ਪਾਰਾ ੨੬
ਸੂਰਤ ਫਤਹਿ ੪੮
੫੯੯
(ਅਰ ਉਹ ਜਾਣਦਾ ਹੈ ਕਿ ਤੁਸੀਂ ਮਾਲ ਅਰ ਔਲਾਦ ਦੇ ਨਮਿਤ ਕਰਕੇ ਪਿਛੇ ਨਹੀਂ ਰਹੇ) ਪ੍ਰਤਯੁਤ (ਡਰ ਦੇ ਮਾਰੇ ਪਿਛੇ ਰਹੇ ਅਰ) ਤੁਸਾਂ ਨੇ ਐਸਾ ਸਮਝਿਆ ਕਿ ਪੈਯੰਬਰ ਅਰ ਮੁਸਲਮਾਨ ਆਪਣੇ ਬਾਲ ਬੱਚੜ ਵਿਚ ਕਦਾਪਿ ਮੁੜ ਕੇ ਨਹੀਂ ਆਉਣਗੇ ਅਰ ਇਹ (ਬਾਰਤਾ) ਤੁਹਾਡਿਆਂ ਦਿਲਾਂ ਵਿਚ ਖੁਭ ਗਈ ਸੀ ਔਰ ਤੁਸੀਂ (ਭਾਂਤ ਭਾਂਤ ਦੀਆਂ) ਬਦਗੁਮਾਨੀਆਂ ਕਰਨ ਲਗੇ ਸੀ ਅਰ (ਐਸਿਆਂ ਸੰਕਲਪਾਂ ਕਰਕੇ) ਤੁਸੀਂ ਲੋਗ ਆਪ ਬਰਬਾਦ ਹੋਏ॥੧੨॥ ਅਰ ਜਿਸ ਨੇ ਅੱਲਾ ਅਰ ਓਸ ਦੇ ਰਸੂਲ ਉਪਰ ਈਮਾਨ ਨਾ ਧਾਰਿਆ ਤਾਂ ਅਸਾਂ ਨੇ (ਐਸਿਆਂ) ਮੁਨਕਰਾਂ ਵਾਸਤੇ (ਜਹੱਨਮ ਦੀ) ਦਗਦਗਾਂਦੀ ਹੋਈ ਅਗਨੀ ਤਿਆਰ ਕਰ ਰਖੀ ਹੈ॥੧੩॥ ਅਰ ਅਕਾਸ਼ ਅਰ ਪ੍ਰਿਥਵੀ ਦੀ ਬਾਦਸ਼ਾਹਤ ਅੱਲਾ ਹੀ ਦੀ ਹੈ ਜਿਸਨੂੰ ਚਾਹੇ ਬਖਸ਼ ਦੇ ਅਰ ਜਿਸਨੂੰ ਚਾਹੇ ਦੰਡ ਦੇ ਦੇਵੇ ਅਰ ਅੱਲਾ ਬੜਾ ਬਖਸ਼ਨੇ ਵਾਲਾ ਮੇਹਰਬਾਨ ਹੈ॥੧੪॥ (ਮੁਸਲਮਾਨੋ!) ਹੁਣ ਜੋ ਤੁਸੀਂ (ਖੈਬਰ ਦੀਆਂ) ਲੁਟਾਂ ਦੇ ਲੈਣ ਵਾਸਤੇ ਜਾਣ ਲਗੋਗੇ ਤਾਂ ਜੋ ਲੋਗ (ਹੁਦਬੀਆ ਦੀ ਯਾਤ੍ਰਾ ਥੀਂ) ਪਿਛੇ ਰਹਿ ਗਏ ਸਨ (ਤੁਸਾਨੂੰ) ਕਹਿਣਗੇ ਕਿ ਸਾਨੂੰ ਭੀ ਆਪਣੇ ਨਾਲ ਚਲਣ ਦਿਓ (ਏਸ ਥੀਂ) ਏਹਨਾਂ ਦਾ ਇਹ ਮਤਲਬ ਹੈ ਕਿ ਖੁਦਾ ਦੇ ਉਚਾਰਣ ਨੂੰ ਬਦਲ ਦੇਂ (ਅਰਥਾਤ ਨਾ ਹੋਣ ਦੇਈਏ) (ਹੇ ਪੈਯੰਬਰ ਏਹਨਾਂ ਲੋਗਾਂ ਨੂੰ) ਕਹਿ ਦਿਓ ਕਿ ਤੁਸੀਂ ਕਦਾਪਿ ਸਾਡੇ ਨਾਲ ਨਹੀਂ ਜਾ ਸਕੋਗੇ ਅਰ ਅੱਲਾ ਨੇ ਪਹਿਲੋਂ ਤੋਂ ਹੀ ਐਸੇ ਫਰਮਾ ਦਿਤਾ ਹੈ। ਇਹ ਸੁਣਕੇ (ਇਹ ਲੋਗ) ਕਹਿਣਗੇ ਕਿ (ਖੁਦਾ ਨੇ ਤਾਂ ਕੀ ਫਰਮਾਇਆ ਹੋਵੇਗਾ) ਪ੍ਰਤਯੁਤ (ਬਾਰਤਾ ਏਹ ਹੈ ਕਿ) ਤੁਸੀਂ ਸਾਡੇ ਨਾਲ ਈਰਖਾ ਰਖਦੇ ਹੋ (ਈਰਖਾ ਨਹੀਂ) ਪ੍ਰਤਯੁਤ ਏਹ ਲੋਗ (ਅਸਲ ਮਤਲਬ ਨੂੰ) ਬਹੁਤ ਹੀ ਘਟ ਸਮਝਦੇ ਹਨ (ਕਿ ਏਹ ਏਹਨਾਂ ਦੇ ਸਫਰ ਹੁਦਬੀਆ ਦੇ ਪਿਛੇ ਰਹਿ ਜਾਣ ਦਾ ਦੰਡ ਹੈ)॥ ੧੫॥ (ਹੇ ਪੈਯੰਬਰ) ਪੇਂਡੂ ਜੋ (ਹੁਦਬੀਆਂ ਦੇ ਸਫਰ ਥੀਂ) ਪਿਛੇ ਰਹੇ ਏਹਨਾਂ ਨੂੰ ਕਹਿ ਦਿਓ ਕਿ ਕੋਈ ਦਿਨ ਜਾਂਦਾ ਹੈ ਕਿ ਤੁਸੀਂ ਬੜੇ ਲੜਨ ਵਾਲੇ(ਅਰਥਾਤ ਫਾਰਸ ਤਥਾ ਰੂਮ) ਦੇ (ਮੁਕਾਬਲੇ ਦੇ) ਵਾਸਤੇ ਬੁਲਾਏ ਜਾਓਗੇ ਕਿ ਤੁਸੀਂ ਓਹਨਾਂ ਨਾਲ ਲੜਦੇ ਰਹੋਗੇ ਅਥਵਾ ਉਹ ਮੁਸਲਮਾਨ ਹੀ ਹੋ ਜਾਣਗੇ ਤਾਂ ਯਦੀ (ਉਸ ਵੇਲੇ)ਖੁਦਾ ਦਾ ਹੁਕਮ ਮੰਨੋਗੇ ਤਾਂ ਖੁਦਾ ਤੁਹਾਨੂੰ ਅੱਛਾ ਫਲ ਦੇਵੇਗਾ ਅਰ ਯਦੀ ਤੁਸਾਂ (ਕਿਤੇ) ਮਨਮੁਖਤਾਈ ਕੀਤੀ ਜੈਸੇ ਤੁਸੀਂ ਪਹਿਲੇ (ਹੁਦੇਬੀਆ ਦੀ ਯਾਤ੍ਰਾ ਵਿਚ) ਮਨਮੁਖਤਾਈ ਕਰ ਚੁਕੇ ਹੋ ਤਾਂ ਵੁਹ ਤੁਹਾਨੂੰ, ਭਿਆਨਕ ਕਸ਼ਟ ਦਾ ਦੰਡ ਦੇਵੇਗਾ। ੧੬॥(ਕਿਸੇ) ਅੰਧੇ ਉਪਰ ਸਖਤੀ ਨਹੀਂ (ਕਿ ਬਦੋ ਬਦੀ ਜਹਾਦ ਵਿਚ ਸ਼ਰੀਕ ਹੋਵੇ) ਅਰ ਨਾਂ (ਕਿਸੇ) ਲੰਙੇ ਉਪਰ ਸਖਤੀ