ਪੰਨਾ:ਕੁਰਾਨ ਮਜੀਦ (1932).pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੧

ਸੂਰਤ ਬਕਰ ੨


॥੨੧॥ ਜਿਸਨੇ ਤੁਹਾਡੇ ਵਾਸਤੇ ਧਰਤੀ ਦਾ ਵਿਛਾਵਣਾ(ਫ਼ਰਸ਼)ਬਣਾਇਆ ਅਰ ਅਗਸ ਦੀ ਛੱਤੇ ਅਰ ਅਗਸ ਵਿੱਚੋਂ ਬਰਖਾ ਕਰ ਕੇ ਓਸ ਨਾਲ ਤੁਹਾਡੇ ਖਾਣ ਦੇ ਫਲ ਪੈਦਾ ਕੀਤੇ। ਬਸ ਕਿਸੇ ਨੂੰ ਭੀ ਅੱਲਾ ਦਾ (ਹਮਪੱਲਾ)ਸਜਾਤੀ ਨਾ ਬਣਾਓ ਅਰ ਤੁਸੀਂ (ਭੀ ਚੰਗੇ ਭਲੇ) ਜਾਣਦੇ (ਬੁਝਦੇ) ਹੋ॥੨੨॥ ਅਰ ਉਹ ਜੋ ਅਸਾਂ ਨੇ ਆਪਣੇ ਦਾਸ (ਮੁਹੰਮਦ) ਪਰ (ਕੁਰਾਨ) ਉਤਾਰਿਆ ਹੈ ਯਦੀ ਤੁਹਾਨੂੰ ਇਸ ਵਿਚ ਭਰਮ ਹੋਵੇ (ਅਤੇ ਏਹ ਜਾਣ ਬੈਠੇ ਹੋਵੋ ਕਿ ਇਹ ਰੱਬੀ *ਪੁਸਤਕ ਨਹੀਂ ਕਿੰਤੂ ਆਦਮੀ ਦੀ ਬਣਾਈ ਹੋਈ ਹੈ) ਅਤੇ (ਜੇਕਰ ਤੁਸੀਂ ਆਪਣੇ ਏਸ ਪੱਖ਼ ਵਿੱਚ) ਸੱਚੇ ਹੋ ਤਾਂ ਏਸ ਜੈਸੀ ਇਕ ਸੂਰਤ (ਤੁਸੀਂ ਭੀ ਬਨਾ) ਲਿਆਓ ਅਰ ਅੱਲਾ ਥੀਂ ਸਿਵਾ ਅਪਣੇ ਸਹਾਇਤੀਆਂ ਨੂੰ ਭੀ ਬਲਾ ਲਵੋ ॥੨੩॥ ਬਸ ਯਦੀ (ਏਤਨੀ ਬਾਰਤਾ ਭੀ) ਨਾ ਕਰ ਸਕੋ ਅਰ ਕਦਾਪਿ ਨਹੀਂ ਕਰ ਸਕੋਗੇ (ਤਾਂ ਨਰਕ) ਅਗਨਿ ਪਾਸੋਂ ਡਰੋ ਜਿਸ ਦੀਆਂ ਲੜੀਆਂ ਆਦਮੀ ਕਿੰਬਾ ਪੱਥਰ ਹੋਣਗੇ (ਅਰ ਓਹ) ਮੁਨਕਰਾਂ ਵਾਸਤੇ (ਦਗ ਦਗਾਂਦੀ) ਤਿਆਰ ਬਰ ਤਿਆਰ ਹੈ॥੨੪॥ ਅਰ (ਹੇ ਪਯਬਰ) ਜਿਨ੍ਹਾਂ ਲੋਕਾਂ ਨੇ ਈਮਾਨ ਧਾਰਿਆ ਅਰ ਸਾਥ ਹੀ ਕਰਮ ( ਭੀ) ਭਲੇਰੇ ਕੀਤੇ ਹਨ ਓਹਨਾਂ ਨੂੰ ਖ਼ੁਸ਼ਖ਼ਬਰੀ ਸੁਣਾ ਦੇਵੋ ਕਿ ਓਹਨਾਂ ਵਾਸਤੇ ( ਸ੍ਵਰਗ ਦੇ) ਬਗੀਚੇ ਹਨ ਜਿਨਹਾਂ ਦੇ ਹੇਠਾਂ ਨਦੀਆਂ (ਪੜੀਆਂ) ਚਲ ਰਹੀਆਂ ਹੋਣਗੀਆਂ ਜਦੋਂ ਓਹਨਾਂ ਨੂੰ ਓਥੋਂ ਦਾ ਕੋਈ ਮੇਵਾ ਖਾਣ ਨੂੰ ਦਿਤਾ ਜਾਵੇਗਾ ਤਾਂ ਕਹਿਣਗੇ ਏਹ ਤਾਂ ਸਾਨੂੰ ਅਗੇ ਭੀ (ਖਾਣ ਵਾਸਤੇ) ਮਿਲ ਚੁਕਾ ਹੈ ਅਰ (ਏਹ ਏਸ ਵਾਸਤੇ ਕਹਿਣਗੇ ਕਿ) ਓਹਨਾਂ ਨੂੰ ਇਕਸੇ ਰੂਪ ਦੇ ਮੇਵੇ ਮਿਲਿਆ ਕਰਨਗੇ ਅਰ ਓਥੇ ਓਹਨਾਂ ਵਾਸਤੇ ਸੁਚ ਪਵਿਤ੍ਰ ਇਸਤ੍ਰੀਆਂ ਹੋਣਗੀਆਂ ਅਰ ਉਹ ਓਹਨਾਂ (ਬਾਗਾਂ) ਵਿਚ ਸਦਾ ( ਸਦਾ) ਰਹਣਗੇ॥੨੫॥ ਅੱਲਾ ਕਿਸੇ ਹੀ ਦ੍ਰਿਸ਼ਾਂਤ ਦੇਣ ਪਰ (ਥੋੜਾ ਸਾ ਭੀ) ਨਹੀਂ ਝਿਝਕਦਾ ( ਉਹ ਦ੍ਰਿਸ਼ਟਾਂਤ ਭਾਵੇਂ) ਮੱਛਰ ਦਾ ਕਿੰਵ ਓਸ ਬੀ ਭੀ ਵਧ ਕੇ ਤਾਂ ਜੋ ਪੁਰਖ ਧਰਮ ਧਾਰ ਚੁਕੇ ਹਨ ਓਹ ਤਾਂ ਨਿਹਚਾ ਰਖਦੇ ਹਨ ਕਿ ਏਹ (ਦ੍ਰਿਸ਼ਟਾਂਤ ਸਚਮਚ) ਠੀਕ ਹੈ (ਅਰ ਏਹ ਕੀ ਭਰੋਸਾ ਰਖਦੇ ਹਨ ਕਿ) ਓਹਨਾਂ ਦੇ ਪਰਵਰਦਿਗਾਰ ਦੀ ਹੀ ਤਰਫੋਂ ( ਹੈ) ਅਰ ਜੋ ਮੁਨਕਰ ਹਨ ਉਹ ਕਹਿੰਦੇ ਹਨ ਕਿ ਇਸ (ਨਖਿੱਧਸਾ) ਦ੍ਰਿਸ਼ਟਾਂਤ ਦੇਣ ਬੀ ਖੁਦਾ ਦਾ ਕੀ ਕੰਮ ( ਅਟਕਿਆਂ ਹੋਇਆਂ) ਸੀ? ਐਸਿਆਂ ਦ੍ਰਿਸ਼ਟਾਂਤਾਂ ਨਾਲੇ ਹੀ ਖੁਦਾ ਬਹੁਤੇਰਿਆਂ ਨੂੰ ਗੁਮਰਾਹ ਕਰਦਾ ਹੈ ਅਰ ਐਸਿਆਂ ਹੀ ਦ੍ਰਿਸ਼ਟਾਂਤ ਨਾਲ ਬਹੁਤੇਰਿਆਂ ਨੂੰ ਸਿਖਿਸ਼ ਦੇਂਦਾ ਹੈ ਪਰੰਤੂ ਏਸ ਨਾਲ ਮਨਮੁਖ ਕਰਦਾ


*ਆਕਾਸ਼ ਬਾਣੀ।