ਪੰਨਾ:ਕੁਰਾਨ ਮਜੀਦ (1932).pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧

ਸੂਰਤ ਬਕਰ ੨


ਤਦੋਂ ਕਹਿੰਦੇ ਹਨ ਅਸੀ (ਭੀ ਤਾਂ) ਈਮਾਨ ਧਾਰ ਬੈਠੇ ਹਾਂ! ਅਰ ਜਦੋ ਅਕੱਲ ਮਕੱਲੇ ਆਪਣਿਆਂ *ਸ਼ੈਤਾਨਾਂ ਨੂੰ ਮਿਲਦੇ ਹਨ ਤਦੋਂ ਕਹਿੰਦੇ ਹਨ ਅਸੀਂ ਤੁਹਾਡੇ ਹੀ ਸੰਗੀ ਸਾਥੀ ਹਾਂ, ਅਸੀਂ ਤਾਂ ਕੇਵਲ (ਮੁਸਲਮਾਨਾਂ ਨੂੰ) ਹਾਸੀ ਕਰਦੇ ਹਾਂ॥੧੪॥ (ਏਹ ਲੋਗ ਮੁਸਲਮਾਨਾਂ ਨੂੰ ਕੀ ਹਾਸੀ ਕਰਨਗੇ ਵਸਤੁਤਾ) ਅੱਲਾ ਏਹਨਾਂ ਨੂੰ ਹਾਸੀ ਕਰਦਾ ਹੈ ਅਰ ਏਹਨਾਂ ਨੂੰ ਢਿਲ ਦੇਂਦਾ ਹੈ ਕਿ ਆਪਣੀ ਮਨਮੁਖ ਤਾਈ ਨਾਲ ਭੰਬਲ ਭੂਸੇ ਖਾਂਦੇ ਫਿਰਨ॥੧੫॥ ਏਵਾ ਹਨ ਉਹ ਲੋਗ ਜਿਨਹਾਂ ਨੇ ਉਪਦੇਸ਼ ਦੇ ਪਲਟੇ ਵਿਚ ਗੁਮਰਾਹੀ ਮੋਲ ਲੈ ਲੀਤੀ ਹੈ, ਸੋ ਨਾ ਤਾਂ ਏਹਨਾਂ ਦਾ ਵਯਪਾਰ ਹੀ ਗੁਣਦਾਇਕ ਹੋਇਆ ਅਤੇ ਨਾ ਹੀ ਸੂਧੇ ਮਾਰਗ ਉੱਤੇ ਹੀ ਪੱਕੇ ਥਿਤੇ ਰਹੇ ੧੬॥ ਏਹਨਾਂ (ਕਪਟੀਆਂ ਦੀ ਭੀ) ਕਹਾਣੀ ਓਸੇ ਆਦਮੀ ਵਰਗੀ ਕਹਾਣੀ ਹੈ (ਜਿਸ ਨੇ ਲੋਗਾਂ ਦੇ ਇਕ ਟੋਲੇ ਵਿਚ ਰਾਤ ਦੇ ਵੇਲੇ) ਅੱਗ ਬਾਲੀ, ਜਦੋਂ ਓਸ (ਆਦਮੀ) ਦੇ ਆਸ ਪਾਸ ਦੀਆਂ ਵਸਤਾਂ ਜਗ ਮਗਾ ਉਠੀਆਂ ਤਾਂ ਅੱਲਾ ਨੇ ਉਨਾਂ ਆਦਮੀਆਂ ਦੀਆਂ ਅੱਖੀਆਂ) ਦਾ ਚਾਨਣਾਂ ਖਿੱਚ ਲੀਤਾ ਅਰ ਓਹਨਾਂ ਨੂੰ ਅੰਧੇਰੇ ਵਿਚ ਛੱਡ ਦਿਤਾ ਕਿ (ਹੁਣ) ਓਹਨਾਂ ਨੂੰ ਕੁਛ ਭੀ ਨਹੀਂ ਦਿਸਦਾ॥