੬੦੨ ૪ ਪਾਰਾ ੨੬ ਸੂਰਤ ਫਤਹਿ ੪੮ ਸਵਪਨ ਦਾ ਏਹ ਫਲ ਹੋਇਆ ਕਿ ) ਮੱਕੇ ਦੀ ਵਿਜੈਤਾ ਥੀਂ ਪਹਿਲਾਂ ਇਕ ਸਮੀਪੀ ਵਿਜੈਤਾ ਕਰਾ ਦਿਤੀ ॥ ੨੭ ॥ ਉਹ ( ਖੁਦਾ ) ਹੀ ( ਤਾਂ ) ਹੈ ਜਿਸ ਨੇ ਆਪਣੇ ਰਸੂਲ ( ਮੁਹੰਮਦ ) ਨੂੰ ਸਿਖ੍ਯਾ ਅਰ ਸਚਾ ਦੀਨ ਦੇਕੇ ਭੇਜਿਆ ਹੈ ਤਾ ਕਿ ਉਸ ਨੂੰ ਸੰਪੂਰਨ ਪੰਥਾਂ ਉਪਰ ਸ਼ਕਤਸ਼ਾਲੀ ਰਖੇ ਅਰ ( ਦੀਨ ਇਸ- ਲਾਮ ਦੀ ਸਚਾਈ ਦੇ ਵਾਸਤੇ ) ਖੁਦਾ ਹੀ ਗਵਾਹ ਬਸ ਕਾਫੀ ਹੈ॥੨੮॥ ਮੁਹੰਮਦ ਖੁਦਾ ਦੇ ਭੇਜੇ ਹੋਇ ( ਪੈਯੰਬਰ ) ਹੈਂ ਅਰ ਜੋ ਲੋਗ ਉਸ ਦੇ ਸਾਥ ਹਨ ਕਾਫਰਾਂ ਦੇ ਹੱਕ ਵਿਚ ( ਤਾਂ ਓਹਨਾਂ ਦੀ ਕਸ਼ਟ ਦੇ ਬਚਨ ਵਾਸਤੇ ) ਬੜੇ ਸਖਤ ( ਹਨ ਪਰੰਤੂ ) ਆਪਸ ਵਿਚ ਕੋਮਲ ਹਿਰਦਾ। (ਹੇ ਸ੍ਰੋਤਾ) ਤੂੰ ਏਹਨਾਂ ਨੂੰ ਦੇਖੇਂਗਾ ਕਿ(ਕਦੇ) ਰੁਕੂਹ (ਬੁਕ)ਕਰ ਰਹੇ ਹਨ(ਅਰ ਕਦੇ) ਸਜਦਾ ਕਰ (ਮਥਾ ਟੇਕ)ਰਹੇ ਹਨ (ਅਰ) ਖੁਦਾ ਦੇ ਫਜ਼ਲ ਤਥਾ ਪਰਸੰਨਤਾਈ ਦੀ ਅਭਿਲਾਖਾ ਵਿਚ ਲਗੇ ਹੋਏ ਹਨ ਓਹਨਾਂ ਦੀ ਪ੍ਰੀਖਿਆ ਏਹ ਹੈ ਕਿ ਸਜਦੇ ਦੇ ਚਿਨ੍ਹ ਓਹਨਾਂ ਦਿਆਂ ਮੱਥਿਆਂ ਉਪਰ ਹਨ ਈਹਾ ਮਹਿਮਾਂ ਓਹਨਾਂ ਦੀ ਦੌਰਾਤ ਵਿਚ ( ਭੀ ਵਰਨਣ ) ਹੈ ਅਰ ( ਈਹਾ ) ਉਸਤਤੀ ਓਹਨਾਂ ਦੀ ਅੰਜੀਲ ਵਿਚ ਭੀ ਹੈ ( ਅਰ ਉਹ ਦਿਨੋ ਦਿਨ ਇਸੀ ਪਰਕਾਰ ਵਾਧਾ ਕਰਦੇ ਜਾਣਗੇ ) ਜੈਸੇ ਖੇਤੀ । ਕਿ ਓਸੇ ਨੇ ( ਪਹਿਲੇ ਪ੍ਰਿਥਵੀ ) ਵਿਚੋਂ ਆਪਣਾ ਅੰਕਰ ਨਿਕਾਲਿਆ ਫੇਰ ਉਸ ਨੇ ( ਬਨਾਸਪਤੀ ਭੋਜਨ ਨੂੰ ਮਿਟੀ ਤਥਾ ਹਵਾ ਵਿਚੋਂ ਅਹਾਰ ਕਰਕੇ ਆਪਣੇ ) ਓਸ ( ਅੰਕੁਰ ) ਨੂੰ ਬਲਵਾਨ ਕੀਤਾ ਅਤ ਏਵ ਓਹ ( ਸਨੇਂ ੨ ) ਮੋਟਾ ਹੋਇਆ ( ਏਥੋਂ ਤਕ ਕਿ ) ਅੰਤ ਨੂੰ ( ਖੇਤੀ ) ਆਪਣੀ ਨਾਲ ਉਪਰ ਸਿਧੀ ਖੜੀ ਹੋ ਗਈ ( ਅਰ ਆਪਣੀ ਪ੍ਰਫੁਲਤਾਈ ਨਾਲ) ਲਗੀ ਕਿਰਸਾਨਾਂ ਨੂੰ ਪਰਸੰਨ ਕਰਨ ( ਅਰ ਖੁਦਾ ਨੇ ਉਨ੍ਹਾਂ ਨੂੰ ਦਿਨੋ ਦਿਨ ਵਾਧਾ ਦਿਤਾ ) ਏਸ ਵਾਸਤੇ ( ਦਿਤਾ ਹੈ ) ਕਿ ਏਹਨਾਂ (ਦੇ ਵਾਦੇ ਦੇ) ਨਾਲ ( ਤਰਸਾ ਤਰਸਾ ਕੇ ) ਕਾਫਰਾਂ ਨੂੰ ਸਾੜੇ ਏਹਨਾਂ ਵਿਚੋਂ ਜੋ ( ਸਚੇ ਦਿਲ ਨਾਲ ) ਈਮਾਨ ਧਾਰ ਬੈਠੇ ਅਰ ਓਹਨਾਂ ਨੇ ਭ ਕਰਮ ( ਭੀ ) ਕੀਤੇ ਓਹਨਾਂ ਨਾਲ ਖੁਦਾ ਨੇ ਬਖਸ਼ਸ਼ ਅਰ ਬੜਾ ਭਾਰੀ ਬਦਲੇ ਦਾ ਬਚਨ ਕਰ ਲੀਤਾ ਹੈ ॥ ੨੯॥ ਰੁਕੂਹ ੪॥ ਕੇ ਸੂਰਤ ਹਜਰਾਤ ਮਦੀਨੇ ਵਿਚ ਉਤਰੀ ਅਰ ਇਸ ਦੀਆਂ ਅਠਾਰਾਂ ਆਇਤਾਂ ਅਰ ਦੋ ਰੁਕੂਹ ਹਨ। (ਭ)ਅੱਲਾ ਦੇ ਨਾਮਨਾਲ(ਜੋ)ਅਤੀ ਦਿਆਲੂ(ਅਰ)ਕਿਰਪਾਲੂ (ਹੈ)। ਮੁਸਲਮਾਨੋ ! ਅੱਲਾ ਅਰ ਓਸਦੇ ਰਸੂਲ ਦੇ ਅਗੇ ਵਧ ੨ ਕੇ ਗੱਲਾਂ ਨਾ ਕੀਤਾ Digitized by. Panjab Digital Library | www.panjabdigilib.org
ਪੰਨਾ:ਕੁਰਾਨ ਮਜੀਦ (1932).pdf/602
ਦਿੱਖ