ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/589

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- ਅ ਪਾਰਾ ੨੬ 11 ਸੂਰਤ ਅਹਿਕਾਫ ੪੬ ੫੮੯ ਨੂੰ ਪਹੁੰਚਾ ਦੇਂਦਾ ਹਾਂ ਪਰੰਤੂ ਮੈਂ ਤੁਸਾਂ ਨੂੰ ਦੇਖਦਾ ਹਾਂ ਕਿ ਤੁਸੀ ਲੋਗ ਮੂਰਖਤਾ ਕਰਦੇ ਹੋ ॥੨੩॥ ਫੇਰ ਜਦੋਂ (ਓਹਨਾਂ ਲੋਗਾਂ ਨੇ) ਉਸ ਕਸ਼ਟ ਨੂੰ ਦੇਖਿਆ ਕਿ ਇਕ ਮੇਘ ਹੈ ਜੋ ਉਹਨਾਂ ਦਿਆਂ ਮੈਦਾਨਾਂ ਦੀ ਤਰਫ ਨੂੰ ਉੱਮਡਿਆ (ਦੌੜਿਆ)ਤੁਰਿਆ ਆਉਂਦਾ ਹੈ ਤਾਂ ਲਗੇ ਕਹਿਣ ਇਹ ਤਾਂ ਇਕ ਮੇਘ (ਮਾਲਾ) ਹੈ (ਅਰ ਸਾਡੇ ਉਪਰ ਬਰਸਦਾ ਹੋਇਆ (ਪ੍ਰਤੀਤ ਹੁੰਦਾ ਹੈ। ਨਹੀਂ ਭਾਈ ਨਹੀਂ ਮੇਘ ਨਹੀਂ ਹੈ) ਪ੍ਰਤਯਤ ਯਿਹ ਵਹੀ (ਖ਼ੁਦਾ ਦਾ ਕਸ਼ਟ) ਹੈ ਜਿਸ ਦੇ ਵਾਸਤੇ ਤੁਸੀਂ ਉਤਾਉਲ ਕਰ ਰਹੇ ਸੀ ( ਅਰਥਾਤ ਬੜੀ ਸਬਲ ) ਅੰਧੇਰੀ ਹੈ ਜਿਸ ਵਿਚ ਭਿਆਨਕ ਕਸ਼ਟ ਹੈ ॥ ੨੪॥ ਕਿ ਯਿਹ ਆਪਣੇ ਪਰਵਰਦਿਗਾਰ ਦੇ ਹੁਕਮ ਨਾਲ ਸੰਪੂਰਨ ਵਸਤਾਂ ਨੂੰ ਨਸ਼ਟ ਵਿਨਸ਼ਟ ਕਰ ਦੇਵੇਗੀ। ਅਤਇਵ ( ਅਸਲ ਵਿਚ ) ਯਿਹ ਲੋਗ ਐਸੇ ( ਨਸ਼ਟ ) ਹੋ ਗਏ ਕਿ ਏਹਨਾਂ ਦੇ ਘਰਾਂ ਥੀਂ ਸਿਵਾ ਹੋਰ ਕੋਈ ਵਸਤੂ ਨਜਰ ਨਹੀਂ ਆਉਂਦੀ ਸੀ ਨਾ ਫਰਮਾਨ ਲੋਗਾਂ ਨੂੰ ਅਸੀਂ ਏਸੇ ਤਰਹਾਂ ਕਸ਼ਟ ਦਿਤਾ ਕਰਦੇ ਹਾਂ॥ ੨੫ ॥ ਅਰ ਅਸਾਂ ਨੇ ਓਹਨਾਂ ਨੂੰ ਐਸਿਆਂ ੨ ਕੰਮਾਂ ਕਾਜਾਂ ਦੀ ਸਮਰਥਾ ਦਿਤੀ ਸੀ ਕਿ ਤੁਸੀਂ ( ਮੱਕੇ ਦਿਆਂ ਨਿਵਾਸੀਆਂ ) ਨੂੰ ( ਓਹਨਾਂ ਦਾ ਸੋਵਾਂ ਹਿੱਸਾ ਭੀ ) ਸਮਰਥ ਨਹੀਂ ਦਿਤੀ ਅਰ ਅਸਾਂ ਨੇ ਓਹਨਾਂ ਨੂੰ ਕੰਨ ਅਰ ਅੱਖੀਆਂ ਅਰ ਦਿਲ ( ਸਭ ਹੀ ਕੁਛ ) ਦਿਤਾ ਸੀ ਪਰੰਤੂ ਵੁਹ ਲੋਗ ( ਉਕਾ ) ਅੱਲਾਂ ਦੀਆਂ ਆਇਤਾਂ ਥੀਂ ਇਨਕਾਰ ਕਰਦੇ ਸਨ ਨਾਂ ਤਾਂ ਓਹਨਾਂ ਦੇ ਕੰਨ ਹੀ ਓਹਨਾਂ ਦੇ ( ਭੀ ) ਕਿਸੇ ਕੰਮ ਆਏ ਅਰ ਨਾਂ ਉਹਨਾਂ ਦੀਆਂ ਅੱਖੀਆਂ ਅਰ ਨਾ ਓਹਨਾਂ ਦੇ ਦਿਲ ਅਰ ਜਿਸ ( ਕਸ਼ਟ ) ਨੂੰ ਮਖੌਲ ਕੀਤਾ ਕਰਦੇ ਸਨ ( ਅੰਤ ਨੂੰ ) ਓਹਨਾਂ ਉਪਰ ਹੀ ਉਲਟ ਪਿਆ॥ ੨੬ ॥ ਰੁਕੂਹ ੩ ॥ . ਅਰ ( ਹੇ ਮੱਕੇ ਦੇ ਨਿਵਾਸੀਓ ! ) ਅਸਾਂ ਨੇ ਤੁਹਾਡੇ ਆਸ ਪਾਸ ਦੀਆਂ ( ਕਿਤਨੀਆਂ ) ਬਸਤੀਆਂ ਰੁਲਾ ਕੇ : ਮਾਰੀਆਂ ਅਰ ਅਸਾਂ ਨੇ ਬਦਲ ਬਦਲ ਕੇ ( ਆਪਣੀ ਕੁਦਰਤ ਦੀਆਂ ) ਨਿਸ਼ਾਨੀਆਂ ( ਬਹੁਤ ਕੁਛ ਦਿਖਾਈਆਂ ਕਿ ਕਿਸੇ ( ਢੰਗ ਨਾਲ ) ਵੁਹ ਆਪਣਿਆਂ ਕਰਤਬਾਂ ਥੀਂ ) ਮੁੜ ਜਾਉਣ । ( ਪਰੰਤੂ ਓਹਨਾਂ ਨੇ ਇਕ ਨਾਂ ਸੁਣੀ ਅਰ ਅੰਤ ਨੂੰ ਕਸ਼ਟ ਵਿਚ ਆਢਿਤ ਹੋਏ)॥ ੨੭ ॥ ਤਾਂ ਖ਼ੁਦਾ ਥੀਂ ਸਿਵਾ ਜਿਨ੍ਹਾਂ ਵਸਤਾਂ ਨੂੰ ਓਹਨਾਂ ਨੇ ਖੁਦਾ ਦੀ ਸਮੀਪ ਤਾਈ (ਪ੍ਰਾਪਤ ਕਰਨ) ਵਾਸਤੇ ਆਪਣਾ ਮਾਬੂਦ ਬਨਾ ਰਖਿਆ ਸੀ ( ਯਦੀ ਓਹਨਾਂ ਵਿਚ ਸਮਰਥ ਸੀ ਤਾਂ ) ਓਹਨਾਂ ਨੇ ( ਅਜ਼ਾਬ ਦੇ ਉਤਰਨ ਦੇ ਵੇਲੇ ) ਏਹਨਾਂ ਦੀ ਕਿਉਂ ਨਾ ਸਹਾਇਤਾ ਕੀਤੀ ? ( ਸਹਾਇਤਾ ਤਾਂ ਕਰਨੀ ਕਿਤੇ ਰਹੀ ) ਯੁਤ ( ਉਲਟੇ ਸਮੇਂ ਸਿਰ ) ਏਹਨਾਂ ਦੀ ਨਜਰੋਂ ਭੀ ਗਾਇਬ ਗੁਲਾ ਹੋ ਗਏ Digitized by Panjab Digital Library | www.panjabdigilib.org