੧੭॥ ਬੋਲੇ, ਗੰਗੇ, ਅੰਨ੍ਹੇ ਕਿ ਉਹ (ਕਿਸੇ ਤਦਬੀਰ ਨਾਲ) ਫੇਰ (ਸੂਧੇ ਮਾਰਗ ਉਪਰ) ਨਹੀਂ ਆ ਸਕਦੇ॥੧੮॥ ਕਿੰਬਾ (ਏਹਨਾਂ ਕਪਟੀਆਂ ਦਾ ਐਸਾ ਹਾਲ ਹੈ) ਜੈਸਾ ਅਸਮਾਨੀ ਬਰਖਾ ਦਾ ਕਿ ਉਸ ਵਿਚ ਅੰਧੇਰੇ ਹਨ ਅਰ ਗਜਨ ਅਰ ਬਿਜਲੀ ਮਰਨ ਦੇ ਡਰ ਨਾਲ ਕੜਕਦੇ ਮਾਰੇ ਹੋਏ ਅੰਗੁਲੀਆਂ ਕੰਨਾਂ ਵਿਚ ਪਾ ਲੈਂਦੇ ਹਨ ਅਰ ਅੱਲਾ ਨੇ †ਮੁਨਕਰਾਂ ਨੂੰ ਘੇਰਿਆ ਹੋਇਆ ਹੈ॥੧੯॥ ਸ਼ੀਘਰ ਹੀ ਹੈ ਕੇ ਬਿਜਲੀ ਓਹਨਾਂ ਦੇ, ਨੇਤ੍ਰਾਂ ਦੀ ਜੋਤ ਨੂੰ ਖਿੱਚ ਕੇ ਲੈ ਜਾਵੇ ਜਦੋਂ ਓਹਨਾਂ ਦੇ ਅਗੇ ਬਿਜਲੀ ਚਮਕੀ ਤਾਂ ਓਸ (ਦੇ ਪ੍ਰਕਾਸ਼) ਵਿਚ (ਕੁਛ) ਤੁਰੇ ਅਰ ਜਦੋਂ ਓਹਨਾਂ ਉੱਤੇ ਅੰਧੇਰ ਘੁਪ ਘੇਰ ਛਾ ਗਿਆ ਤਾਂ ਖੜੇ (ਖੜੋਤੇ ਹੀ) ਰਹਿ ਗਏ। ਅਰ ਜਦੀ ਅੱਲਾ ਚਾਹੇ ਤਾਂ (ਏਸ ਤਰਹਾਂ ਭੀ) ਓਹਨਾਂ ਦੇ ਸੁਣਨੇ ਅਰ ਦੇਖਣੇ ਦਾ ਬਲ (ਓਹਨਾਂ ਪਾਸੋਂ) ਲੈ ਜਾਵੇ ਨਿਰਸੰਦੇਹ ਅੱਲਾਂ ਸਭ ਵਸਤਾਂ ਉਪਰ ਕਾਦਰ ਹੈ॥੨੦॥ਰੁਕੂਹ ੨॥

ਲੋਗੋ! ਆਪਣੇ ਪਰਵਰਦਿਗਾਰ ਦਾ ਭਜਨ ਕਰੋ ਜਿਸਨੇ ਤੁਹਾਨੂੰ ਅਰ ਓਹਨਾਂ ਲੋਗਾਂ ਨੂੰ ਜੋ ਤੁਸਾਂ ਨਾਲੋਂ ‡ਭੂਤ ਸਮੇਂ ਵਿਚ ਹੋ ਚੁਕੇ ਹਨ ਪੈਦਾ ਕੀਤਾ ਅਚੰਭਾ ਨਹੀਂ ਕਿ ਤੁਸੀਂ (ਅੰਤ ਨੂੰ) §ਜਿਤੇਂਦ੍ਰੀ (ਭੀ) ਬਨ ਜਾਓ


*ਚਬਲ ਪੁਰਖ| † ਅਧਰਮੀਂ ਪੁਰਖ| ਪ੍ਰਥਮ ਕਾਲ| §ਪਰਹੇਜ਼ਗਾਰ |