੫੪੮
ਪਾਰਾ ੨੪
ਸੂਰਤ ਮੋਮਨ ੪੦
ਦੇ ਮੁਕਾਬਲੇ ਵਿਚ ਗਵਾਹੀ ਦੇਣ ਵਾਸਤੇ) ਵਿਦਮਾਨ ਹੋਣਗੇ॥੫੧॥ ਜਿਸ ਦਿਨ ਮਨਮੁਖਾਂ ਨੂੰ ਓਹਨਾਂ ਦਾ ਬਹਾਨਾ (ਕੁਛ ਭੀ) ਲਾਭ ਨਾ ਕਰੇਗਾ ਅਰ ਓਹਨਾਂ ਉਪਰ (ਖੁਦਾ ਦੀ) ਫਿਟਕਾਰ ਹੋਵੇਗੀ ਅਰ ਓਹਨਾਂ ਨੂੰ ਬਹੁਤ ਬੁਰਾ ਘਰ (ਰਹਿਣ ਵਾਸਤੇ) ਮਿਲੇਗਾ॥੫੨॥ ਅਰ ਅਸਾਂ ਨੇ ਹੀ ਮੂਸਾ ਨੂੰ ਸਿਖਯਾ (ਮੰਜਰੀ ਅਰਥਾਤ ਤੌਰਾਤ) ਅਰ ਬਨੀ ਅਸਰਾਈਲ ਨੂੰ (ਓਸ) ਪੁਸਤਕ ਦਾ ਅਧਿਪਤਿ ਬਨਾਇਆ॥੫੩॥ (ਜਿਸ ਵਿਚ) ਬੁਧਵਾਨਾਂ ਵਾਸਤੇ ਸਿਖ ਮਤ ਹੈ॥ ੫੪॥ ਤੋ (ਹੇ ਪੈਯੰਬਰ ਕਾਫਰਾਂ ਦੇ ਦੁਖ ਦੇਣ ਵਲੋਂ) ਸਬਰ ਕਰੋ ਨਿਰਸੰਦੇਹ ਖੁਦਾ ਦਾ ਬਚਨ ਸਚਾ ਹੈ ਅਰ (ਖੁਦਾ ਪਾਸੋਂ) ਆਪਣੇ ਗੁਨਾਹਾਂ ਦੀ ਭੁਲਣਾ ਬਖਸ਼ਾਉਂਦੇ ਰਹੋ ਅਰ ਸਾਯੰ ਪ੍ਰਾਤ ਆਪਣੇ ਪਰਵਰਦਿਗਾਰ ਦੀ ਉਸਤੁਤੀ ਦੇ ਨਾਲ ਮੁਹਿੰਮਾਂ ਕਰਦੇ ਰਹੋ। ੫੫। ਜਿਨਹਾਂ ਲੋਗਾਂ ਦੇ ਪਾਸ (ਖੁਦਾ ਦੀ ਤਰਫੋਂ) ਕੋਈ ਪ੍ਰਮਾਨ ਤੋ ਆਇਆ ਨਹੀਂ ਅਰ (ਝੂਠ ਮੂਠ ਹੀ ਅਯੋਗ) ਖ਼ੁਦਾ ਦੀਆਂ ਆਇਤਾਂ ਵਿਚ ਘੁਤਕੁਲਾ ਨਿਕਾਸਦੇ ਹਨ ਓਹਨਾਂ ਦੇ ਦਿਲਾਂ ਵਿਚ ਤੋ ਬਸ ਵਡਿਆਈ (ਦਾ ਇਕ ਐਸਾ ਅਜੋਗ ਲੋਭ ਸਮਾਇਆ) ਹੈ ਕਿ ਉਹ (ਆਪਣੇ) ਏਸ (ਸੰਕਲਪ) ਨੂੰ ਕਦੀ ਪਹੁੰਚਣੇ ਵਾਲੇ ਨਹੀਂ ਤੋ (ਹੇ ਪੈਯੰਬਰ ਏਹਨਾਂ ਲੋਗਾਂ ਦੀਆਂ ਸ਼ਰਾਰਤਾਂ ਪਾਸੋਂ) ਰਬ ਦਾ ਆਸਰਾ ਤਕੀ ਰਖੋ ਨਿਰਸੰਦੇਹ ਉਹ (ਸੰਪੂਰਨਾਂ) ਦੀ ਸੁਣਦਾ ਅਰ (ਸਭ ਕੁਛ) ਦੇਖਦਾ ਹੈ॥