ਹਨ ਤਰ ਜਨ ล ਪਾਰਾ ੨੫ ) ਸੂਰਤ ਦੁਖਾਨ ੪੪ ੫੭੬ ( ਯਮਨ ਦਾ ਬਾਦਸ਼ਾਹ ) * ਤਬਾ ਦੀ ਜਾਤੀ ( ਦੇ ਲੋਗ ) ਅਰ ( ਹੋਰ ਲੋਗ ) ਜੋ ਏਹਨਾਂ ਨਾਲੋਂ ਪਹਿਲੇ ਹੋ ਚੁਕੇ ਹਨ ਕਿ ਅਸਾਂ ਨੇ ਓਹਨਾਂ ( ਸਾਰਿਆਂ ਨੂੰ ) ਰੁਲਾ ਕੇ ਮਾਰਿਆ ( ਏਸ ਵਾਸਤੇ ਕਿ ) ਉਹ ਮਨਮੁਖ ਸਨ ॥੩੭॥ ਅਰ ਅਸਾਂ ਨੇ ਆਕਾਸ਼ ਅਰ ਪ੍ਰਿਥਵੀ ਨੂੰ ਅਰ ਜੋ ਵਸਤਾਂ ਆਕਾਸ਼ ਅਰ ਪ੍ਰਿਥਵੀ ਦੇ ਮਧ ਵਿਚ ਹਨ ਓਹਨਾਂ ਨੂੰ ਖੇਡ ਬਨਾ ਲੈਣ ਵਾਸਤੇ ਉਤਪਤ ਨਹੀਂ ਕੀਤਾ ॥੩੮॥ ਅਸਾਂ ਨੇ ਤਾਂ ਪ੍ਰਿਥਵੀ ਆਕਾਸ਼ ਨੂੰ ( ਇਕ ਯੋਜਨ ਅਰ) ਭਲਾਈ ਨਾਲ ਉਤਪਤ ਕੀਤਾ ਹੈ ਪਰੰਤੂ ਪ੍ਰਾਯਾ ਲੋਗ ਸਮਝਦੇ ਨਹੀਂ ॥੩੯॥ ਨਿਰਸੰਦੇਹ ਫੈਸਲੇ ' ( ਅਰਥਾਤ ਕਿਆਮਤ ਦਾ ਦਿਨ ਏਹਨਾਂ ਸਾਰਿਆਂ ( ਦੇ ਸਰਾਜੀਤ ਹੋਣ ) ਦਾ ਨਿਯਤ ਸਮਾਂ ਹੈ ॥੪੦॥ ਕਿ ਓਸ ਦਿਨ ਕੋਈ ਮਿਤ੍ਰ ਕਿਸੇ ਮਿਤ੍ਰ ਦੇ ਕੁਝ ਕੰਮ ਨਾ ਆਵੇਗਾ ਅਰ ਨਾ ਲੋਗਾਂ ਨੂੰ ( ਕਿਸੇ ਪਾਸਿਓਂ ) ਸਹਾਇਤਾ ਮਿਲੇਗੀ ॥੪੧॥ ਪਰੰਤੂ ਜਿਸ ਉਪਰ ਖੁਦਾ ਰਹਿਮ ਕਰੇ ਤਾਂ ( ਓਸ ਦਾ ਬੇੜਾ ਪਾਰ ਹੈ । ਨਿਰਸੰਦੇਹ ਉਹ ਜ਼ਬਰਦਸਤ ( ਅਰ ) ਦਿਆਲੂ ਹੈ ॥੪੨ ॥ ਰੁਕੂਹ ੨ ॥ ਕੋਈ ਭਰਮ ਨਹੀਂ ਕਿ ( ਪਰਲੋ ਦੇ ਦਿਨ ) ਬੋਹਰ ਦਾ ਦਰਖਤ ॥੪੩ ॥( ਵਡਿਆਂ ) ਪਾਪੀਆਂ ( ਅਰਥਾਤ ਕਾਫਰਾਂ ) ਦਾ ਪਰਸ਼ਾਦ ਹੋਵੇ ਗਾ ॥੪੪॥ ਜੈਸੇ ਸੰਗਾਲਿਤ ਤਾਂਬਾ ( ਅਰ )ਉਹ ਪੇਟ ਵਿਚ ਐਸਾ ਉਬਲੇਗਾ ॥