੫੧੦
ਪਾਰਾ ੨੩
ਸੂਰਤ ਯਾਸੀਨ ੩੬
ਰਹਿੰਦੇ॥ ੪੬॥ ਅਰ ਜਦੋਂ ਏਹਨਾਂ ਨੂੰ ਕਹਿਆ ਜਾਂਦਾ ਹੈ ਕਿ ਖੁਦਾ ਨੇ
ਜੋ ਤੁਸਾਂ ਨੂੰ ਰਿਜਕ ਦੇ ਰਖਿਆ ਹੈ ਉਸ ਦੇ ਵਿਚੋਂ (ਕੁਛ ਉਸ ਦੇ ਮਾਰਗ ਵਿਚ
ਗਰੀਬਾਂ ਉਪਰ ਭੀ) ਖਰਚ ਕਰਦੇ ਰਿਹਾ ਕਰੋ ਤਾਂ ਕਾਫਰ ਮੁਸਲਮਾਨਾਂ ਨੂੰ
ਕਹਿੰਦੇ ਹਨ ਕਿ ਕੀ ਅਸੀਂ ਐਸਿਆਂ ਲੋਗਾਂ ਨੂੰ ਛਕਾਈਏ ਜਿਹਨਾਂ ਨੂੰ ਖੁਦਾ
ਚਾਹੇ ਤੋ (ਤੁਸੀਂ ਮੁਸਲਮਾਨਾਂ ਦੇ ਨਿਸਚੇ ਅਨੁਸਾਰ) ਆਪ (ਬਹੁਤ ਕੁਛ)
ਛਕਾ ਸਕਦਾ ਹੈ (ਫੇਰ ਹੁਣ ਤੁਸੀਂ ਜੋ ਖੁਦਾ ਦੀ ਮਰਜ਼ੀ ਦੇ ਖਿਲਾਫ ਏਹਨਾਂ
ਦੀ ਸਫਾਰਸ਼ ਕਰਦੇ ਹੋ ਤੋ) ਬਸ ਤੁਸੀਂ ਸਪਸ਼ਟ ਕੁਮਾਰਗੀ ਵਿਚ (ਪੜੇ)
ਹੋ॥ ੪੭॥ ਅਰ (ਮੁਨਕਰ ਮੁਸਲਮਾਨਾਂ ਨੂੰ) ਕਹਿੰਦੇ ਹਨ ਕਿ
ਯਦੀ ਤੁਸੀਂ ਸਚੇ ਹੋ ਤੋ ਯਿਹ (ਪ੍ਰਲੇ ਦਾ) ਬਚਨ ਕਦੋਂ (ਪੂਰਾ) ਹੋਵੇਗਾ
॥੪੮॥ (ਬਸ) ਯਿਹ ਏਸੇ ਦੀ ਉਡੀਕ ਵਿਚ ਹਨ ਕਿ ਯਿਹ ਲੋਗ ਆਪਸ
ਵਿਚ (ਇਕ ਦੂਸਰੇ ਨਾਲ ਸਾਧਾਰਨ ਤੌਰ ਉਪਰ)
ਝਗੜਾ ਝਾਂਜਾ ਕਰ ਰਹੇ ਹੋਣ॥੪੯॥ ਅਰ ਇਕ ਜੋਰ ਦੀ ਧੁਨੀ (ਸੂਰ)
ਏਹਨਾਂ ਨੂੰ (ਇਕੋ ਵੇਰੀ) ਆਨ ਘੇਰੇ ਫੇਰ ਨਾਂ ਤੇ ਵਸੀਹਤ ਹੀ ਕਰ
ਸਕਣਗੇ ਅਰ ਨਾ ਆਪਣਿਆਂ ਬਾਲ ਬਚਿਆਂ ਵਿਚ ਲੌਟਕੇ ਜਾ ਸਕਣਗੇ
੫੦॥ ਰੁਕੂਹ ੩॥
