ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/508

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੦੮

ਪਾਰਾ ੨੩

ਸੂਰਤ ਯਾਸੀਨ ੩੬


ਧਾਰ ਬੈਠਾ ਹਾਂ ਸੋ ਮੇਰੀ (ਸਿਖ੍ਯਾ) ਸੁਣੋ ਅਰ (ਕੰਨੀ ਬੰਨੋ)॥੨੫॥ ਤਾਂ ਭੀ ਲੋਕਾਂ ਪਰ ਕੁਝ ਅਸਰ ਨਾ ਹੋਇਆ ਪ੍ਰਤਿਯੁਤ ਉਸ ਨੂੰ ਸ਼ਹੀਦ ਕਰ ਦਿਤਾ ਤਾਂ ਭਗਵਾਨ ਵਲੋਂ (ਉਸ ਨੂੰ) ਆਗ੍ਯਾਿ ਹੋਈ ਕਿ ਸਵਰਗ ਵਿਚ ਜਾ ਪਰਾਪਤ ਹੋ (ਅਰ ਉਹ ਅਜੇ ਭੀ ਕੋਮ ਦੀ ਭਲਾਈ ਦੇ ਫਿਕਰ ਵਿਚ ਸੀ ਕਿ) ਲਗਾ ਬੇਨਤੀ ਕਰਨ ਕਿ ਯਿਹ ਜੋ ਮੇਰੇ ਪਰਵਰਦਿਗਾਰ ਨੇ ਮੈਨੂੰ ਬਖਸ਼ ਦਿਤਾ ਅਰ ਆਪਣਿਆਂ ਨਿਵਾਜਿਆਂ ਹੋਇਆਂ ਵਿਚ ਮੈਨੂੰ (ਲਿਆ ਪਰਾਪਤ) ਕੀਤਾ॥੨੬॥ (ਹਾਇ) ਦੇਵ! ਮੇਰੀ ਜਾਤੀ (ਦਿਆਂ ਲੋਗਾਂ) ਨੂੰ ਏਹ ਬਿਰਤਾਂਤ ਪਰਤੀਤ ਹੋ॥੨੭॥ ਅਰ (ਮੇਰੀ ਤਰਹਾਂ ਉਹ ਭੀ ਈਮਾਨ ਧਾਰ ਲੈਣ ਅਰ ਖੁਦਾ ਪਾਸੋਂ ਡਰਨ ਸੋ) ਅਸਾਂ ਨੇ (ਉਹਨਾਂ ਉਪਰ) ਅਕਾਸ਼ ਵਿਚੋਂ (ਫਰਿਸ਼ਤਿਆਂ ਦਾ) ਕੋਈ ਕਟਕ ਨਾ ਉਤਾਰੀ ਅਰ ਸਾਨੂੰ (ਕਟਕ ਦੇ) ਉਤਾਰਨ ਦੀ ਕੋਈ ਜਰੂਰਤ ਭੀ ਨਹੀਂ ਸੀ ॥੨੮॥ ਉਹ ਤਾਂ ਬਸ ਇਕ ਬਹੁਤ ਉੱਚੀ ਧੁਨੀ ਸੀ (ਕਿ ਕਰ ਦਿਤੀ ਗਈ) ਉਹ ਖ੍ਯਨ (ਅੱਗ ਦੀ ਤਰਹਾਂ) ਬੁੱਝਕੇ ਰਹਿ ਗਏ॥ ੨੯॥ ਬੰਦਿਆਂ (ਦੀ ਦਸ਼ਾ) ਉਪਰ (ਭੀ ਬੜਾ ਹੀ) ਅਫਸੋਸ ਹੈ ਕਦੇ ਏਹਨਾਂ ਦੇ ਪਾਸ ਕੋਈ ਰਸੂਲ ਨਹੀਂ ਆਇਆ ਜਿਸ ਨੂੰ ਓਹਨਾਂ ਨੇ ਹਾਸੀ ਦਾਸ ਪਦ ਨਾ ਨਿਯਤ ਕੀਤਾ ਹੋਵੇ॥ ੩੦॥ ਕੀ ਏਹਨਾਂ ਲੋਗਾਂ ਨੇ (ਏਸ ਬਾਰਤਾ ਉਪਰ) ਦ੍ਰਿਸ਼ਟੀ ਨਹੀਂ ਦਿਤੀ ਕਿ ਏਹਨਾਂ ਨਾਲੋਂ ਪਹਿਲੇ (ਅਸਾਂ ਨੇ ਕਿਤਨੀਆਂ ਉਮਤਾ ਨੂੰ ਰੁਲਾਕੇ ਮਾਰਿਆ (ਅਰ ਜਿਨਹਾਂ ਨੂੰ ਰੁਲਾਕੇ ਮਾਰਿਆ ਫਿਰ) ਉਹ ਏਹਨਾਂ ਦੀ ਤਰਫ ਲੌਟ ਕੇ ਨਹੀਂ ਆਉਂਦੇ॥੩੧॥ ਹਾਂ ਜਿਤਨੇ ਹਨ ਸਭ ਸਾਡੇ ਸਨਮੁਖ ਹਾਜਰ ਰਖੇ ਗਏ ਹਨ॥੩੨॥ ਰੁਕੂਹ ੨॥
ਅਰ ਏਹਨਾਂ ਦੇ (ਸਮਝਣ) ਵਾਸਤੇ ਸਾਡੀ (ਕੁਦਰਤ ਦੀ) ਇਕ ਨਿਸ਼ਾਨੀ ਮਰੀ ਹੋਈ (ਅਰਥਾਤ ਬੰਜਰ ਪਈ ਹੋਈ) ਪ੍ਰਿਥਵੀ ਹੈ ਕਿ ਅਸਾਂ ਨੇ ਉਸਨੂੰ (ਬਰਖਾ ਕਰਕੇ) ਸਰਜੀਵ ਕਰ ਦਿਖਾਇਆ ਅਰ ਓਸ ਵਿਚੋ ਅੰਨ ਨਿਕਾਸਿਆ ਕਿ ਓਸੇ ਵਿਚੋਂ (ਯਿਹ ਲੋਗ ਭੀ ਆਪਣਿਆਂ ਭਾਗਾਂ ਦਾ) ਭੋਗਦੇ ਹਨ॥ ੩੩॥ ਅਰ ਪ੍ਰਿਥਵੀ ਉਪਰ ਅਸਾਂ ਨੇ ਖਜੂਰਾਂ ਅਰ ਅੰਗੂਰਾਂ ਦੇ ਬਾਗ ਲਗਾ ਦਿਤੇ ਅਰ ਓਹਨਾਂ ਵਿਚ (ਪਾਣੀ ਦੇ) ਚਸ਼ਮੇ ਵਗਾ ਦਿਤੇ ॥੩੪॥ ਤਾਕਿ ਬਾਗ ਦਿਆਂ ਫੁਲਾਂ ਵਿਚੋਂ (ਆਪਣੇ ਭਾਗਾਂ ਦਾ) ਭੋਗ ਭੋਗਣ ਅਰ (ਮਾਲੂਮ ਹੈ ਕਿ) ਯਿਹ (ਫਲ) ਏਹਨਾਂ ਹਥਾਂ ਦੇ ਬਨਾਏ ਹੋਏ ਨਹੀਂ ਤੋ ਕੀ (ਯਿਹ ਲੋਗ ਏਸ ਨਿਆਮਤ ਦਾ) ਧੰਨ੍ਯਵਾਦ ਨਹੀਂ ਕਰਦੇ॥੩੫॥ ਪਵਿਤ੍ਰ ਹੈ ਉਹ (ਰੂਪ) ਜਿਸ ਨੇ ਪ੍ਰਿਥਵੀ ਨੂੰ ਰੂਵੀਦਗੀ