ਸਮੱਗਰੀ 'ਤੇ ਜਾਓ

ਪੰਨਾ:ਕੁਰਾਨ ਮਜੀਦ (1932).pdf/601

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(i) ਮਰ ਪਰ ਵਾਨ ਇਸ ਰਬ ਰਗ ' ਭੀ ਨਹੀਂ ਦੁਨੀ ਦੇ ਕੇ ਹ ਪਾਰਾ ੨੬ ਸੂਰਤ ਫਤਹਿ ੪੮ U ੬੦੧ ॥੨੩ ॥ ਅਰ ( ਮੁਸਲਮਾਨੋਂ ! ) ਉਹ ( ਖੁਦਾ ) ਹੀ ਤਾਂ ਸੀ ਜਿਸਨੇ ਠੀਕ ਮੱਕੇ ( ਸ਼ਹਿਰ ) ਵਿਚ ਤੁਸਾਂ ਨੂੰ ਕਾਫਰਾਂ ਉਪਰ ਵਿਜੈਤਾ ਦਿਤੀਆਂ ਪਿਛੋਂ ਓਹਨਾਂ ਦਿਆਂ ਹਥਾਂ ਨੂੰ ਤੁਸਾਂ ਵਲੋਂ ਰੋਕ ਦਿਤਾ ਅਰ ਤੁਸਾਡਿਆਂ ਹਥਾਂ ਓਹਨਾਂ ਉਪਰੋਂ । ਅਰ ( ਉਸ ਵੇਲੇ ) ਜੋ ਕੁਛ ਭੀ ਤੁਸੀਂ ( ਲੋਗ ) ਕਰਦੇ ਸੀ ਅੱਲਾ ( ਸਭ ) ਦੇਖ ਰਹਿਆ ਸੀ॥੨੪॥( ਏਹ ਮੱਕੇ ਵਾਲੇ) ਓਹੀ ਤਾਂ ਹਨ ਜਿਨ੍ਹਾਂ ਨੇ ਕੁਫਰ ਕੀਤਾ ਅਰ ਤੁਹਾਨੂੰ ਹਰਾਮ ਮਸਜਦ ( ਵਿਚ ਜਾਉਣ ) ਥੀਂ ਰੋਕਿਆ ਅਰ ਕੁਰਬਾਨੀ ਵਾਲਿਆਂ ਜਾਨਵਰਾਂ ਨੂੰ ਭੀ ( ਨਾ ਆਉਣ ਦਿਤਾ ) ਕਿ ( ਉਹ ਜਿਥੇ ਸਨ ਓਥੇ ਹੀ ) ਰੁਕੇ ( ਖੜੇ ) ਰਹਿ (ਗਏ) ( ਅਰ ) ਆਪਣੇ ( ਮੰਨਤ ਵਾਲੇ ) ਅਸਥਾਨ ਉਪਰ ਪਹੁੰਚਣੇ ਨਾ ਪਾਏ ਅਰ ਯਦੀ ( ਮੱਕੇ ਸ਼ਹਿਰ ਵਿਚ ) ਕੁਛ ਮੁਸਲਮਾਨ ਪੁਰਖ ਅਰ ਕੁਝ ਮੁਸਲਮਾਨ ਇਸਤ੍ਰੀਆਂ ਨਾ ਹੁੰਦੀਆਂ ਕਿ ਤੁਸੀਂ ਓਹਨਾਂ ( ਦੇ ਹਾਲ ) ਥੀਂ ਵਾਕਫ ਨਹੀਂ ਸੇ ( ਅਰ ਲੜਾਈ ਦੀ ਸੂਰਤ ਵਿਚ ) ਤੁਸੀਂ ਉਨਹਾਂ ਨੂੰ ਰੋਲ ਦੇਂਦੇ ਅਰ ਨਾਂ ਜਾਣੇ ਓਹਨਾਂ ਦੀ ਤਰਫੋਂ ਤੁਹਾਨੂੰ ਨੁਕਸਾਨ ਪਹੁੰਚ ਜਾਂਦਾ ( ਤਾਂ ਹੁਣੇ ਮੁਆਮਲਾ ਇਕ ਤਰਫ ਕਰ ਦਿਤਾ ਜਾਂਦਾ ਪਰੰਤੂ ਪਰਮਾਤਮਾਂ ਨੇ ਸੁਲਾ ਹਦੇਬੀਆ ਦੇ ਸਮੇਂ ਇਸਕਾਰਨ ਯੁਧ ਨਾ ਹੋਣ ਦਿਤਾ ਕਿ ਖੁਦਾ ਇਸ ਸਮੇਂ ਵਿਚ ਜਿਸ ੨ ਨੂੰ ਚਾਹੇ ਆਪਣੀ ਰਹਿਮਤ ( ਅਰਥਾਤ ਦੀਨ ਇਸਲਾਮ ) ਵਿਚ ਦਾਖਲ ਕਰੇ ਯਦੀ ( ਮੱਕੇ ਦੇ ਰਹਿਣ ਵਾਲੇ ਮੁਸਲਮਾਨ ਮੱਕੇ ਵਿਚੋਂ ਕਿਧਰੇ ਨੂੰ ) ਟਲ ਗਏ ਹੁੰਦੇ ਤਾਂ ਏਹਨਾਂ ( ਮੱਕੇ ਦਿਆਂ ਨਿਵਾਸੀਆਂ ) ਵਿਚੋਂ ਜਿਸ ੨ ਨੇ ਕੁਫਰ ਕੀਤਾ ਸੰਪੂਰਨਾਂ ਨੂੰ ਹੀ ਅਸੀਂ ਭਿਆਨਕ ਕਸ਼ਟ ਦਾ ਦੰਡ ਦੇਂਦੇ ॥੨੫॥ ( ਏਹ ਓਸ ਵੇਲੇ ਦੇ ਪਰਸੰਗ ਹਨ) ਜਦੋਂ ਕਾਫਰਾਂ ਨੇ ਆਪਣੇ ਦਿਲ ਵਿਚ ਜ਼ਿਦ ਠਾਣ ਲੀਤੀ ( ਅਰ ਹਟ ਭੀ ) ਅੜਬੰਗ ( ਸਮੇਂ ) ਦੀ ਜਿਦ ਵਰਗੀ ( ਸੀ ) ਤਾਂ ਅੱਲਾ ਨੇ ਆਪਣੇ ਰਸੂਲ ਅਰ ਮੁਸਲਮਾਨਾਂ ਨੂੰ ਆਪਣੀ ਵਲੋਂ ( ਧੀਰਜ ) ਤਥਾ ( ਦਿਲੀ ) ਸ਼ਾਂਤੀ ਪਰਦਾਨ ਕੀਤੀ ਅਰ ਓਹਨਾਂ ਨੂੰ ਸੰਜਮਤਾਈ ਦੀ ਬਾਰਤਾ ਉਪਰ ਜਮਾਈ ਰਖਿਆ ਅਰ ਉਹ ਉਸ ਦੇ ਯੋਗ ਤੱਥਾ ਅਧਿਕਾਰੀ ਭੀ ਸਨ ਅਰ ਅੱਲਾ ਤਾਂ ਸਰਬ ਵਸਤੂਆਂ ਥੀਂ ਜਾਤ ਹੈ ॥੨੬॥ਰੁਕੂਹ ੩ ॥ \ ਨਿਰਸੰਦੇਹ ਅੱਲਾ ਨੇ ਆਪਣੇ ਰਸੂਲ ਨੂੰ ਅਸਲ ਵਿਚ ਸਚਾ ਹੀ ਸਵਪਨ ਦਿਖਾਇਆ ਸੀ ਕਿ ਇਨਢਾਇ ਅੱਲਾ ( ਪਰਮਾਤਮਾ ਚਾਹੇ ਤਾਂ ) ਤੁਸੀਂ ( ਮੁਸਲਮਾਨ ) ਹਰਾਮ ਮਸਜਦ ਵਿਚ ਬੇ ਖੌਫ ( ਤਥਾ ਨਿਡਰ ) ਸ਼ਾਂਤੀ ਨਾਲ ਪਰਾਪਤ ਹੋ ਗਏ ( ਉਥੇ ਜਾਕੇ ) ਤੁਸੀਂ ( ਕੁਛਕੁ ਤਾਂ ) ਆਪਣਾ ਸਿਰ ਮੁੰਡਾਓਗੇ ਅਰ ( ਕਛਕ ) ਬਾਲ ਹੀ ਕਤਰਾਓਗੇ ਭਾਵ ਜਿਸ ਬਾਰਤਾ ਦੀ ਤੁਹਾਨੂੰ ਖਬਰ ਨਹੀਂ ਸੀ ਖੁਦਾ ਨੂੰ ( ਪਹਿਲੋਂ ਤੋਂ ) ਹੀ ਮਾਲੂਮ ਸੀ ਫੇਰ ( ਉਸ Digitized by Panjab Digital Library | www.panjabdigilib.org