} ਪਾਰਾ ੨੪ ਸੂਰਤ ਜ਼ਮਰ ੩੯ ੫੩੬ ਹਾਂ ਸਾਡੇ ਹੁਕਮ ਤੈਨੂੰ ਪਰਾਪਤ ਹੋਏ ਅਰ ਤੂੰ ਉਨ੍ਹਾਂ ਨੂੰ ਬੁਨਿਆਰਿਅ ਅਰ ਆਕੜ ਬੈਠਾ ਅਰ ਬੇਮੁਖਾਂ ਵਿਚੋਂ (ਤੂੰ ਭੀ ਇਕ ਬੇ ਮੁਖ) ਮੈਂ ( ਹੁਣ ਤੇਰੇ ਨਾਲ ਕੋਈ ਰਿਆਇਤ ਨਹੀਂ ਹੋ ਸਕਦੀ ) ॥੫੯॥ ਅਰ ( ਹੇ ਪੈ ਯੰਬਰ ਤੁਸੀਂ ) ਕਿਆਮਤ ਦੇ ਦਿਨ ਦੇਖੋਗੇ ਕਿ ਜਿਨ੍ਹਾਂ ਲੋਗਾਂ ਨੇ ਖੁਦਾ ਉਪਰ ਲੂਣ ਥੱਪਿਆ ਹੈ ਉਨਹਾਂ ਦੇ ਮੂੰਹ ਕਾਲੇ ਹੋਣਗੇ ਕੀ ਅਹੰਕਾਰ ਕਰਨ ਵਾਲਿਆਂ ਦਾ ਅਸਥਾਨ ਨਰਕ ਨਹੀਂ ਹੈ ॥੬੦॥ ਅਰ ਜੋ ਲੋਗ ਸੰਜਮਤਾਈ ਕਰਦੇ ਰਹੇ ਹਨ ਉਨਹਾਂ ਨੂੰ ਖੁਦਾ ਸਫਲਤਾ ਦੇ ਨਾਲ ਮੁਕਤਿ ਦੇਵੇਗਾ ਕਿ ਉਨ੍ਹਾਂ ਨੂੰ ( ਕਿਸੇ ਪਰਕਾਰ ਦੀ ਭੀ ਕਸ਼ਟ ) ਪੀੜਾ ਨਹੀਂ ਪਹੁੰਚੇਗੀ ਅਰ ਨਾਂ ਉਹ ( ਕਿਸੇ ਰੀਤੀ ਨਾਲ ) ਚਿੰਤਾਤੁਰ ਹੋਣਗੇ॥੬੧ ।। ਅੱਲਾ ਹੀ ਸੰਪੂ- ਰਨ ਵਸਤਾਂ ਦੇ ਉਤਪਤ ਕਰਨੇ ਵਾਲਾ ਹੈ ਅਰ ਵਹੀ ਸਰਬ ਵਸਤੂਆਂ ਦਾ ਰਖਸ਼ਕ ਹੈ ॥੬੨॥ ਅਕਾਸ਼ ਪ੍ਰਿਥਵੀ ( ਦੇ ਖਜ਼ਾਨਿਆਂ ) ਦੀਆਂ ਚਾਬੀਆਂ ਓਸੇ ਦੀਆਂ ਹਨ ਅਰ ਜੋ ਲੋਗ ਖੁਦਾ ਦੀਆਂ ਆਇਤਾਂ ਨੂੰ ਨਹੀਂ ਮੰਨਦੇ ( ਅੰਤ ਨੂੰ ) ਵਹੀ ਘਾਟੇ ਵਿਚ ਰਹਿਣਗੇ॥ ੬੩ ॥ ਰੁਕੂਹ ੬ ॥ ( ਹੇ ਪੈ ੰਬਰ ਏਹਨਾਂ ਲੋਗਾਂ ਨੂੰ) ਕਹੋ ਕਿ ਹੇ ਮੂਰਖੋ ਕੀ ਤੁਸੀਂ ਮੈਨੂੰ ( ਇਹ ) ਸਲਾਹ ਦੇਂਦੇ ਹੋ ਕਿ ਖੁਦਾ ਥੀਂ ਸਿਵਾ ( ਕਿਸੇ ਦੂਸਰੇ ) ਦੀ ਬੰਦਗੀ ਕਰਾਂ ॥੬੪ ॥ ਅਰ ( ਹੇ ਪੈਯੰਬਰ ਨਿਰਸੰਦੇਹ ) ਤੇਰੀ ਤਰਫ ਅਰ ਉਨ੍ਹਾਂ (ਪੈਯੰਬਰਾਂ) ਦੀ ਤਰਫ ਜੋ ਤੁਸਾਂ ਥੀਂ ਭੂਤ ਸਮੇਂ ਵਿਚ ਹੋ ਗੁਜਰੇ ਹਨ ਜੋ (ਇਕ ੨ ਦੀ ਤਰਫ) ਅਕਾਸ਼ ਬਾਣੀ ਭੇਜੀ ਗਈ ਹੈ ਕਿ ਯਦੀ ਤੁਸਾਂ ਨੇ ਭੇਦ ਬੁਧਿ ਕੀਤੀ (ਸ਼ਰਕ) ਤੋ ਜਰੂਰ ਤੁਸਾਂ ਦੇ (ਸਾਰੇ) ਕਰਮ ਨਿਸ਼ਟ ਹੋ ਜਾਣਗੇ ਅਰ ਜਰੂਰ ਤੁਸੀਂ ਘਾਟ ਵਿਚ ਆ ਜਾਓਗੇ (ਤੇ ਕਾਫਰਾਂ ਦਾ ਕਹਿਣਾ ਨਾ ਮੰਨੋ) ॥ ੬੫ ॥ ਪ੍ਰਤਯੁਤ ਅੱਲਾ ਹੀ ਦੀ ਪੂਜਾ ਕਰੋ ਅਰ(ਉਸ ਦਾ) ਧੰਜਵਾਦ ਕਰਨ ਵਾਲਿਆਂ ਪੁਰਖਾਂ (ਦੇ ਟੋਲੇ) ਵਿਚ ਰਹੋ ॥ ੬੬ ॥ ਅਬ ਉਨ੍ਹਾਂ ਲੋਕਾਂ ਨੇ ਤੇ ਖੁਦਾ ਦੀ ਜੈਸੀ ਕਦਰ ਕਰਨੀ ਚਾਹੀਦੀ ਸੀ ਨਾ ਕੀਤੀ ਹਾਲਾਂ ਕਿ ( ਉਹ ਐਸਾ ਪਰਤਾਪ ਸ਼ਾਲੀ ਅਰ ਕੁਦਰਤਾਂ ਵਾਲਾ ਹੈ ਕਿ ) ਪਰਲੋ ਦੇ ਦਿਨ (ਯਿਹ) ਸਾਰੀ ਪ੍ਰਿਥਵੀ ਉਸ ਦੀ ਇਕ ਮੁਠ ( ਵਿਚ ) ਹੋਵੇਗੀ ਅਰ ਅਕਾਸ (ਪਕਾ ਦੀ ਤਰ੍ਹਾਂ ) ਲਪੇਟਿਆ ਹੋਇਆ ਉਸਦੇ ਸੱਜੇ ਹਥ ਵਿਚ । ਲੋਗ ਜੈਸੇ ੨ ਸ਼ਰਕ ਕਰਦੇ ਹਨ ਖੁਦਾ ( ਦਾ ਸਰੂਪ ) ਓਹਨਾਂ ਥੀਂ ਪਵਿੱਤਰ ਅਰ ( ਉਸ ਦਾ ਪਰਤਾਪ ਉਸ ਥੀਂ ਊਚ ਤੇ ) ਊਚਾ ਹੈ ॥ ੬੭ ॥ ਅਰ ( ਪ੍ਰਮ ਬਾਰ ) ਨਰਸਿੰਘਾ ਬਜਾਇਆ ਜਾਵੇਗਾ ਤੋ ਜੋ ( ਸ੍ਰਿਸ਼ਟੀਆਂ ) ਅਕਾਸ਼ਾਂ ਵਿਚ ਹਨ ਅਰ ਜੋ ਪ੍ਰਿਥਵੀ ਉਪਰ ਹਨ ਉਨ੍ਹਾਂ ( ਸਾਰਿਆਂ ) ਉਪਰ ( ਮੌਤ ਦੀ ) ( ( ਮੂਰਛਾ ਪਰਾਪਤ ਹੋ ਜਾਵੇਗੀ ਪਰੰਤੂ ਜਿਸ ਨੂੰ ਖੁਦਾ ਚਾਹੇ ਫੇਰ ਦੂਜੀ ਵੇਰੀ Digitized by Panjab Digital Library / www.naniabdigilib.org
ਪੰਨਾ:ਕੁਰਾਨ ਮਜੀਦ (1932).pdf/539
ਦਿੱਖ