੪੫॥( ਕਿ )ਜੈਸੇ ਉਬਲਦਾ ਹੋਇਆ ਪਾਣੀ ਉਬਲਦਾ ਹੈ॥੪੬॥ (ਇਸ ਥੀਂ ਭਿਨ ਅਸੀਂ ਫਰਿਸ਼ਤਿਆਂ ਨੂੰ ਆਗਿਆ ਦੇਵਾਂਗੇ ਕਿ ) ਏਸ ਨੂੰ ਪਕੜੋ ਅਰ ਘਸੀਟਦੇ ਘਸੀਟਦੇ ਨਰਕਾਂ ਦੇ ਵਿਚਕਾਰ ਲੈ ਜਾਓ ॥੪੭॥ ਫੇਰ ( ਏਸ ਨੂੰ ਯਿਹ ) ਸਜ਼ਾ ਦਿਓ ਕਿ ਏਸ ਦੇ ਸਿਰ ਉਪਰ ਖੌਲਦਾ ਹੋਇਆ ਪਾਣੀ ਪਾ ਦਿਓ ॥੪੮॥ ( ਫੇਰ ਅਸੀਂ ਨਾਰਕੀਆਂ ਦੀ ਵਿਪੱਤੀ ਅਧਿਕ ਕਰਨ ਵਾਸਤੇ ਉਸ ਨੂੰ ਕਹਾਂਗੇ ਕਿ ਲੈ ਏਸ ਕਸ਼ਟ ਦੇ ਸਵਾਦ ) ਚਖ ( ਕਾਹੇ ਤੇ ਸਾਡੇ ਏਥੇ ) ਤੇਰਾ ਬੜਾ ਮਾਨ ਹੈ ॥੪੯॥ ਯਹੀ ਤਾਂ ਉਹ ) ( ਨਰਕ ) ਹੈ ਜਿਸ ਦੀ ਨਿਸਬਤ ਤੁਸੀਂ ਲੋਗ ਭਰਮ ਕੀਤਾ ਕਰਦੇ ਸੀ ॥ ੫੦ ॥ (ਬਾਕੀ ਰਹੇ) ਸੰਜਮੀ ਪੁਰਖ (ਸੋ ਵੁਹ ਤਾਂ) ਅਮਨ ਦੀ ਜਗਾਂ ॥੫੧॥ ( ਅਰਥਾਤ ) ਬਾਗ ਤਥਾ ਚਸ਼ਮਿਆਂ ਵਿਚ ਹੋਣਗੇ ॥ ੫੨ ॥( ਹੋਰ ) ਪਟੰ- ਬਰੀ ਮਹੀਨ ਤਥਾ ਮੋਟੇ ਬਸਤਰ ਪਹਿਰੇ ਹੋਏ ( ਇਕ ਦੂਸਰੇ ਦੇ ) ਆਮੋ ਸਾਹਮਣੇ ਬੈਠੇ (ਬਿਰਾਜ ਰਹੇ) ਹੋਣਗੇ ॥੫੩॥ ਐਸੇ ਹੀ ਹੋਵੇਗਾ ਅਰ ( ਏਸ ਥੀਂ ਭਿੰਨ) ਵਿਸ਼ਾਲਾਖੀਆਂ ਵਾਲੀਆਂ ਹੁਰਾਂ (ਪਰੀਆਂ) ਨਾਲ ਅਸਾਂ ਨੇ ਓਹਨਾਂ
- ਜਿਸ ਤਰਾਂ ਮਿਥਲੇਸਾਂ ਦਾ ਜਨਕ ਖਿਤਾਬ ਸੀ ਅਰ ਮਿਸਰ ਦੇ
ਬਾਦਸ਼ਾਹ ਦਾ ਫਰਊਨ ਇਸ ਤਰਾਂ ਯਮਨੀਆਂ ਦਾ ਸੂਬਾ ਖਿਤਾਬ ਸੀ । Digitized by Panjab Digitat Library | www.panjabdigilib.org