ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/509

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੀਰਾਂ ੨੩ ਸੂਰਤ ਯਾਸੀਨ ੩੬ ਦੀ ਕਿਸਮ ਵਿਚੋਂ ਅਰ ( ਖੁਦ ) ਏਹਨਾਂ ਦੀ ਆਪਣੀ ( ਅਰਥਾਤ ਇਨ- ਸਾਨ ਦੀ ) ਕਿਸਮ ਵਿਚੋਂ ਅਰ ਓਨ (ਜੀਆ ਜੰਤੂ) ਦੀ ਕਿਸਮ ਵਿਚੋਂ ਜਿਨ੍ਹਾਂ ਨੂੰ ਯਿਹ ਨਹੀਂ ਜਾਣਦੇ ਹਰ ਪਰਕਾਰ ਦੀਆਂ ਵਸਤੂ ਪੈਦਾ ਕੀਤੀਆਂ ਹਨ ॥੩੬॥ ਅਰ ਏਹਨਾਂ ਦੇ ( ਸਮਝਣ ) ਵਾਸਤੇ ( ਸਾਡੀ ਕੁਦਰਤ ਦੀ ਇਕ ਨਿਸ਼ਾਨੀ ਰਾਤ੍ਰੀ ਹੈ ਕਿ ਅਸੀਂ ਓਸ ਵਿਚੋਂ ਦਿਵਸ ਨੂੰ ਖਿਚ ਕੇ ਨਿਕਾਸ ਲੈਂਦੇ ਹਾਂ ਤੋ ਬਸ ਇਹ ਲੋਗ ਅੰਧੇਰੇ ਵਿਚ ਰਹਿ ਜਾਂਦੇ ਹਨ ॥੩੭॥ ਅਰ ਸੂਰਜ ( ਹੈ ਕਿ ) ਆਪਣੇ ਟਿਕਾਣੇ ਦੀ ਤਰਫ ਨੂੰ ਚਲਿਆ ਜਾਂਦਾ ਹੈ ਇਹ ਅੰਦਾਜ਼ਾ ਖੁਦਾ ਦਾ ਬੰਨਿਆ ਹੋਇਆ ਹੈ ਜੋ ਸ਼ਕਤੀਵਾਨ ( ਅਰ ਹਰ ਵਸਤੂ ਥੀਂ ) ਗਿਆਤਗੇਯ ਹੈ ॥ ੩੮॥ ਅਰ ਚਾਂਦ ( ਹੈ ਕਿ ) ਉਸਦੇ ਵਾਸਤੇ ਅਸਾਂ ਨੇ ਮੰਜ਼ਲਾਂ ਨਿਯਤ ਕਰ ਦਿਤੀਆਂ ਏਥੋਂ ਤਕ ਕਿ ( ਮਹੀਨੇ ਦੇ ਅੰਤ ਨੂੰ ਘਟਦਾ ੨ ) ਫੇਰ ( ਐਸਾ ਵਕ਼ ਅਰ ਸੂਖਮ ਜੇਹਾ ) ਰਹਿ ਜਾਂਦਾ ਹੈ ਜਿਸ ਤਰਹਾਂ (ਖਜੂਰ ਦੀਆਂ) ਪੁਰਾਣੀਆਂ ਸ਼ਾਖਾਂ ॥੩੯॥ ਨਾ ਤਾਂ ਸੂਰਜ ਕੋਲੋਂ ਹੀ ਹੋ ਸਕਦਾ ਕਿ ਚਾਂਦ ਨੂੰ ਜਾ ਲਵੇ ਅਰ ਨਾ ਰਾਤ੍ਰੀ ਹੀ ਦਿਨ ਨਾਲੋਂ ਪਹਿਲੇ ਆ ਕਦੀ ਹੈ ਅਰ ( ਕੀ ਚਾਂਦ ਅਰ ਕੀ ਸੂਰਜ ਸੰਪੂਰਣ ਆਪਣੇ ਆਪਣੇ ) ਸਿਸੂਅਰ ਚੱਕ੍ਰ ( ਅਰਥਾਤ ਕ ) ਉਪਰ ( ਪੜੇ ) ਤਾਰੀਆਂ ਲਾ ਰਹੇ ਹਨ॥ ੪੦ ॥ ਅਰ ਏਹਨਾਂ ਦੇ ( ਸਮਝਣ ) ਵਾਸਤੇ ( ਸਾਡੀ ਕੁਦਰਤ ਦੀ ) ਇਕ ਯਿਹ ਨਿਸ਼ਾਨੀ ਹੈ ਕਿ ਅਸੀਂ ਏਹਨਾਂ ( ਆਦਮੀਆਂ ) ਦੀ ਨਸਲ ਨੂੰ ਭਰੀਆਂ ਹੋਈਆਂ ਕਿਸ਼ਤੀਆਂ ਵਿਚ ਚੁਕੀ ਫਿਰਦੇ ਹੈਂ ॥੪੧ ॥ ਅਰ ਕਿਸ਼ਤੀ ਦੀ ਰੀਤੀ ਦੀਆਂ ਅਸਾਂ ਨੇ ਏਹਨਾਂ ਦੇ ਵਾਸਤੇ ਹੋਰ ਵਸਤੂਆਂ ( ਡੋਂਗੀ ਵਗੈਰਾ ਦੀਆ ਕਿਸਮਾਂ ਵਿਚੋਂ ) ਪੈਦਾ ਕੀਤੀਆਂ ਹਨ ਜਿਨਹਾਂ ਉਪਰ ( ਯਿਹ ਦਰਿਯਾਵਾਂ ਵਿਚ ) ਅਸਵਾਰ ਹੁੰਦੇ ਹਨ ॥੪੨॥ ਅਰ ਅਸੀਂ ਇਛਾ ਕਰੀਏ ਤੇ ਏਹਨਾਂ ਨੂੰ ਡੋਬ ਦਈਏ ਫੇਰ ਨਾ ਕੋਈ ਏਹਨਾਂ ਦੀ ਪੁਕਾਰ ਸੁਣੇ ਅਰ ਨਾ ਯਿਹ ( ਡੁਬਣ ਥੀਂ ) ਮੁਕਤੀ ਪਾਉਣ ॥੪੩॥ ਪਰੰਤੂ ( ਯਿਹ ) ਸਾਡੀ ਕਿਰਪਾ ( ਹੈ ) ਅਰ ਇਕ (ਨਿ- ਯਤ ) ਸਮੇਂ ਤਕ ( ਏਹਨਾਂ ਨੂੰ ਸਾਂਸਾਰਿਕ ) ਲਾਭ ( ਪਰਾਪਤ ਕਰਨੇ ਅਭੀਸ਼ਟ ਹਨ॥੪੪॥ਅਰ ਜਦੋਂ ਏਹਨਾਂ ਨੂੰ ਕਹਿਆ ਜਾਂਦਾ ਹੈ ਕਿ ਜੋ ( ਵਿਪਤੀਆਂ ਤੁਸਾਂ ਨੂੰ ) ਤੁਸਾਂ ਦੇ ਅਗੇ ਅਰ ੰ ਤੁਸਾਂ ਦੇ ਪਿਛੇ ( ਘੇਰੀਆਂ ਬੈਠੀਆਂ ) ਹਨ ਓਹਨਾਂ ਪਾਸੋਂ ਡਰਦੇ ਰਹੋ ਤਾਂ ਕਿ ਤੁਸਾਂ ਉਪਰ ਰਹਿਮ ਕੀਤਾ ਜਾਵੇ (ਤੋ ਉਹ ਏਸ ਦੀ ਕੁਝ ਵੀ ਪਰਵਾਹ ਨਹੀਂ ਕਰਦੇ) ॥੪੫॥ ਅਰ ਏਹਨਾਂ ਦੇ ਪਰਵਰਦਿਗਾਰ ਦੀਆਂ ਨਿਸ਼ਾਨੀਆਂ ਵਿਚੋਂ ਕੋਈ ਭੀ ਨਿਸ਼ਾਨੀ ਏਹਨਾਂ ਦੇ ਪਾਸ ਆਵੇ ਤੋ ਯਿਹ ਉਸ ਥੀਂ ਮੂੰਹ ਮੋੜਿਆਂ ਬਿਨਾਂ ਨਹੀਂ Digitized by Panjab Digital Library | www.panjabdigilib.org