ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/596

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੯੬

ਪਾਰਾ ੨੬

ਸੂਰਤ ਮੁਹੰਮਦ ੪੭


ਖੂਬ ਠੋਕ ਬਜਾ ਕੇ) ਮਾਲੂਮ ਕਰ ਲਵੀਏ ਅਰ (ਤਾ ਕਿ) ਤੁਸਾਡੀ ਅਸਲੀ ਦਿਸ਼ਾ ਨੂੰ ਜਾਚ ਲੈਣ॥੩੧॥ ਨਿਰਸੰਦੇਹ ਜਿਨਹਾਂ ਲੋਗਾਂ ਉਪਰ (ਦੀਨ ਦਾ ਸੂਧਾ) ਮਾਰਗ ਸਫੁਟ ਪਰਗਟ ਹੋ ਗਿਆ (ਅਰ ਪਰਗਟ ਹੋ ਗਇਆਂ) ਪਿਛੋਂ ਉਹਨਾਂ ਨੇ ਇਨਕਾਰ ਕੀਤਾ ਅਰ ਅੱਲਾ ਦੇ ਰਸਤਿਓਂ (ਲੋਗਾਂ ਨੂੰ) ਰੋਕਿਆ ਅਰ ਰਸੂਲ ਦੇ ਨਾਲ ਵਿਰੋਧ ਕੀਤਾ ਖੁਦਾ ਨੂੰ ਤਾਂ ਯਿਹ ਲੋਗ ਕਿਸੀ ਤਰਹਾਂ ਦਾ ਨੁਕਸਾਨ ਪਹੁੰਚਾ ਸਕਣਗੇ ਨਹੀਂ ਪਤ੍ਰਯੁਤ (ਉਹ) ਓਹਨਾਂ ਦੇ ਹੀ ਕਰਮਾਂ ਨੂੰ ਅਕਾਰਥ ਕਰ ਦੇਵੇਗਾ॥ ੩੨॥ ਮੁਸਲਮਾਨੋ! ਅੱਲਾ ਦੇ ਹੁਕਮ ਉਪਰ ਚਲੋ ਅਰ ਰਸੂਲ ਦੇ ਹੁਕਮ ਉਪਰ ਚਲੋ ਅਰ (ਰਸੂਲ ਨਾਲ ਦਵੈਖ ਕਰ ਕੇ) ਆਪਣਿਆਂ ਕਰਮਾਂ ਨੂੰ ਅਕਾਰਥ ਨਾ ਕਰੋ॥ ੩੩॥ ਨਿਰਸੰਦੇਹ ਜਿਨ੍ਹਾਂ ਲੋਗਾਂ ਨੇ ਕੁਫਰ ਕੀਤਾ ਅਰ (ਲੋਗਾਂ ਨੂੰ) ਖੁਦਾ ਦੇ ਪਾਸਿਓਂ ਰੋਕਿਆ ਅਰ ਫੇਰ ਕੁਫਰ ਦੀ ਹੀ ਹਾਲਤ ਵਿਚ ਮਰ ਗਏ ਖੁਦਾ ਓਹਨਾਂ ਨੂੰ ਕਦਾਪਿ ਨਹੀਂ ਬਖਸ਼ੇਗਾ॥੩੪॥ ਤਾਂ (ਮੁਸਲਮਾਨੋ!) ਬੋਦੇ ਨਾ ਬਨੋ ਅਰ (ਖੁਦ ਸੰਦੇਸਾ ਦੇ ਕੇ ਬੈਰੀਆਂ ਨੂੰ) ਸੁਲਾ ਦੇ ਪਾਸੇ ਨਾ ਬੁਲਾਓ ਅਰ (ਯਾਦ ਰੱਖੋ ਕਿ ਅੰਤ ਨੂੰ) ਤੁਸੀਂ ਹੀ ਬਲਵਾਨ ਹੋਵੋਗੇ। ਅਰ ਅੱਲਾ ਤੁਹਾਡੇ ਸਾਥ ਹੈ ਅਰ ਤੁਸਾਡੇ ਕਰਮਾਂ (ਦੇ ਸਵਾਬ) ਵਿਚ ਕਿਸੇ ਪਰਕਾਰ ਦੀ ਕਮੀ ਨਾ ਕਰੇਗਾ॥੩੫॥ (ਯਿਹ) ਸੰਸਾਰਿਕ ਜੀਵਣ (ਜੋ ਹੈ) ਤਾਂ ਬਸ ਨਿਰਾ ਪੂਰਾ ਖੇਲ ਅਰ ਤਮਾਸ਼ਾ ਹੈ। ਅਰ ਯਦੀ (ਖੁਦਾ ਉਪਰ) ਈਮਾਨ ਰਖੋਗੇ ਅਰ ਸੰਜਮਤਾਈ ਕਰਦੇ ਰਹੋਗੇ ਤਾਂ ਉਹ ਤੁਸਾਂ ਨੂੰ ਤੁਹਾਡੇ ਫਲ ਪਰਦਾਨ ਕਰੇਗਾ ਅਰ (ਆਪਣੇ ਵਾਸਤੇ) ਤੁਹਾਡੇ ਮਾਲ ਤੁਸਾਂ ਪਾਸੋਂ ਨਹੀਂ ਮੰਗੇਗਾ॥ ੩੬॥ (ਅਰ ਮੰਨ ਲੀਤਾ ਜਾਵੇ) ਕਿ ਯਦੀ ਉਹ ਤੁਸਾਂ ਪਾਸੋਂ ਆਪਣੇ ਵਾਸਤੇ ਤੁਸਾਡੇ ਮਾਲ ਮੰਗੇ ਅਰ ਤੁਸਾਂ ਨੂੰ ਚੰਬੜੇ ਤਾਂ ਤੁਸੀਂ (ਜਰੂਰ) ਬੁਖਲ (ਕੰਜੂਸੀ) ਕਰੋ ਅਰ ਏਸ ਕਰਕੇ ਤੁਹਾਡੀਆਂ ਦਿਲੀ ਅਦਾਵਤਾਂ ਪਰਗਟ ਹੋਣ। ੩੭॥ ਤੁਸੀਂ ਲੋਗ ਸੁਣ ਲਓ ਕਿ (ਖੁਦਾ ਨੂੰ ਤਾਂ ਤੁਸੀਂ ਕੀ ਦਿਓਗੇ) ਤੁਸੀਂ (ਤਾਂ) ਐਸੇ (ਤੰਗ ਦਿਲ) ਹੋ ਕਿ ਤੁਸਾਂ ਨੂੰ ਰਬ ਦੇ ਪਾਸੇ (ਆਪਣੀ ਜਾਤੀ ਦੇ ਲਾਭ ਅਰਬ) ਖਰਚ ਕਰਨ ਨੂੰ ਬੁਲਾਇਆ ਜਾਂਦਾ ਹੈ ਤਾਂ ਇਸ ਥੀਂ ਹੀ ਤੁਸਾਂ ਵਿਚ (ਬਹੁਤ ਸਾਰੇ) ਹਨ ਜੋ ਬੁਖਲ ਕਰਦੇ ਹਨ। ਅਰ ਜੋ ਬੁਖਲ ਕਰਦਾ ਹੈ ਤਾਂ ਅਸਲ ਵਿਚ ਆਪਣੇ ਆਤਮਾ ਨਾਲ ਬੁਖਲ ਕਰਦਾ ਹੈ ਨਹੀਂ ਤੋ ਅੱਲਾ ਤਾਂ ਬੇ ਪਰਵਾਹ ਹੈ ਅਰ ਤੁਸੀਂ (ਉਸ ਦੇ) ਲੋੜਵੰਦੇ (ਮੋਹਤਾਜ) ਹੋ ਅਰ ਯਦੀ ਤੁਸੀਂ (ਖੁਦਾ ਦੇ ਹੁਕਮ) ਥੀਂ ਫਿਰ ਜਾਓਗੇ ਤਾਂ (ਖੁਦਾ) ਤੁਹਾਡੇ ਸਿਵਾ ਦੂਸਰਿਆਂ ਲੋਗਾਂ ਨੂੰ (ਤੁਹਾਡੀ ਜਗਹਾਂ) ਲਿਆ ਅਸਥਾਪਤ ਕਰੇਗਾ ਅਰ ਉਹ ਤੁਸਾਂ