ਅਰ (ਫੇਰ ਦੁਬਾਰਾ) ਸੂਰ (ਕਰਨਾਹ) ਵਜਾਇਆ ਜਾਵੇਗਾ ਤੇ ਇਕੋ
ਵੇਰੀ (ਸਾਰਿਆਂ ਦੇ ਸਾਰੇ) ਕਬਰਾਂ ਵਿਚੋਂ (ਨਿਕਲ ੨) ਆਪਣੇ ਪਰਵਰਦਿਗਾਰ
ਦੀ ਤਰਫ ਤੁਰ ਪੈਣਗੇ॥੫੧॥ (ਅਰ ਸਭ੍ਰਮ ਹੋਏ ਹੋਏ ਇਕ
ਦੂਸਰੇ ਪਾਸੋਂ) ਪੁਛਣਗੇ ਕਿ ਹਾਇ! ਸਾਡੇ ਮੰਦ ਭਾਗ (ਅਸੀਂ ਤਾਂ ਸੁਤੇ
ਪਏ ਹੋਏ ਸਾਂ) ਕਿਸ ਨੇ ਸਾਨੂੰ ਸਾਡਿਆਂ ਬਿਸਤਰਿਆਂ ਉਤੋਂ (ਜਗਾ)
ਉਠਾਇਆ! (ਫਰਿਸ਼ਤੇ ਉਤਰ ਦੇਣਗੇ ਕਿ) ਯਦੀ ਤੋ ਵੁਹ (ਪ੍ਰਲੈ) ਹੈ
ਜਿਸ ਦੀ ਪਰਤਗ੍ਯਾ (ਖੁਦਾਇ) ਰਹਿਮਾਨ ਨੇ ਕਰ ਰਖੀ ਸੀ ਅਰ ਪੈਯੰਬਰ
ਸਚ ਕਹਿੰਦੇ ਸਨ॥੫੨॥ ਗਲ ਕਾਹਦੀ ਪਰਲੈ ਬਸ ਇਕ
ਜੋਰ ਦੀ ਅਵਾਜ਼ ਹੋਵੇਗੀ ਤੋ ਇਕੋ ਵਾਰੀ ਸਾਰੇ ਲੋਗ ਸਾਡੇ ਸਨਮੁਖ
ਲਿਆਕੇ ਹਾਜ਼ਰ ਕੀਤੇ ਜਾਣਗੇ॥੫੩॥ ਫੇਰ ਓਸ ਦਿਨ ਕਿਸੇ
ਆਦਮੀ ਉਪਰ ਜਰਾ ਸਾ ਭੀ ਜ਼ੁਲਮ ਨਾ ਹੋਵੇਗਾ ਅਰ ਤੁਸੀਂ ਲੋਗਾਂ ਨੂੰ ਓਸੇ
ਦਾ ਬਦਲਾ ਪਾਉਗੇ ਜੋ (ਸੰਸਾਰ ਵਿਚ) ਕਰਦੇ ਰਹੇ (ਹੋ)॥ ੫੪॥ ਨਿਰਸੰਦੇਹ
ਸਵਰਗੀ ਲੋਗ ਓਸ ਦਿਨ ਮਜ਼ੇ ਨਾਲ (ਆਪਣੇ) ਚਿਤ ਪਰਸੰਨ
ਕਰ ਰਹੇ ਹੋਣਗੇ॥ ੫੫॥ ਉਹ (ਅਰ) ਉਨਹਾਂ ਦੀਆਂ ਇਸਤ੍ਰੀਆਂ ਸਾਇਆਂ
ਵਿਚ ਤਖਤਾਂ ਉਪਰ ਉਪਧਾਨ ਲਗਾਈ (ਬੈਠੇ) ਹੋਣਗੇ॥੫੬॥ ਸਵਰਗ
ਵਿਚ ਓਹਨਾਂ ਵਾਸਤੇ ਮੋਵੇ (ਮੌਜੂਦ) ਹੋਣਗੇ ਜੋ ਇਛਾ ਕਰਨਗੇ ਉਨਹਾਂ