ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/549

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੨੪ ਸੂਰਤ ਜੈਮਨ ੪੦ ੫੪੬ ਰਾਤ ਬਨਾਈ ਤਾਂ ਕਿ ਤੁਸੀਂ ਓਸ ਵਿਚ ਅਰਾਮ ਕਰੋ ਅਰ ਦਿਨ ( ਬਨਾਇਆ) ਤਾਂ ਕਿ ( ਚਾਂਦਨੀ ਵਿਚ ਤੁਸਾਂ ਨੂੰ ਸੰਪੂਰਨ ਵਸਤਾਂ ) ਦਿਖਲਾਏ ਨਿਰਸੰਦੇਹ ਅੱਲਾ ਤੋ ਲੋਗਾਂ ਪਰ ( ਬੜਾ ਹੀ ) ਮੇਹਰਬਾਨ ਹੈ ਪਰੰਤੂ ਯਾ ਲੋਗ ( ਓਸ ਦਾ ) ਧੰਵਾਦ ਨਹੀਂ ਕਰਦੇ॥੬੧॥( ਲੇਗੋ ) ਯਹੀ ਅੱਲਾ ਤੁਸਾਂ ਦਾ ਪਰਵਰਦਿਗਾਰ ਹੈ ਸੰਪੂਰਨ ਵਸਤਾਂ ਦਾ ਉਤਪਤ ਕਰਨੇ ਵਾਲਾ ਉਸ ਦੇ ਸਿਵਾ ਕੋਈ ਮਾਬੂਦ ਨਹੀਂ ਫੇਰ ਤੁਸੀਂ ਕਿਧਰ ਨੂੰ ਬਹਿਕੇ ਤੁਰੇ ਜਾਂਦੇ ਹੋ ॥੬੨॥ ਜੋ ਲੋਗ ਖੁਦਾ ਦੀਆਂ ਆਇਤਾਂ ਦਾ ਇਨਕਾਰ ਕਰਦੇ ਹਨ ਉਹ ਇਸੀ ਪਰਕਾਰ ਬਹਿਕਦੇ ਰਹਿੰਦੇ ਹਨ ॥੬੩ ॥ ਅੱਲਾ ਉਹ ( ਸਬ ਸ਼ਕਤੀ ਵਾਨ) ਹੈ ਜਿਸ ਨੇ ਤੁਸਾਂ ਵਾਸਤੇ ਪ੍ਰਿਥਵੀ ਨੂੰ ਇਸਥਿਤ ਹੋਣ ਦੀ ਜਗਾ ਅਰ ਅਕਾਸ਼ ਨੂੰ ਛਤ ਬਨਾਇਆ ਅਰ ਓਸੇ ਨੇ ਤੁਸਾਂ ਦੀਆਂ ਸੂਰਤਾਂ ( ਮੂਰਤਾਂ) ਬਨਾਈਆਂ ਅਰ ਸੂਰਤਾਂ ( ਮੂਰਤਾਂ ਭੀ ) ਬਨਾਈਆਂ ( ਤੋਂ ) ਸੁੰਦਰ ਅਰ ਉੱਤਮ ਉੱਤਮ ਪਦਾਰਥ ਤੁਸਾਂ ਨੂੰ ( ਖਾਣ ਵਾਸਤੇ ) ਦਿਤੇ ਯਹੀ ਅੱਲਾ ਤੇ ਤੁਸਾਂ ਦਾ ਪਰਵਰਦਿਗਾਰ ਹੈ ਸੋ ਅੱਲਾ ( ਦਾ ਸਰੂਪ ਬੜਾ ) ਤਾਪ ਵਾਲਾ ਹੈ ( ਕਿ ਵਹ ) ਸੰਪੂਰਨ ਸ੍ਰਿਸ਼ਟੀ ਦੇ ਪਾਲਨੇ ਵਾਲਾ ( ਹੈ ) ॥ ੬੪ ॥ ਵਹੀ ( ਸਦੈਵ ) ਅਕਾਲ ਹੈ ਓਸ ਦੇ ਸਿਵਾ ਕੋਈ ਮਾਬੂਦ ਨਹੀਂ ਤਾਂ ਕੇਵਲ ਓਸੇ ਦੀ ਫਰਮਾਬਰਦਾਰੀ ਦ੍ਰਿਸ਼ਟੀ ਗੋਚਰ ਰਖ ਕੇ ਓਸੇ ਦੀ ਪੂਜਾ ਕਰੋ ਸੰਪੂਰਨ ਮਹਿਮਾਂ ਖਦਾ ਨੂੰ ਹੀ ( ਸੰਸ਼ੋਭਿਤ ) ਹਨ ਜੋ ਸਾਰੇ ਸੰਸਾਰ ਦਾ ਪਾਲਨੇ ਵਾਲ ਹੈ ॥ ੬੫ ॥ ( ਹੇ ਪੈਯੰਬਰ ਏਹਨਾਂ ਲੋਗਾਂ ਨੂੰ ) ਕਹੋ ਕਿ ਜਦੋਂ ਮੇਰੇ ਪਾਸ ਮੇਰੇ ਪਰਵਰਦਿਗਾਰ ਦੀ ਵਲੋਂ (ਸਫੁਟ ਅਰ ਸਰਲ) ਯੁਕਤੀਆਂ ਆ ਚੁੱਕੀਆਂ ਹਨ ਤੋ ਮੈਨੂੰ ਓਹਨਾਂ (ਮਾਬੂਦਾਂ) ਦੀ ਪੂਜਾ ਦੀ ਮਨਾਹੀ ਹੈ ਜਿਨ੍ਹਾਂ ਨੂੰ ਤੁਸੀਂ ਖੁਦਾ ਦੇ ਸਿਵਾ ਪੂਜਦੇ ਹੋ ਔਰ ਮੈਨੂੰ ਹੁਕਮ ਹੋਇਆ ਹੈ ਕਿ (ਅੱਲਾ) ਸੰਸਾਰ ਦੋ ਪਾਲਨ ਹਾਰੇ ਦਾ ਫਰਮਾਬਰਦਾਰ ਹੋਕੇ ਰਹਾਂ॥੬੬ ॥ (ਲੋਗੋ !) ਉਹ ਖੁਦਾ ਹੀ ਤੋ) ਹੈ ਜਿਸ ਨੇ ਤੁਸਾਂ ਨੂੰ (ਪਹਿਲੀ ਵੇਰੀ) ਮਿਟੀ ਥੀਂ ਉਤਪਤ ਕੀਤਾ ਫੇਰ ਬੀਰਜ ਥੀਂ ਫੇਰ ਬੁਲਬ (ਲੋਥੜੇ)ਥੀਂ ਫੇਰ ਤੁਸਾਂ ਨੂੰ ਬਚਾ ਜੈਸਾ (ਮਾਤਾ ਦੇ ਪੇਟ ਵਿਚੋਂ ਨਿਕਾਸ ਦਾ ਹੈ ਫੇਰ(ਤਸਾਂ ਨੂੰ ਜਿਉਂਦਿਆਂ ਰਖਦਾ ਹੈ ਤਾਂਕਿ ਤੁਸੀਂ ਆਪਣੀ ਜਵਾਨੀ ਨੂੰ ਪਾਓ ਫੇਰ (ਤੁਸਾਂ ਨੂੰ ਹੋਰ ਜਿਉਂਦਿਆਂ ਰਖਦਾ ਹੈ) ਤਾਕਿ ਤੁਸੀਂ ਬ੍ਰਿਧ ਹੋ ਜਾਓ ਅਰ ਤੁਸਾਂ ਵਿਚੋਂ (ਕੋਈ ਏਨ੍ਹਾਂ ਸਮਿਆਂ ਥੀਂ) ਪਹਿਲੇ (ਭੀ) ਮਰ ਜਾਂਦਾ ਹੈ ਅਰ (ਜਿਨ੍ਹਾਂ ਨੂੰ ਜੁਆਨੀ ਤਥਾ ਬਢਾਪੇ ਤਕ ਜ਼ਿੰਦਿਆਂ ਰਖਿਆ ਜਾਂਦਾ ਹੈ ਤੋ) ਏਸ ਭਾਵ ਉਤੇ (ਜ਼ਿੰਦਿਆਂ ਰਖਿਆ ਜਾਂਦਾ ਹੈ) ਕਿ ਤੁਸੀਂ (ਲੋਗ ਮੌਤ ਦੇ ਨਿਯਤ ਸਮੇਂ ਤਕ ਪਹੁੰਚੋ ਅਰ (ਅਸਲੀ) ਰਹੱਸ ਯਿਹ ਹੈ ਕਿ (ਏਹਨਾਂ ਕੁਦਰਤ ਦਿਆਂ ਚਿੰਨ੍ਹਾਂ) ਨੂੰ ਸਮਝੋ ॥੬੭॥ ਵਹੀ ਹੈ ਜੋ ਜਿਵਾਉਂਦਾ ਅਰ Digitized by Panjab Digital Library | www.panjabdigilib.org