੫੯੪ ਪਾਰ ੨੬ ਸੂਰਤ ਮੁਹੰਮਦ ੪੭ ਨੇ ਮੁਹਰਾਂ ਲਗਾ ਦਿਤੀਆਂ ਹਨ ਅਰ ਆਪਣਿਆਂ ( ਮਾਨਸਿਕ ਸੰਕਲਪਾਂ ) ਉਪਰ ਚਲਦੇ ਹਨ ॥ ੧੬ ॥ ਅਰ ਜੋ ਲੋਗ (ਸਤ) ਮਾਰਗ ਉਪਰ ਹਨ (ਜਦੋਂ ੨ ਕੁਰਾਨ ਸੁਣਦੇ ਹਨ । ਉਹਨਾਂ ਨੂੰ ਖੁਦਾ ( ਉਸ ਕੁਰਾਨ ਦੀ ਬਰਕਤ ਨਾਲ ਹੋਰ ) ਜਿਆਦਾ ਸਿਖਿਯਾ ਦੇਂਦਾ ਅਰ (ਹੋਰ) ਉਨ੍ਹਾਂ ਨੂੰ ਸੰਜਮਤਾਈ ( ਦੀ ਸਮਰਥਾ ) ਪਰਦਾਨ ਕਰਦਾ ਹੈ॥੧੭॥ ਤਾਂ ਕੀ ਯਿਹ ਲੋਗ ਬਸ ਪਰਲੋ ਦੇ ਹੀ ਅਕਾਂਖੀ ( ਉਡੀਕਵਾਨ ) ਹਨ ਕਿ ਇਕੋ ਵਾਰੀ ਏਨ੍ਹਾਂ ਉਪਰ ਆ ਉਤਰੇ ਸੋ ਉਸ ਦੀਆਂ ਨਿਸ਼ਾਨੀਆਂ ਤਾਂ ਆ ਹੀ ਚੁਕੀਆਂ ਹਨ ਫੇਰ ਜਦੋਂ ਕਿਆਮਤ ਏਹਨਾਂ ਦੇ ਸਾਹਮਣੇ ਆ ਇਸਥਿਤ ਹੋਵੇਗੀ ਤਾਂ ( ਓਸ ਵੇਲੇ ) ਏਹਨਾਂ ਦਾ ਸਮਝਣਾਂ ਏਹਨਾਂ ਦੇ ਕਿਸ ਕੰਮ ਆਵੇਗਾ ॥੧੮॥ ਤਾਂ ( ਹੇ ਪੈਯੰਬਰ ) ਚੰਗੀਤਰਾਂ ਜਾਣ ਲਓ ਕਿ ਅੱਲਾ ਦੇ ਸਵਾ ਕੋਈ ਮਾਬੂਦ ਨਹੀਂ ਅਰ (ਸਾਡੇ ਪਾਸੋਂ) ਆਪਣੇ ਗੁਨਾਹਾਂ ਦੀ ਮੁਆਫੀ (ਖਿਮਾਂ) ਮੰਗਦੇ ਰਹੋ ਅਰ ( ਹੋਰ ) ਈਮਾਨ ਵਾਲੇ ਆਦਮੀਆਂ ਅਰ ਈਮਾਨ ਵਾਲੀਆਂ ਇਸਤ੍ਰੀਆਂ ਵਾਸਤੇ ( ਭੀ ਮੁਆਫੀ ਮੰਗਦੇ ਰਹੋ ) ਅਰ ( ਕੰਮ ਕਾਜ ਵਾਸਤੇ ) ਤੁਸਾਂ ਲੋਕਾਂ ਦਾ ਤੁਰਨਾ ਫਿਰਨਾ ਅਰ ( ਵਿਸਰਾਮ ਵਾਸਤੇ ਘਰਾਂ ਵਿਚ ਆ ਕੇ ) ਠਹਿਰਨਾਂ ਅੱਲਾ ਨੂੰ ( ਸੰਪੂਰਨ ) ਮਾਲੂਮ ਹੈ।੧੯॥ ਰੁਕੂਹ ੨ ॥ ਅਰੁ ਸਚੇ ਮੁਸਲਮਾਨ ਤਾਂ ਯਿਹ ਇਛਾ ਪਰਗਟ ਕਰਦੇ ਹਨ ਕਿ ਹਾਇ ਰੱਬਾਂ ! ( ਜੇ ਕਦੇ ਯੁਧ ਜੰਗ ਦੇ ਵਾਸਤੇ ) ਕੋਈ ਸੂਰਤ ਉਤਰੇ (ਤਾ ਕਿ ਸਾਰੇ ਓਸ ਆਗਯਾ ਦੀ ਪਾਲਨਾ ਕਰਨ) ਫੇਰ ਜਦੋਂ ਕੋਈ ਸੂਰਤ ਉਤਰੇ ਅਰ ਉਸ ਵਿਚ ( ਸਰਲ ਰੀਤੀ ਨਾਲ ਯੁਧ ਦਾ ਹੁਕਮ ਅਰ) ਲੜਾਈ ਦਾ ਬਿਰਤਾਂਤ ਹੋਵੇ ਤਾਂ ( ਹੇ ਪੈ ੰਬਰ ) ਜਿਨ੍ਹਾਂ ਲੋਕਾਂ ਦੇ ਦਿਲਾਂ ਵਿਚ ( ਦੂਜੈਗੀ ਦਾ ) ਰੋਗ ਹੈ । ਤੁਸੀਂ ਓਹਨਾਂ ਨੂੰ ਦੇਖੋਗੇ ਕਿ ਵੁਹ ਤੁਹਾਡੇ ਵਲੋਂ ਐਸੇ ( ਭੈ ਨੂੰ ਪਰਾਪਤ ਹੋਏ ਹੋਏ ) ਦੇਖ ਰਹੇ ਹਨ ਜੈਸੇ ਕਿਸੇ ਉਪਰ ਮੁਰਦੇਹਾਣੀ ਛਾ ਜਾਏ ( ਅਰ ਓਹਨਾਂ ਦੀਆਂ ਅੱਖੀਆਂ ਟੱਡੀਆਂ ਦੀਆਂ ਟੱਡੀਆਂ ਰਹਿ ਜਾਣ ) ਤਾਂ ਖੁਦਾ ਹੀ ਏਹਨਾਂ ਦਾ ਖੋਜ ਖੁਰਾ ਮਾਰੇ॥੨੦॥ ( ਰਸੂਲ ਦੀ ) ਫਰਮਾ ਬਰਦਾਰੀ ( ਚਾਹੀਦੀ ਹੈ ) ਅਰ ( ਕੁਛ ਪੁਛਣ ਤਾਂ ) ਸਰਲ ਰੀਤੀ ਨਾਲ ( ਨਿਸ਼ਕਪਟਤਾ ਨਾਲ ) ਉਤਰ (ਦੇਣਾ ਚਾਹੀਦਾ ਹੈ। ਅਰ ਜਦੋਂ ਲੜਾਈ ਨਿਯਤ ਕੀਤੀ ਜਾਵੇ ਅਰ ( ਉਸ ਸੂਰਤ ਵਿਚ ) ਇਹ ਲੋਗ ਖੁਦਾ ਪਾਸੋਂ ਸਚੇ ਰਹਿਣ ਤਾਂ ਇਹ ਏਹਨਾਂ ਵਾਸਤੇ ਭਲਾਈ ਹੈ ॥੨੧ ॥ ਤਾਂ (ਮੁਨਾਫਿ਼ਕੋ) ਕੀ ਤੁਸਾਂ ਪਾਸੋਂ ਕੁਝ ਦੂਰ ਹੈ ਕਿ ਯਦੀ (ਜੁਧ ਕਰਨ ਥੀਂ) ਬੇਮੁਖ ਹੋ ਜਾਓ ਤਾਂ ( ਏਸ ਸੂਰਤ ਵਿਚ ਭੀ ) ਲਗੋ ਦੇਸ ਵਿਚ ਫਸਾਦ ਕਰਨ Digitized by Panjab Digital Library I www.panjabdigilib.org
ਪੰਨਾ:ਕੁਰਾਨ ਮਜੀਦ (1932).pdf/594
ਦਿੱਖ