ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/595

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੭ ਹਨ EN ਧਰਤ ਉਪਰ ਇਹ ੧॥ ਪਾਰਾ ੨੬ ਸੂਰਤ ਮੁਹੰਮਦ ੪੭ ੫੯੫ ਅਰ ਆਪਣਿਆਂ ਅੰਗਾਂ ਸਾਕਾਂ ਨੂੰ ਤੋੜਨ ॥ ੨੨ । ਯਹੀ ਲੋਗ ਹਨ ਜਿਨ੍ਹਾਂ ਨੂੰ ਖੁਦਾ ਨੇ ਫਿਟਕਾਰ ਛਡਿਆ ( ਹੈ ) ਅਰ ਉਨ੍ਹਾਂ ਨੂੰ ( ਸਚੀ ਬਾਰਤਾ ਦੇ ਸ੍ਰਵਣ ਕਰਨ ਥੀਂ । ਬੋਲਾ ਅਰ ( ਸਚੇ ਮਾਰਗ ਦੇ ਦੋਖਣ ਥੀਂ ) ਏਹਨਾਂ ਨੰ ਅੱਖੀਆਂ ਥੀਂ ਅੰਧਿਆਂ ਕਰ ਦਿਤਾ ਹੈ ॥ ੨੩ ॥ ਕੀ ਯਿਹ ਲੋਗ ਕਰਾਨ ਭਾਵਾਰਥ ) ਨੂੰ ਨਹੀਂ ਸੋਚਦੇ ਅਥਵਾ ਦਿਲਾਂ ਉਪਰ ਜਿੰਦਰੇ ( ਵਜ ਗਏ ) ਹਨ ॥ ੨੪ ॥ ਨਿਰਸੰਦੇਹ ਜਿਨ੍ਹਾਂ ਲੋਗਾਂ ਨੂੰ ( ਦੀਨ ਦਾ ) ਸੂਧਾ ਮਾਰਗ ਸਰਲ ਰੀਤੀ ਨਾਲ ਮਾਲੂਮ ਹੋਇਆ ( ਅਰ ) ਫੇਰ ਭੀ ਵੁਹ ਆ ਪਣੀ ਪਿਛਲੀ ਪੈਰੀਂ ਲੌਟ ਗਏ ਸ਼ੈਤਾਨ ਨੇ ਉਨਹਾਂ ਨੂੰ ਬੁਤੇ (ਲਾਰੇ) ਦਿਤੇ ਅਰ ਓਹਨਾਂ ਦੇ ( ਮਾਨਸਿਕ ਸੰਕਲਪਾਂ ਦੇ ) ਜਾਲਾਂ ਨੂੰ ਵਿਸ਼ਾਲ ਕਰ ਦਿਤਾ ਹੈ ( ਦੇ ॥ ੨੫ ॥ (ਅਰ ) ਯਿਹ (ਏਹਨਾਂ ਲੋਗਾਂ ਦਾ ਫਿਰ ਬੈਠਣਾ ) ਏਸ ਸਬਬ ਨਾਲ ਹੈ ਕਿ ਜੋ ਲੋਗ ( ਕੁਰਾਨ ਨੂੰ ) ਜੋ ਖੁਦਾ ਨੇ ਉਤਾਰਿਆ ਹੈ ਨਾ ਪਸੰਦ ਕਰਦੇ ਹਨ ( ਯਥਾ ਯਹੂਦ ) ਯਿਹ ( ਮੁਨਾਫਿਕ ) ਓਹਨਾਂ ਨੂੰ ਕਹਿਆ ਕਰਦੇ ਹਨ ਕਿ ਕਈਆਂਕ ਬਾਤਾਂ ਵਿਚ ਅਸੀਂ ਤੁਹਾਡੀ ਹੀ ਸਲਾਹ ਵਿਚ ਚਲਾਂਗੇ ਅਰ ਅੱਲਾ ਏਹਨਾਂ ਦੀਆਂ ਸਰਗੋਸ਼ੀਆਂ ( ਨੂੰ ) ਖ਼ੂਬ ਜਾਣਦਾ ਹੈ ॥੨੬॥ ਫੇਰ ਓਸ ਵੇਲੇ ਏਹਨਾਂ ਦੀ ਕੈਸੀ ( ਭਗਤ ) ਮੌਰੇਗੀ ਜਦੋਂ ਫਰਿ- ਸ਼ਤੇ ਏਹਨਾਂ ਦੀਆਂ ਰੂਹਾਂ ਕਬਜ਼ ਕਰਦੇ ਅਰ ਏਹਨਾਂ ਦਿਆਂ ਮੂੰਹਾਂ ਉਪਰ ਅਰ ਏਹਨਾਂ ਦੀਆਂ ਪਿਠਾਂ ਉਪਰ ਮਾਰਦੇ ਜਾਂਦੇ ਹੋਣਗੇ ॥ ੨੭ ॥ ( ਅਰ ਏਹਨਾਂ ਦੀ ) ਏਹ ਦਸ਼ਾ ਏਸ ਵਾਸਤੇ ( ਹੋਵੇਗੀ ) ਕਿ ਜੋ ਵਸਤੂ ਖੁਦਾ ਨੂੰ ਬੁਰੀ ਲਗਦੀ ਹੈ ਯਿਹ ਓਸੇ ( ਦੇ ਰਸਤੇ ) ਉਪਰ ਹੀ ਚਲੇ ਅਰ ਉਸਦੀ ਪਰਸੰਨਤਾਈਂ ਨਾ ਚਾਹੀ ਤਾਂ ਖੁਦਾ ਨੇ ( ਭੀ ) ਉਨਹਾਂ ਦੇ ਕਰਮ ਮਲੀਆ ਮੇਟ ਕਰ ਦਿਤੇ ॥੨੮ ॥ ਕੂਹ ੩ ॥ ਕੀ ਵਹ ਲੋਗ ਜਿਨ੍ਹਾਂ ਦੇ ਦਿਲਾਂ ਵਿਚ ( ਨਫਾਕ ਦਾ ) ਰੋਗ ਹੈ ਏਸ ਖ੍ਯਾਲ ਵਿਚ ਹਨ ਕਿ ਖੁਦਾ ਓਹਨਾਂ ਦੀਆਂ ਦਿਲੀ ਦੁਸ਼ਮਨੀਆਂ ਨੂੰ ਕਦਾਪਿ ਪਰਗਟ ਨਹੀਂ ਕਰੇਗਾ॥ ੨੯ ॥ ਅਰ ( ਹੇ ਪੈਯੰਬਰ ) ਅਸੀਂ ਇਛਾ ਕਰ ਦੇ ਤਾਂ ਤੁਸਾਂ ਤਾਈਂ ਉਨਹਾਂ ਲੋਗਾਂ ਨੂੰ ( ਐਸੀ ਭਲੀ ਤਰਹਾਂ ) ਦਿਖਾ ਦੇਂਦੇ ਕਿ ਤੁਸੀਂ ਉਹਨਾਂ ਨੂੰ ਓਹਨਾਂ ਦੀ ਸੂਰਤੋਂ ਹੀ ਪਛਾਣ ਲੈਂਦੇ । ਅਰ ( ਐਸੇ ਭੀ ) ਤੁਸੀਂ ਉਨਹਾਂ ਨੂੰ ( ਉਨ੍ਹਾਂ ਦੇ ) ਬੋਲ ਚਾਲ ਥੀਂ ਜਰੂਰ ਪਹਿਚਾਨ ਲਓਗੇ ਅਰ ਅੱਲਾ ਤੁਸਾਂ ਸਾਰਿਆਂ ਦੇ ਕਰਮਾਂ ਨੂੰ ( ਖੂਬ ) ਜਾਣਦਾ ਹੈ ॥ ੩੦॥ ਅਰ ( ਮੁਸਲਮਾਨੋ ! ) ਤੁਸਾਂ ( ਸਾਰਿਆਂ ) ਦੀ ਅਸੀਂ ਜਰੂਰ ਪ੍ਰੀਖਸ਼ਾ ਕਰ ਕੇ ਛਡਾਂਗੇ ਤਾਕਿ ਤੁਸਾਂ ਵਿਚੋਂ ਜੋ ਜਹਾਦ ਕਰਨ ਵਾਲੇ ਅਰ ( ਲੜਾਈ ਦੀਆਂ ਤਕਲੀਫਾਂ ਨੂੰ ) ਝਲਣ ਵਾਲੇ ਹਨ ਓਹਨਾਂ ਨੂੰ ( ਅਸੀਂ Digitized by Panjab Digital Library | www.panjabdigilib.org