ਪੀਰਾਂ ੨੩ ਸੂਰਤ ਸਾ ੩੮ ੫੨੩ ਦੇ ਸਮਾਂ ( ਬੜਾ ਹੀ ) ਨਖਿਧ ( ਪ੍ਰਾਂਤ ਸਮਾਂ ) ਹੋਇਆ॥ ੧੭੭॥ ਅਰ ( ਹੇ ਪੈ ੰਬਰ ) ਇਹਨਾਂ ਥੀਂ ਥੋਹੜੇ ਸਮੇਂ ਦੇ ਮੂੰਹ ਮੋੜ ਲੈ॥੧੭੮॥ ) ਅਰ ਦੇਖਦੇ ਰਹੋ ਅਗੇ ਚਲ ਕੇ ਯਿਹ ਭੀ ( ਆਪਣਾ ਫਲ ) ਦੇਖ ਲੈਣ ਗੇ ॥੧੭੯॥( ਹੇ ਪੈਯੰਬਰ ) ਜੈਸੀਆਂ ੨ ਬਾਤਾਂ ( ਯਿਹ ਲੋਗ ਖੁਦਾ ਦੇ ਬਾਰੇ ਵਿਚ ) ਕਰਦੇ ਹਨ ਓਹਨਾਂ ਥੀਂ ਤੁਸਾਂ ਦਾ ਪਰਵਰਦਿਗਾਰ ਪਵਿਤ੍ਰ ਹੈ ( ਕਿ ਵਹ ॥ ਇਜ਼ਤ ਵਾਲਾ ॥੧੮੦॥(ਹੈ) ਅਰ ਪੈਯੰਬਰਾਂ ਉਪਰ (ਦਰੂਦ) ਸਲਾਮੁ ॥੧੮੧॥ ਅਰ ਸਭ ਉਸਤੁਤੀਆਂ ਅੱਲਾ ਨੂੰ ਹੀ ਸੋਭਦੀਆਂ ਹਨ ਜੋ ਸਾਰੇ ਜਹਾਨ ਦਾ ਪਰਵਰਦਿਗਾਰ ਹੈ ॥ ੧੮੨॥ ਰਕੂਹ॥੫॥ ਸੂਰਤ ਸਾ ਮੱਕੇ ਵਿਚ ਉਤਰੀ ਅਰ ਏਸ ਦੀਆਂ ਅਠਾਸੀ ਆਇਤਾਂ ਅਰ ਪੰਜ ਰੁਕੂਹ ਹਨ ॥ ( ਅਰੰਭ ) ਅੱਲਾ ਦੇ ਨਾਮ ਨਾਲ(ਜੋ)ਅਤੀ ਦਿਆਲੂ ਕਿਰਪਾਲੂ (ਹੈ)। ਸਾ ਕੁਰਾਨ ਦੀ ਸੋਗੰਧ ਜਿਸ ਵਿਚ ਸਿਖਯਾ ( ਹੀ ਸਿਖ੍ਯਾ ) ਹੈ ( ਕਿ ( ਯਿਹ ਕੁਰਾਨ ਸਾਡਾ ਉਤਾਰਿਆ ਹੋਇਆ ਹੈ) ॥੧॥ ਪਰੰਤੂ ਜੋ ਲੋਗ ਮੁਨ- ਕਰ ਹਨ ( ਅਕਾਰਨ ਦੀ ) ਹੈਂਕੜੀ ਅਰ ਵਿਰੁਧਤਾਈ ਵਿਚ ( ਪਏ ) ਹੋਏ ਹਨ॥੨॥ ਅਸਾਂ ਨੇ ਏਹਨਾਂ ਨਾਲੋਂ ਪਹਿਲੋਂ ਕਿਤਨੀਆਂ ਉਮਤਾ ਰੁਲਾਕੇ ਮਾਰੀਆਂ ਤੇ ( ਅਜ਼ਾਬ ਦੇ ਉਤਰਨ ਦੇ ਵੇਲ਼ੇ ) ਚਿਚਲਾ ਉਠੇ ਅਰ ( ਓਸ ਵੇਲੇ ਚਿਚਲਾਉਣ ਨਾਲ ਕੀ ਹੁੰਦਾ ਸੀ ) ਛੁਟਣ ਦਾ ਅਵਕਾਸ਼ ਹੀ ( ਬਾਕੀ ) ਨਹੀਂ ਸੀ॥