੫੯੦
ਪਾਰਾ ੨੬
ਸੂਰਤ ਅਹਿਕ਼ਾਫ ੪੬
ਅਰ ਏਹਨਾਂ ਦੇ ਝੂਠ ਅਰ ਏਹਨਾਂ ਦੇ ਬਹੁਤਾਨ ਬੰਦੀਆਂ ਦੀ ਯਿਹ ਹਕੀਕਤ ਸੀ (ਜੋ ਹੁਣ ਪ੍ਰਗਟ ਹੋਈ)॥੨੮॥ ਅਰ (ਹੇ ਪੈਯੰਬਰ ਇਹਨਾਂ ਲੋਗਾਂ ਅਗੇ ਉਸ ਪ੍ਰਸੰਗ ਦਾ ਭੀ ਵਰਨਣ ਕਰੋ) ਜਦੋਂ ਅਸੀਂ ਥੋਹੜੇ ਜੈਸਿਆਂ ਜਿਨਾਂ ਨੂੰ (ਘੇਰ ਕੇ) ਤੁਸਾਡੀ ਤਰਫ ਲੈ ਆਏ ਕਿ ਉਹ ਕੁਰਾਨ ਸ੍ਰਵਨ ਕਰਨ ਫੇਰ ਜਦੋਂ ਉਹ ਏਸ (ਸਮੇਂ) ਸਿਰ ਆ ਹਾਜਰ ਹੋਏ ਤਾਂ (ਇਕ ਦੂਸਰੇ ਨਾਲ) ਬੋਲੇ ਕਿ ਚੁਪ ਚਾਪ (ਬੈਠੇ ਸੁਣਦੇ) ਰਹੋ ਫੇਰ ਜਦੋਂ (ਕੁਰਾਨ ਦਾ ਪੜਨਾ) ਸਮਾਪਤ ਹੋਇਆ ਤਾਂ ਵੁਹ ਆਪਣਿਆਂ ਲੋਗਾਂ ਵਲ ਲੌਟ ਗਏ ਕਿ ਓਹਨਾਂ ਨੂੰ (ਖੁਦਾ ਦੇ ਕਸ਼ਟ ਥੀਂ) ਸਭੈ ਕਰੇਂ॥੨੯॥ (ਅਰ ਓਹਨਾਂ ਨੂੰ ਜਾਕੇ) ਲਗੇ ਕਹਿਣ ਕਿ ਭਿਰਾਓ! ਅਸੀਂ ਇਕ ਪੁਸਤਕ (ਦਾ ਪਾਠ) ਸੁਣ ਆਏ ਹਾਂ ਜੋ ਮੂਸਾ ਦੇ ਪਿਛੋਂ ਉਤਰੀਹੈਅਗਲੀਆਂ (ਪੁਸਤਕਾਂ) ਜੋ ਉਸ ਦੇ ਸਮੇਂ ਵਿਚ ਮੌਜੂਦ ਹਨ ਉਹਨਾਂ ਦਾ ਮੰਡਨ ਕਰਦੀ ਹੈ ਸਚਾ (ਧਰਮ ਦਸਦੀ) ਅਰ ਸਰਲ ਮਾਰਗ ਦਿਖਾਉਂਦੀ ਹੈ॥ ੩੦॥ ਭਿਰਾਓ ! (ਯਿਹ ਮੁਹੰਮਦ ਨਾਮੀ ਪੈਯੰਬਰ) ਜੋ ਖੁਦਾ ਦੀ ਤਰਫੋਂ ਮੁਨਾਦੀ ਕਰਦੇ ਹਨ ਏਹਨਾਂ ਦੀ ਬਾਰਤਾ ਧਾਰਨ ਕਰੋ ਅਰ ਖੁਦਾ ਉਪਰ ਈਮਾਨ ਧਾਰੋ ਤਾਂਕਿ ਖੁਦਾ ਤੁਹਾਡੇ ਗੁਨਾਹ ਬਖਸ਼ੇ ਅਰ (ਆਖਰਤ ਦੇ) ਘ੍ਰਿਣਾਵੰਤ ਕਸ਼ਟ ਥੀਂ ਤੁਸਾਂ ਨੂੰ (ਆਪਣੀ) ਓਟ ਵਿਚ ਰਖੇ॥