ਪõ ਪਾਰਾ ੨੫ ਸੂਰਤ ਜਾਸੀਆ ੪੫ ਦੇ ਸਬੰਧ (ਜੋੜੇ) ਕਰ ਦਿਤੇ ਹੋਣਗੇ ॥ ੫੪ ॥ ਓਥੇ ਅਨੰਦ ਪੂਰਬਕ ਸਰਬ ਪਰਕਾਰ ਦੇ ਮੇਵੇ ਮੰਗਾ ( ਕੇ ਖਾ ) ਰਹੇ ਹੋਣਗੇ ॥ ੫੫ ॥ ਪਹਿਲੀ ( ਵੇਰ ਦੀ ) ਮੌਤ ਥੀਂ ਸਿਵਾ (ਜੋ ਸੰਸਾਰ ਵਿਚ ਚਖ, ਚੁਕੇ ) ਓਥੇ ਓਹਨਾਂ ਨੂੰ ਮੌਤ (ਦੀ ਤਲਖੀ) ਚੱਖਣੀ ਹੀ ਨਹੀਂ ਪਵੇਗੀ ਅਰ ਖੁਦਾ ਓਹਨਾਂ ਨੂੰ ਨਾਰਕੀ ਦੁਖਾਂ ਥੀਂ ਨਿਰਲੇਪ ਰਖੇਗਾ ॥੫੬॥ ( ਅਰ ਹੇ ਪੈਯੰਬਰ ) ਤੁਸਾਂ ਦੇ ਪਰਵਰ- ਦਿਗਾਰ ਦਾ ਫਜ਼ਲ ( ਓਹਨਾਂ ਦੇ ਹਾਲ ਪਰ ਸ਼ਾਮਲ ਹੋਵੇਗਾ ਕਿ ਯਿਹ ਕੁਛ ਨਿਆਮਤਾਂ ਓਹਨਾਂ ਨੂੰ ਮਿਲਣਗੀਆਂ) ਯਿਹ ਬੜੀ ਕਾਰਜ ਸਿਧੀ ਹੈ॥ ੫੭ ॥ ਤਾਂ ( ਹੇ ਪੈ ੰਬਰ ) ਅਸਾਂ ਨੇ ਏਸ ( ਕੁਰਾਨ ) ਨੂੰ ਤੁਹਾਡੀ ਬੋਲੀ ਵਿਚ ਏਸ ਵਾਸਤੇ ਸੁਖੈਨ ਕਰ ਦਿਤਾ ਹੈ ਕਿ ਯਿਹ ( ਅਰਬ ਦੇਸ਼ ਦੇ ਬਾਸੀ ਏਸ ਦੇ ਪਰਸੰਗਾਂ ਨੂੰ ਸਮਝ ਕੇ ) ਸਿਖ੍ਯਾ ਪਾਉਣ ॥ ੫੮ ॥ ( ਪਰੰਤੂ ਇਸ ਸਮੇਂ ) ਤਾਂ (ਤੁਸੀਂ ਭੀ ਨਤੀਜੇ ਦੀ ਉਡੀਕ ਕਰੋ ਯਿਹ ਭੀ ਉਡੀਕ ਕਰ ਰਹੇ ਹਨ ॥ ਪ੯ ॥ ਰੁਕੂਹ ੩ ॥ ਸੂਰਤ ਜਾਸੀਆ ਮੱਕੇ ਵਿਚ ਉਤਰੀ ਅਰ ਏਸ ਦੀਆਂ ਸੈਂਤੀ ਆਇਤਾਂ ਅਰ ਚਾਰ ਰੁਕੂਹ ਹਨ। ( ਆਰੰਭ ) ਅੱਲਾ ਦੇ ਨਾਮ ਨਾਲ ( ਜੋ ) ਅਤੀ ਦਿਆਲੂ ਅਰ ਕਿਰ- ਪਾਲੂ ( ਹੈ ) ਹਾਮ ॥੧॥ ਯਿਹ ਲਿਖਿਆ ਹੋਇਆ ਹੁਕਮ ਪੇਸ਼ਗਾਹ ਖੁਦਾਵੰਦ ਥੀਂ ਪ੍ਰਾਪਤ ਹੁੰਦਾ ਹੈ (ਸਾਦਰ ਹੁੰਦਾ ਹੈ) ਜੋ ਬਲਵਾਨ (ਅਰ) ਯੁਕਤੀ ਵਾਲਾ ਹੈ ॥੨॥ ਨਿਰਸੰਦੇਹ ਈਮਾਨ ਵਾਲਿਆਂ ਵਾਸਤੇ ਅਕਾਸ਼ ਅਰ ਪ੍ਰਿਥਵੀ ਵਿਚ (ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ) ਨਿਸ਼ਾਨੀਆਂ ਹਨ ॥੩॥ਅਰੁ ਲੋਗੋ ਤੁਸਾਂ ਦੇ ਪੈਦਾ ਕਰਨ ਵਿਚ ਅਰ ( ਹੋਰ ) ਜਾਨਵਰਾਂ ਵਿਚ ਜਿਨ੍ਹਾਂ ਨੂੰ ( ਵੁਹ ਸਾਰੀ ਪ੍ਰਿਥਵੀ ਉਪਰ ) ਪਸਾਰਦਾ ਰਹਿੰਦਾ ਹੈ ( ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ ਹੀ ) ਨਿਸ਼ਾਨੀਆਂ ਹਨ (ਪਰੰਤੂ) ਓਹਨਾਂ ਲੋਕਾਂ ਵਾਸਤੇ ( ਹੀ ) ਜੋ ਨਿਸ਼ਚਾ ਧਾਰਨ ਦੀ ਯੋਗਤਾ ਰਖਦੇ ਹਨ ॥੪॥ ਅਰ ਹੋਰ ਦਿਨ ਰਾਤ ਦੇ ਹੇਰ ਫੇਰ (ਭੇਦ) ਵਿਚ ਅਰ ਜੋ ਖੁਦਾ ਨੇ ਅਕਾਸ਼ ਥੀਂ ਰਿਜ਼ਕ ਉਤਾਰਿਆ ਫਿਰ ਓਸ ਦਵਾਰਾ ਪ੍ਰਿਥਵੀ ਨੂੰ ਉਸ ਦੇ ਮਰਿਆਂ(ਅਰਥਾਤ ਬੰਜਰ ਪਇਆਂ) ਪਿਛੋਂ ਸੁਰਜੀਤ ਕਰ ਦੇਂਦਾ ਹੈ ਅਰ ਪੌਣਾਂ ਦੇ ਹੋਰ ਫੇਰ ਵਿਚ ( ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ ) ਨਿਸ਼ਾਨੀਆਂ ਹਨ ( ਪਰੰਤੂ ) ਓਹਨਾਂ ( ਹੀ ) ਲੋਗਾਂ ਵਾਸਤੇ ਜੋ ਬੁਧੀਮਾਨ ਹਨ ॥੫॥( ਹੇ ਪੈਯੰਬਰ ) ਹਕੀਕਤ ਵਿਚ ਯਿਹ ਖੁਦਾ ਦੀਆਂ ( ਅਰ- Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/580
ਦਿੱਖ