੩॥ ਅਰ ਏਹਨਾਂ ਲੋਗਾਂ ਨੇ (ਏਸ ਬਾਰਤਾ ਥੀਂ ਭੀ ) ਅਸਚਰਜ ਕੀਤਾ ਕਿ ਏਹਨਾਂ ਵਿਚੋਂ ਦਾ ( ਹੀ ਇਕ ਪੁਰਖ ਖੁਦਾ )ਸੀਂ ਸਭੈ ਕਰਨੇ ਵਾਲਾ ( ਖੁਦਾ ਦੀ ਤਰਫੋਂ ) ਏਹਨਾਂ ਦੇ ਪਾਸ ਆਯਾ ਅਰ ( ਯਿਹ ) ਮੁਨਕਰ ਲਗੇ ਕਹਿਣ ਕਿ ਯਿਹ ਤਾਂਤਕੀ ਝੂਠਾ ਲਫਾਟੀਆ ਹੈ ॥ ੪ ॥ ਕੀ ਏਸ ਨੇ ( ਸਾਰਿਆਂ ) ਮਾਬੂਦਾਂ ਦਾ ( ਖੋਜ ਉਡਾ ਕੇ ) ਇਕ ਹੀ ਮਾਬੂਦ ਰਖਿਆ ਕਿ ਯਿਹ ਤੋ ਬੜੀ ਹੀ ਅਸਚਰਜ ਬਾਰਤਾ ਹੈ॥ ੫ ॥ ਅਰ ਏਨ੍ਹਾਂ ਵਿਚੋਂ ਥੋਹੜੇ ਸੇ ਰੋ ਦਾਰ ਲੋਗ ਯਿਹ ਕਹਿ ਕਰ ( ਵਿਆ- ਖ੍ਯਾਨ ਦੀ ਸਭਾ ) ਵਿਚੋਂ ਉਠ ਖੜੋਤੋ ਕਿ ਚਲੋ ਜੀ ( ਏਸ ਦੀ ਨਾ ਸੁਣੋਂ ਨਾ ਗਿਣੋਂ ) ਅਰ ਆਪਨਿਆਂ ਮਾਬੂਦਾਂ ਉਪਰ ਨਿਸਚਾ ਰਖੀ ਰਖੋ ਯਿਹ - ਬਾਰਤਾ ( ਜੋ ਯਿਹ ਪੁਰਖ ਸਮਝਾਉਂਦਾ ਹੈ ) ਨਿਰਸੰਦੇਹ ਏਸ ਬਾਰਤਾ ਵਿਚ ( ਏਸ ਦਾ ) ਕੋਈ ( ਆਪਣਾ ) ਪਰਯੋਜਨ ਹੈ॥੬॥ ਅਸਾਂ ਨੇ ਤੋ ਯਿਹ (ਨ- ਵੀਨ ) ਬਾਰਤਾ (ਆਪਣੇ ) ਪਿਛਲੇ ਪੰਥ ਵਿਚ ( ਕਦੇ ) ਸੁਣੀ ਗਿਣੀ ਨਹੀਂ ਹੋਵੇ ਨਾ ਹੋਵੇ ਯਿਹ ( ਏਸ ਦੀ ਆਪਣੀ ) ਘੜੰਤ ਹੈ ॥ ੭ ॥ ਕੀ ਅਸਾਂ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/523
ਦਿੱਖ