਿਤ ਦੀ ਅਵਧੀ ਪੂਰੀ ਹੋ ਗਈ) ਤੋਂ ਅਸਾਂ ਨੇ ਤੁਸਾਂ ਨਾਲ ਓਸ (ਔਰਤ) ਦਾ ਨਿਕਾਹ ਕਰ ਦਿਤਾ ਤਾਂ ਕਿ (ਆਮ) ਮੁਸਲਮਾਨਾਂ ਦੇ ਲੇਪਾਲਕ ਜਦੋਂ ਆਪਣੀਆਂ ਇਸਤ੍ਰੀਆਂ ਨਾਲੋਂ ਨਿਰਸੰਬੰਧ ਹੋ ਜਾਣ ਤੋਂ ਮੁਸਲਮਾਨਾਂ ਵਾਸਤੇ ਓਹਨਾਂ (ਇਸਤ੍ਰੀਆਂ ਨਾਲ ਨਕਾਹ ਕਰ ਲੈਣ) ਵਿਚ (ਕਿਸੇ ਪਰਕਾਰ ਦੀ) ਤੰਗੀ ਨਾ ਰਹੇ ਅਰ ਖੁਦਾ ਦੀ ਆਗਿਆ ਤੋ ਹੋ ਕੇ ਹੀ ਹਟ ਦੀ ਹੈ॥੩੭॥ ਅੱਲਾ ਨੇ ਪੈਯੰਬਰ ਵਾਸਤੇ ਜੋ ਬਾਰਤਾ ਨਿਯਤ ਕਰ ਦਿਤੀ ਹੋਵੇ ਉਸ (ਦੇ ਕਰਨ) ਵਿਚ ਪੈਯੰਬਰ ਵਾਸਤੇ ਕੁਛ ਤੰਗੀ (ਦੀ ਬਾਰਤਾ) ਨਹੀਂ। ਜੋ (ਪੈਯੰਬਰ ਪਹਿਲੇ ਹੋ ਚੁਕੇ ਹਨ ਓਹਨਾਂ ਵਿਚ (ਭੀ ਯਹੀ) ਇਲਾਹੀ ਆਦਤ (ਰਹੀ) ਹੈ (ਕਿ ਓਹਨਾਂ ਉਪਰ ਖੁਦਾ ਨੇ ਨਕਾਹ ਦੇ ਬਾਰੇ ਵਿਚ ਤੰਗੀ ਨਹੀਂ ਕੀਤੀ) ਅਰ ਖੁਦਾ ਦੇ (ਜਿਤਨੇ) ਕੰਮ (ਹਨ ਇਕ) ਤਕਦੀਰੀ (ਅਮਰ ਹਨ ਜੋ ਆਦ ਥੀਂ) ਠਹਿਰੇ ਹੋਏ ਹਨ॥੩੮॥ ਉਹ ਅਗਲੇ ਪੈਯੰਬਰ (ਏਸ ਸਿਫਤ ਵਾਲੇ ਸਨ ਕਿ) ਖ਼ੁਦਾ ਦੇ ਸੰਦੇਸੇ (ਲੋਗਾਂ ਨੂੰ) ਪਹੁੰਚਾਉਂਦੇ ਅਰ ਖੁਦਾ ਦਾ ਭੈ ਰਖਦੇ ਸਨ ਅਰ ਖੁਦਾ ਥੀਂ ਸਿਵਾ ਕਿਸੇ ਪਾਸੋਂ ਨਹੀਂ ਡਰਦੇ ਸਨ। (ਤੋ ਹੇ. ਪੈਯੰਬਰ ਤੁਸੀਂ ਕਿਉਂ ਡਰੋ) ਅਰ (ਕਰਮਾਂ) ਦੇ ਹਿਸਾਬ ਵਾਸਤੇ ਅੱਲਾ ਹੀ ਪੂਰਣ ਹੈ। (ਉਹ ਸੰਪੂਰਨਾਂ ਨਾਲ ਸਮਝ ਲਵੇਗਾ)॥੩੯॥ (ਲੋਗੋ) ਮੁਹੰਮਦ ਤੁਸਾਂ ਦਿਆਂ ਪੁਰਖਾਂ ਵਿਚੋਂ ਕਿਸੇ ਦਾ ਪਤਾ ਨਹੀਂ ਹੈ (ਤੋ ਜ਼ੈਦ ਦਾ ਕਿਉਂ ਹੋਵੇ) ਉਹ ਤੋ ਅੱਲਾ ਦੇ ਰਸੂਲ ਹੈਂ ਅਰ (ਚਿਠੀਆਂ ਦੀ ਮੁਹਰ ਦੀ ਭਾਂਤ ਸੰਪੂਰਨ) ਪੈਯੰਬਰਾਂ ਦੇ (ਅੰਤ ਵਿਚ) ਮੁਹਰ ਹਨ। ਅਰ ਅੱਲਾ ਸੰਪੂਰਨ ਵਸਤਾਂ ਦਾ ਗਿਆਤਾ ਹੈ। ੪੦॥ ਰੁਕੂਹ ੫॥
ਮੁਸਲਮਾਨੋ! ਪ੍ਰਾਯਾ ਅੱਲਾ ਨੂੰ ਯਾਦ ਕੀਤਾ ਕਰੋ॥੪੧॥ ਅਰ ਸੰਧਯਾ ਪ੍ਰਾਂਤ ਨੂੰ ਓਸੇ ਦੀ ਉਸਤੁਤੀ (ਤਥਾ ਮਹਿਮਾਂ) ਕਰਦੇ ਰਹੋ॥੪੨॥ ਵਹੀ ਹੈ ਜੋ ਤੁਸਾਂ ਉਪਰ ਦਰੂਦ ਭੇਜਦਾ ਹੈ ਅਰ ਓਸ ਦੇ ਫਰਿਸ਼ਤੇ (ਭੀ) ਤਾਂ ਕਿ ਖੁਦਾ ਤੁਸਾਂ ਨੂੰ (ਕੁਫਰ ਦੇ) ਅੰਧੇਰਿਓਂ ਨਿਕਾਲ ਕੇ (ਈਮਾਨ