੫੯੮ ਪਾਰਾ ੨੬ 1 ਸੂਰਤ ਫ਼ਤਹਿ ੪੮ L ਏਸ ਥੀਂ ਭਿੰਨ ਓਸ ਨੇ ਏਹਨਾਂ ਵਾਸਤੇ ਜਹੱਨਮ ਤਿਆਰ ਕਰ ਰਖਿਆ ਹੈ ਅਰ ( ਵੁਹ ਬਹੁਤ ਹੀ ) ਬੁਰਾ ਅਸਥਾਨ ਹੈ ॥੬॥ ਅਰ ਆਕਾਸ਼ ਪ੍ਰਿਥਵੀ ( ਦੀ ਸ੍ਰਿਸ਼ਟੀ ) ਦੇ ਲਸ਼ਕਰ ( ਸਭ ) ਅੱਲਾ ਦੇ ਹੀ ਹਨ ਅਰ ਅੱਲਾ ( ਬੜਾ ) ਜ਼ਬਰਦਸਤ ( ਅਰ ) ਯੁਕਤੀ ਵਾਲਾ ਹੈ ॥ ੭ ॥ ( ਹੇ ਪੈਯੰਬਰ ) ਅਸਾਂ ਨੇ ਤੈਨੂੰ ( ਆਪਣੀ ਜਾਤ ਤਥਾ ਸਫਾਤ ਦਾ ) ਗਵਾਹ ਅਰ ( ਈਮਾਨ ਵਾਲਿਆਂ ਨੂੰ ) ਖੁਸ਼ਖਬਰੀ ਅਰ ( ਕਾਫਰਾਂ ਨੂੰ ) ਡਰ ਸੁਨਾ- ਉਣ ਵਾਲਾ ( ਬਨਾਕੇ ) ਭੇਜਿਆ ਹੈ॥੮॥( ਅਰ ਮੁਸਲਮਾਨੋ ਤੇ ਅਸਾਂ ਨੇ ਏਹਨਾਂ ਨੂੰ ਇਸ ਪ੍ਰਯੋਜਨ ਤੇ ਪੈਯੰਬਰ ਬਨਾ ਕੇ ਭੇਜਿਆ ਹੈ ) ਕਿ ਹੈ ਤੁਸੀਂ ( ਲੋਗ ) ਅੱਲਾ ਅਰ ਉਸ ਦੇ ਰਸੂਲ ਉਪਰ ਈਮਾਨ ਧਾਰੋ ਅਰ ( ਖੁਦਾ ਦੇ ਦੀਨ ਦੀ ਮਦਦ ਕਰਨ ਕਰਕੇ ) ਖੁਦਾ ਦੀ 'ਮਦਦ ਕਰੋ ਅਰ ਓਸ ਦਾ ਅਦਬ ਦ੍ਰਿਸ਼ਟੀ ਗੋਚਰ ਰਖੋ ਅਰ ਸਾਯੰ ਪ੍ਰਾਤ ਉਸ ਦੀ ਉਸਤੁਤੀ ( ਤਥਾ ਮਹਿਮਾਂ ) ਵਿਚ ਤਤਪਰ ਰਹੋ ॥ ੯ ॥ ( ਹੇ ਪੈਯੰਬਰ ) ਹਦੀਬੀਆ ਦੀ ਸੂਲਾ ਵਿਚ ) ਜੋ ਲੋਗ ਤੁਹਾਡੇ ਹਥੋਂ (ਲੜਨ ਮਰਨ ਦੀ) ਬੇਯਤ ਕਰ ਰਹੇ ਹਨ ( ਵੁਹ ਤੁਸਾਂ ਦੀ ਨਹੀਂ ਪ੍ਰਤਯਤ ) ਖੁਦਾ ਦੀ ਬੇਯਤ ਕਰ ਰਹੇ ਹਨ ( ਤੁਹਾਡਾ ਹਥ ਨਹੀਂ ) ਪ੍ਰਤਯੁਤ ਖੁਦਾ ਦਾ ਹੀ ਹਥ ਉਨ੍ਹਾਂ ਦੇ ਹਥ ਉਪਰ ਹੈ ਤਾਂ ਜੋ ( ਐਸਾ ਪੱਕਾ ਬਚਨ ਕੀਤਿਆਂ ਪਿਛੋਂ ਉਸ ਨੂੰ ) ਤੋੜੇਗਾ ਤਾਂ ਤੋੜਨ ਦਾ ਵਬਾਲ ( ਪਾਪ ) ਖੁਦ ਓਸੇ ਉਪਰ ਹੀ ਪਵੇ ਗਾ ਅਰ ਜੋ ਉਸ ( ਬਚਨ ) ਨੂੰ ਪੂਰਾ ਕਰ ਦਿਖਾਵੇਗਾ ਜੋ ਉਸਨੇ ਖੁਦਾ ਦੇ ਨਾਲ ਕਰ ਲੀਤਾ ਹੈ ਤਾਂ ਸਮੀਪ ਹੀ ਖੁਦਾ ਉਸਨੂੰ ਬੜਾ ਫਲ ਦੇਵੇਗਾ ॥੧੦ ॥ ਰਕੂਹ ੧ ॥ ( ਹੇ ਪੈ ੰਬਰ ) ਪੇਂਡੂ ਲੋਗ ਜੋ ਪਿਛੇ ਰਹਿ ਗਏ ( ਅਰ ਏਸ ਹਦੀ- ਬੀਆ ਦੇ ਸਫ਼ਰ ਵਿਚ ਸ਼ਰੀਕ ਨਹੀਂ ਹੋਏ ) ਹੁਣ ਉਹ ਤੁਹਾਡੇ ਰੂਬਰੂ ਏਹ ( ਝੂਠਾ ਮੂਠਾ ) ਹਟਰ ( ਪੇਸ਼ ) ਕਰਨਗੇ ਕਿ ਅਸੀਂ ਆਪਣੇ ਮਾਲ ਅਰ ਬਾਲ ਬਚੇ ਦੇ ਧਿਆਨ ਵਿਚ ਲਗੇ ਰਹੇ ਤਾਂ ਆਪ ਸਾਡਾ (ਇਹੀ) ਅਪਰਾਧ ( ਖੁਦਾ ਪਾਸੋਂ ) ਮੁਆਫ ਕਰਾ ਦਿਓ ( ਯਿਹ ਲੋਗ ) ਆਪਣੇ ਮੂੰਹੋਂ ਐਸੀਆਂ ਬਾਤਾਂ ਕਹਿੰਦੇ ਹਨ ਜੋ ਏਹਨਾਂ ਦਿਆਂ ਦਿਲਾਂ ਵਿਚ ਨਹੀਂ।(ਹੇ ਪੈਯੰਬਰ ਤੁਸੀਂ ਏਹਨਾਂ ਨੂੰ ) ਕਹੋ ਕਿ ਯਦੀ ਖੁਦਾ ਤੁਸਾਂ ਨੂੰ ਹਾਨੀ ਪਹੁੰਚਾਨੀ ਚਾਹੇ ਕਿੰਬਾ ਤੁਸਾਂ ਨੂੰ ਲਾਭ ਪਹੁੰਚਾਨ ਦਾ ਸੰਕਲਪ ਕਰੇ ਤਾਂ ਕੌਣ ਹੈ ਜੋ ਖੁਦਾ ਦੇ ਮੁਕਾਬਲੇ ਵਿਚ ਤੁਹਾਡਾ ( ਨਫਾ ਨੁਕਸਾਨ ) ਕੁਛ ਭੀ ਕਰ ਸਕੇ ( ਮਾਲ ਅਰ ਔਲਾਦ ਦਾ ਤਾਂ ਹੀਲਾ ਹੀ ਹੈ । ਯੁਤ ( ਬਾਰਤਾ ਏਹ ਹੈ ਕਿ ) ਜੋ ਕੁਛ ਭੀ ਤੁਸੀਂ ਲੋਗ ਕਰਦੇ ਹੋ ਖੁਦਾ ਓਸ ਥੀਂ ਗਿਆਤ ਹੈ॥੧੧॥ Digitized by Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/598
ਦਿੱਖ