੫੨੪ ਪਾਰਾ ੨੩ ਸੂਰਤ ਸਾ ੩੮ ਵਿਚੋਂ ਏਸੇ ਉਪਰ ਹੀ ਅੱਲਾ ਦੀ ਕਲਾਮ ਉਤਰੀ ਹੈ ਬਾਰਤਾ ਯਿਹ ਹੈ ਕਿ ਏਹਨਾਂ ਨੂੰ ( ਮੁਢੋਂ ) ਸਾਡੇ ਕਲਾਮ ਵਿਚ ( ਹੀ ) ਭੂਮ ਹੈ ( ਕਿ ਯਿਹ ਕੁਰਾਨ ਸਾਡੀ ਕਲਾਮ ( ਹੈ ਕਿੰਬਾ ਨਹੀਂ ) ਪ੍ਰਤਯੁਤ ( ਅਸਲੀ ਬਾਰਤਾ ਯਿਹ ਹੈ ਕਿ ) ਏਹਨਾਂ ਨੇ ਅਜੇ ਸਾਡੇ ਕਸ਼ਟ ਦੇ ਸਵਾਦ ਨਹੀਂ ਚੁਖੇ ( ਨਹੀਂ ਤਾਂ ਏਹਨਾਂ ਦੀ ਅਕਲ ਟਿਕਾਣੇ ਆ ਗਈ ਹੁੰਦੀ ) ॥੮॥ ਕਿੰਬਾ ( ਹੇ ਪੈ ੰਬਰ ) ਤੁਸਾਂ ਦੇ ਪਰਵਰਦਿਗਾਰ ਸ਼ਕਤੀਮਾਨ ( ਅਰ ) ਦਾਤਾਰ ਦੀ ਦਾਤ ਦੇ ਖਜ਼ਾਨੇ ਏਨਾਂ ਦੇ ਹੀ ਪਾਸ ਹਨ ॥੯॥ ਕਿੰਬਾ ਪ੍ਰਿਥਵੀ ਆ- ਕਾਸ਼ ਅਰ ਵੁਹ ਵਸਤਾਂ ਜੋ ਪ੍ਰਿਥਵੀ ਆਕਾਸ ਦੇ ਮਧ ਮੇਂ ਹਨ ਓਹਨਾਂ ( ਸਾਰਿਆਂ ) ਦਾ ਅਧਿਕਾਰ ਏਹਨਾਂ ਨੂੰ ਹੀ ਹੈ ( ਯਦੀ ਹੈ ) ਤੋ ਏਹਨਾਂ ਨੂੰ ਚਾਹੀਦਾ ਹੈ ਕਿ ਪੌੜੀਆਂ ਲਗਾ ਕੇ ( ਆਕਾਸ਼ ਉਪਰ ) ਚੜਨ ( ਅਰ ਖੁਦਾ ਨਾਲ ਲੜਨ ॥ ੧੦ ॥ ( ਬਸ ਹੇ ਪੈ ੰਬਰ ਯਿਹ ਲੌਗਾਂ ਦੀ ) ਇਕ ਭੀੜ ਹੈ ( ਕ ) ਏਥੇ ( ਤੁਸਾਂ ਦੀ ਮੁਖਾਲਫਤ ਉਪਰ ਤਿਆਰ ਹੈ ਜਿਥੇ ਹੋਰ ਖੁਦਾ ਥੀਂ ਵਿਰੋਧੀਆਂ ਦੇ ) ਟੋਲਿਆਂ ( ਨੂੰ ਹਾਰ ਹੋਈ ਹੈ ਓਹਨਾਂ ਦੇ ਹੀ ਵਿਚ ਸ਼ਾਮਲ ) ਹੋਣ ਕਰਕੇ ਏਹਨਾਂ ਨੂੰ ਭੀ ਹਾਰ ਹੋਵੇਗੀ ॥ ੧੧॥ ਏਹਨਾਂ ਨਾਲੋਂ ਪਹਿਲੇ ਨੂਹ ਦੀ ਜਾਤੀ ਅਰ ਆਦਿ ਅਰ ਮੇਖਾਂ ਵਾਲਾ ਫਰਊਨ ॥੧੨॥ ਅਰ ਸਮੂਦ ਅਫ਼ ਲੂਤ ਦੀ ਜਾਤੀ ਅਰਬਨ ਦੇ ਲੋਗ ( ਅਰਥਾਤ ਸ਼ਈਬ ਦੀ ਜਾਤੀ ਯਿਹ ਸੰਪੂਰਨ ) ਪੈਯੰਬਰਾਂ ਨੂੰ ਝੁਠਿਆਰ ਚੁਕੇ ਹਨ ਯਹੀ ਵੁਹ ਟੋਲੇ ਹਨ ( ਜਿਨ੍ਹਾਂ ਨੇ ਖੁਦਾ ਦੇ ਮੁਕਾਬਲੇ ਵਿਚ ਹਾਰ ਖਾਧੀ) ॥ ੧੩ ॥(ਕਿ ਏਹਨਾਂ) ਸਾਰਿਆਂ ਨੇ ਹੀ ਤੋ ਪੈਯੰਬਰ ਨੂੰ ਝੂਠਿਆਰਿਆ ਸਾਡਾ ਕਸ਼ਟ ਆ ਪ੍ਰਾਪਤ ਹੋਇਆ॥ ੧੪ ਰੁਕੂਹ ੧ ॥ 3 ਅਰ ਯਿਹ ( ਮੱਕੇ ਦੇ ਕਾਫਰ ਭੀ ) ਬਸ ਇਕ ਜ਼ੋਰ ਦੀ ਧਵਨੀ ( ਅਰਥਾਤ ਨਰਸਿੰਗਾ ਮ ਬਾਰ ਬਜਾਏ ਜਾਣਦੇ ) ਉਡੀਕਵਾਨ ਹਨ ਜੋ ( ਆਰੰਭ ਹੋਇਆਂ ਪਿਛੋਂ ਜਦੋਂ ਤਕ ਸਾਰਿਆਂ ਨੂੰ ਵਿਨਸ਼ਟ ਨਾ ਕਰ ਲਵੇ ਗੀ ) ਮ ਮੇਂ ਵਿਸ੍ਰਾਮ ਨਾ ਕਰੇਗੀ॥੧੫॥ ਅਰ ( ਹਾਸੀ ਦੀ ਰੀਤੀ ਨਾਲ ) ਕਹਿੰਦੇ ਹਨ ਕਿ ਹੇ ਸਾਡੇ ਪਰਵਰਇਗਾਰ ( ਜੋ ) ਸਾਡੀ ਪ੍ਰਬਧ ( ਲਿਖੀ ਹੋਈ ਹੈ ) ਹਿਸਾਬ ਦੇ ਦਿਨ ( ਅਰਥਾਤ ਲੈ ) ਥੀਂ ਪਹਿਲੇ ਸਾਨੂੰ ( ਕਿਤੇ ) ਸ਼ੀਘਰ ਹੀ ਦੇ ਛਡ॥ ੧੬ ॥ (ਹੇ ਪੈ ੰਬਰ ) ਜੈਸੀਆਂ ੨ ਬਾਤਾਂ ਯਿਹ ਲੋਗ ਕਰਦੇ ਹਨ ਓਹਨਾਂ ਉਪਰ ਸ਼ਬਰ ਕਰੋ ਅਰ ਸਾਡੇ ਬੰਦੇ ਦਾਊਦ ਨੂੰ ਯਾਦ ਕਰੋ ਕਿ (ਯਦਪਿ ਉਹ ਹਰ ਪ੍ਰਕਾਰ ਦਾ ) ਬਲ ਰਖਦੇ ਸਨ ( ਤਥਾਪਿ ) ਵੁਹ ( ਹਰ ਵੇਲੇ ਖੁਦਾਂ ਦੇ ਪਾਸੇ ) ਧਿਆਨ ਲਾਈ ਰਖਦੇ ਸਨ। ੧੭ ॥ ਅਸਾਂ ਨੇ ( ਇਕ ਰੀਤੀ ਨਾਲ ) ਪਰਬਤਾਂ ਨੂੰ ( ਭੀ ਓਹਨਾਂ i Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/524
ਦਿੱਖ