੫੩੮ ਪਾਰਾ ੨੪ . ਸੂਰਤੋਂ ਜ਼ਮਰ ੩੬ ਆਇਆ॥੫੦॥ ਅਰ ਓਹਨਾਂ ਦੇ ( ਮੰਦ ) ਕਰਮਾਂ ਦੇ ਬੁਰੇ ਫਲ ਉਨਹਾਂ ਨੂੰ ਪਰਾਪਤ ਹੋਏ ਅਰ ਏਨ੍ਹਾਂ ( ਮੱਕੇ ਦਿਆਂ ਕਾਫਰਾਂ ) ਵਿਚੋਂ ਜੋ ਲੋਗ ਆਯਾ ਭੰਗ ਕਰਦੇ ਹਨ ਓਹਨਾਂ ' ਨੂੰ ( ਭੀ) ਉਨ੍ਹਾਂ ਦੇ ਮੰਦ ਕਰਮਾਂ ਦੇ ਫਲ ਬਲਾਤਕਾਰ ਹੀ ਪਰਾਪਤ ਹੋਣ ਵਾਲੇ ਹਨ ਅਰ ਯਿਹ ( ਲੋਗ ਖੁਦਾ ਨੂੰ ਤਾਂ ) ਬਿਜੈ ਕਰ ਨਹੀਂ ਸਕਦੇ ॥੫੧॥ਕੀ ਏਹਨਾਂ ਨੂੰ ( ਏਤਨੀ ਬਾਰਤਾ ) ਮਾਲੂਮ ਨਹੀਂ ਕਿ ਅੱਲਾ ਜਿਸ ਦੀ ਰੋਜੀ ਚਾਹੁੰਦਾ ਹੈ ਵਿਸ਼ਾਲ ਕਰ ਦੇਂਦਾ ਹੈ ਅਰ ( ਜਿਸ ਦੀ ਚਾਹੁੰਦਾ ਹੈ ) ਤੋਲੀ ਮਿਨੀ ਕਰ ਦੇਂਦਾ ਹੈ। ਕੋਈ ਭਰਮ ਨਹੀਂ ਕਿ ਏਸ ( ਬਾਰਤਾ ) ਵਿਚ ਈਮਾਨ ਵਾਲਿਆਂ ਵਾਸਤੇ (ਤੋ ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ) ਨਿਸ਼ਾਨੀਆਂ ( ਵਿਦਮਾਨ ) ਹਨ ॥ ੫੨ ॥ ਰ ਹ ੫ ॥ ( ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹਿ ਦਿਓ ਕਿ ਹੇ ਸਾਡੇ ਬੰਦਿਓ ਜਿਨ੍ਹਾਂ ਨੇ ( ਪਾਪ ਕਰਕੇ ) ਆਪਣੇ ਉਪਰ ਵਧੀਕੀਆਂ ਕੀਤੀਆਂ ਹਨ ਅੱਲਾ ਦੀ ਕ੍ਰਿਪਾ ਥੀਂ ਨਿਆਸ ਨਾ ਰਹੋ ਕਹੇ ਤੇ ਅੱਲਾ ਸੰਪੂਰਨ ਪਾਪਾਂ ਨੂੰ ਮੁਆਫ ਕਰਦਾ ਹੈ ( ਅਰ ) ਉਹ ਨਿਰਸੰਦੇਹ ( ਬੜਾ ) ਬਖਸ਼ਨੇ ਵਾਲਾ ਮੇਹਰਬਾਨ ਹੈ ॥੫੩॥ ਅਰ ਆਪਣੇ ਪਰਵਰਦਿਗਾਰ ਦੇ ਪਾਸੇ ਝੁਕ ਜਾਓ ਅਰ ਉਸ ਦੀ ਆਯਾ ਪਾਲਨ ਕਰੋ ( ਪਰੰਤੂ ) ਏਸ ਥੀਂ ਪਹਿਲੋਂ ਕਿ ਤੁਸਾਂ ਉਪਰ ਕਸ਼ਟ ਆ ਪਰਾਪਤ ਹੋਇਆ ਹੋਵ ਅਰ ਉਸ ਵੇਲੇ ਤੁਸਾਂ ਨੂੰ ( ਕਿਸੇ ਤਰਫੋਂ ) ਸਹਾਇਤਾ ਭੀ ਨਾ ਪਹੁੰਚ ਸਕੇ ॥੫੪॥ ਅਰ ਤੁਸਾਂ ਦ ਪਰਵਰਦਿਗਾਰ ਦੀ ਤਰਫੋਂ ਜੋ ਉੱਤਮ ਉੱਤਮ (ਸਿਖ੍ਯਾ ਦੀਆਂ) ਬਾਤਾਂ ਤੁਸਾਂ ਉਪਰ ਉਤਰੀਆਂ ਹਨ ਉਨ੍ਹਾਂ ਉਪਰ ਤੁਰੇ ( ਪਰੰਤੂ ) ਏਸ ਥੀਂ ਪਹਿਲੋਂ ਕਿ ਅੱਚਨਚੇਤ ਤੁਸਾਂ ਉਪਰ ਕਸ਼ਟ ਆ ਪਰਾਪਤ ਹੋਵੇ ਅਰ ਤੁਸਾਂ ( ਉਸ ਦੇ ਆਉਣ ਦੀ ) ਸੂਹ ( ਭੀ ) ਨਾ ਲੱਗੇ 1144 11 (fa3: ਐਸਾ ਨਾ ਹੋਵੇ ) ਕਿ ( ਓੜਕ ਦੀ ਬਾਕੀ ਤੁਸਾਂ ਨੂੰ ) ਕੋਈ ਕਹਿਣ ਲਗੇ ਕਿ ਹਾਇ ਅਫਸੋਸ ਮੇਰੀ ਏਸ ਸੁਸਤੀ ਉਪਰ ਜੋ ਮੈਂ ਖੁਦਾ ਦੇ ਵਾਸਤੇ ਦਰਿ- ਸ਼ਟੀ ਗੋਚਰ ਰਖਣ ) ਵਿਚ ਕੀਤੀ ਅਰ ਮੈਂ ਤਾਂ (ਏਹਨਾਂ ਬਾਤਾਂ ਨੂੰ) ਹਾਸਾ ਮਖੌਲ ਹੀ ਕਰਦਾ ਰਹਿਆ॥੫੬॥ ਕਿੰਬਾ ਲਗੇ' ਕਹਿਣ ਕਿ ਯਦੀ ਖ ਮੈਨੂੰ ( ਭਲੀ ਸਿਖ੍ਯਾ ਦੇਂਦਾ ਤੋ ਮੈਂ ਭੀ ਸੰਜਮੀ ਪੁਰਖਾਂ ਵਿਚੋਂ ਹੁੰਦਾ ॥੫੭॥ ਕਿੰਬਾ ਜਦੋਂ ਕਸ਼ਟ ( ਸਨਮੁਖ ) ਆਣ ਇਸਥਿਤ ਹੋਵੇ ਉਸ ) ਨੂੰ ਦੇਖ ਕੇ ਲਗੇ ਕਹਿਣ ਕਿ ( ਐ ) ਦੇਵ ਮੈਨੂੰ ( ਸੰਸਾਰ ਵਿਚ ) ਫੇਰ ਲੌਟ ਜਾਣਾ ( ਪ੍ਰਾਪਤ ) ਹੋਵੇ ਤੋ ਮੈਂ ( ਭੀ ਭਲਾ ਲੋਗ ਬਨ ਕੇ ) ਨੇਕਾਂ ( ਦੇ ਟੋਲੇ ) ਵਿਚ ਰਹਾਂ ॥੫੮ ॥ ( ਓਸ ਸਮੇਂ ਖੁਦਾ ਉਸ ਨੂੰ ਕਹੇਗਾ ਹਾਂ ਭਈ ) E Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/538
ਦਿੱਖ