੩੧॥ ਅਰ (ਯਿਹ ਪੈਯੰਬਰ) ਜੋ ਖੁਦਾ ਦੀ ਤਰਫੋਂ ਮੁਨਾਦੀ ਕਰਦੇ ਹਨ ਜੋ ਕੋਈ ਏਹਨਾਂ ਦੀ ਬਾਰਤਾ ਨਾਂ ਮੰਨੇਗਾ ਵੁਹ ਪ੍ਰਿਥਵੀ ਮਾਤਰ ਉਪਰ (ਕਿਤੇ ਪਾਸੇ ਨਸ ਭਜ ਕੇ ਖੁਦਾ ਨੂੰ ਤਾਂ) ਆਜਜ਼ ਕਰ ਨਹੀਂ ਸਕਦਾ ਅਰ ਨਾ ਖੁਦਾ ਥੀਂ ਸਿਵਾ ਏਹਨਾਂ ਦੇ (ਕੋਈ) ਸਹਾਇਕ ਹਨ ਯਿਹ ਲੋਗ ਪ੍ਰਤਖ ਕੁਮਾਰਗਤਾਈ ਵਿਚ (ਪੜੇ ਹੋਏ) ਹਨ॥ ੩੨॥ (ਜੋ ਕਿਆਮਤ ਨੂੰ ਨਾਂ ਮੰਨਣ ਵਾਲੇ ਹਨ) ਕੀ ਇਹਨਾਂ (ਏਸ ਬਾਰਤਾ ਉਪਰ) ਦ੍ਰਿਸ਼ਟੀ ਨਹੀਂ ਦਿਤੀ ਕਿ ਜਿਸ ਖੁਦਾ ਨੇ ਆਕਾਸ਼ ਪ੍ਰਿਥਵੀ ਨੂੰ ਉਤਪੰਨ ਕੀਤਾ ਅਰ ਓਹਨਾਂ ਦੇ ਉਤਪੰਨ ਕਰਨ ਵਿਚ ਉਸ ਨੂੰ (ਜਰਾ ਭੀ) ਥਕੇਵਾਂ ਨਾਂ ਹੋਇਆ ਵੁਹ ਮੁਰਦਿਆਂ ਦੇ ਸਰਜੀਤ ਕਰਨ ਨੂੰ (ਭੀ) ਸਮਰਥ ਹੈ (ਅਰ) ਕਿਉਂ ਨਾਂ (ਸਮਰਥ) ਹੋਵੇ ਵੁਹ ਤਾਂ ਸਰਬ ਵਸਤੂਆਂ ਦੀ ਸਮਰਥ ਰਖਦਾ ਹੈ॥ ੩੩॥ ਅਰ ਜਿਸ ਦਿਨ ਕਾਫਰ ਦੋਜਖ ਦੇ ਸਨਮੁਖ ਲੈਆਂਦੇ ਜਾਉਣਗੇ (ਉਹਨਾਂ ਨੂੰ ਪੁਛਿਆ ਜਾਵੇਗਾ ਕਿ) ਕੀ ਯਿਹ (ਦੋਜਖ ਹੁਣ ਭੀ) ਸਚਾ ਨਹੀਂ? ਵੁਹ ਕਹਿਣਗੇ ਸਾਨੂੰ ਆਪਣੇ ਪਰਵਰਦਿਗਾਰ ਦੀ ਸਪਤ ਜਰੂਰ (ਬਰ ਜਰੂਰ) ਸਚ ਹੈ ਤੋ (ਖੁਦਾ ਓਹਨਾਂ ਨੂੰ) ਹੁਕਮ ਦੇਵੇਗਾ (ਕਿ ਭਲਾ ਚੰਗਾ) ਆਪਣੇ ਕੁਫਰ (ਤਥਾ ਇਨਕਾਰ ਦੀ) ਪ੍ਰਤੀਨਿਧੀ ਵਿਚ (ਏਸ) ਕਸ਼ਟ (ਦੇ ਸਵਾਦ) ਚਖੋ।੩੪