੫੬॥ ਆਕਾਸ਼ ਅਰ ਪ੍ਰਿਥਵੀ ਦਾ ਉਤਪਤ ਕਰਨਾਂ ਆਦਮੀਆਂ ਦੇ (ਦੁਬਾਰਾ) ਉਤਪਤ ਕਰਨ ਦੀ ਅਪੇਖਯਾ ਵਿਚ ਨਿਰਸੰਦੇਹ ਬੜਾ (ਕੰਮ) ਹੈ ਪਰੰਤੂ ਪ੍ਰਾਯਾ ਲੋਗ (ਇਤਨੀ ਬਾਤ ਭੀ) ਨਹੀਂ ਸਮਝਦੇ॥੫੭॥ ਅਰ ਅੰਧਾ ਅਰ ਨੇਤ੍ਰਾਂ ਵਾਲਾ ਸਮਾਨ ਨਹੀਂ (ਹੋ ਸਕਦਾ) ਅਰ (ਇਸੀ) ਪ੍ਰਕਾਰ) ਜੋ ਲੋਗ ਈਮਾਨ ਧਾਰ ਬੈਠੇ ਅਰ ਓਹਨਾਂ ਨੇ ਭਲੇ ਕਰਮ (ਭੀ) ਕੀਤੇ (ਉਹ) ਅਰ ਕੁਕਰਮੀ (ਸਮਾਨ ਨਹੀਂ ਹੋ ਸਕਦੇ ਪਰੰਤੂ) ਤੁਸੀਂ ਲੋਗ (ਬਹੁਤ ਹੀ) ਨਯੂਨ ਬਿਚਾਰ ਦਿਓ॥੫੮॥ ਪ੍ਰਲੈ ਤੋ ਜਰੂਰ ਆਉਣੀ ਹੈ ਓਸ ਵਿਚ ਕਿਸੀ ਪ੍ਰਕਾਰ ਦਾ ਭ੍ਰਮ ਨਹੀਂ ਪਰੰਤੂ ਪ੍ਰਾਯਾ ਲੋਗ (ਓਸ ਦਾ) ਯਕੀਨ ਨਹੀਂ ਕਰਦੇ॥੫੯॥ ਅਰ (ਲੋਗੋ!) ਤੁਸਾਂ ਦਾ ਪਰਵਰਦਿਗਾਰ ਆਗਯਾ ਕਰਦਾ ਹੈ ਕਿ ਸਾਡੇ ਅਗੇ ਬੇਨਤੀਆਂ ਕਰਦੇ ਰਹੋ ਅਸੀਂ ਤੁਸਾਂ ਦੀ (ਪ੍ਰਾਰਥਨਾ) ਕਬੂਲ ਕਰਾਂਗੇ ਜੋ ਲੋਗ (ਅਹੰਕਾਰ ਕਰਕੇ) ਸਾਡੀ ਪੂਜਾ ਥੀਂ ਬੇਮੁਖਤਾਈ ਕਰਦੇ ਹਨ ਬਲਾਤਕਾਰ ਹੀ (ਮਰਿਆਂ ਪਿਛੋਂ ਉਹ ਹੀਣ) ਹੋਕੇ ਨਰਕਾਂ ਵਿਚ ਪ੍ਰਾਪਤ ਹੋਣਗੇ॥ ੬੦॥ ਰੂਕੂਹ ੬॥
(ਲੋਗੋ) ਅੱਲਾ ਉਹ (ਸਰ੍ਵ ਸ਼ਕਤੀਵਾਨ) ਹੈ ਜਿਸ ਨੇ ਤੁਸਾਂ ਵਾਸਤੇ