ਪਰਾ ੨੬
ਸੂਰਤ ਕਾ ੫੦
੬੦੯
ਵਾਸਤੇ ਤਾਂ ਏਹਨਾਂ ਬਾਤਾਂ ਵਿਚ (ਅਵਸ਼) ਸਿਖ੍ਯਾ ਹੈ॥੩੭॥ ਅਰ ਅਸਾਂ ਨੇ ਅਕਾਸ਼ ਅਰ ਪ੍ਰਿਥਵੀ (ਨੂੰ) ਅਰ ਜੋ ਵਸਤਾਂ ਅਕਾਸ਼ ਅਰ ਪ੍ਰਿਥਵੀ ਵਿਚ ਹਨ ਉਹ (ਸਾਰੀਆਂ) ਛਿਆਂ ਦਿਨਾਂ ਵਿਚ ਬਨਾ ਖੜੀਆਂ ਕੀਤੀਆਂ ਅਰ ਥਕੇਵਾਂ ਸਾਡੇ ਨੇੜੇ (ਭੀ) ਨਾ ਆਇਆ॥੩੮॥ ਤਾਂ (ਹੇ ਪੈਯੰਬਰ) ਜੈਸੀਆਂ ੨ ਬਾਤਾਂ (ਇਹ ਮੁਨਕਰ) ਕਹਿਦੇ ਓਹਨਾਂ ਉਪਰ ਸਬਰ ਂਕਰੋ ਅਰ ਸੂਰਯ ਉਦੈ ਹੋਣ ਥੀਂ ਪਹਿਲਾਂ ਅਰ (ਉਸ ਦੇ) ਅਸਤ ਹੋਣ ਥੀਂ ਪਹਿਲਾਂ ਆਪਣੇ ਪਰਵਰਦਿਗਾਰ ਦੀ ਉਸਤਤੀ ਦੇ ਨਾਲ (ਉਸ ਦੀ) ਮਹਿਮਾਂ (ਵਰਣਨ) ਕਰੋ॥੩੯॥ ਅਰ ਰਾਤ੍ਰੀ ਵਿਚ (ਭੀ ਥੋਹੜੀ ਦੇਰ) ਉਸ ਦੀ ਉਸਤਤੀ ਕੀਤਾ ਕਰੋ ਅਰ ਨਮਾਜ਼ਾਂ ਦੇ ਪਿਛੋਂ (ਭੀ)॥੪੦॥ ਅਰ (ਹੇ ਪੈਯੰਬਰ ਦਿਲ ਦਿਆਂ ਕੰਨਾਂ ਨਾਲ) ਸੁਣ ਲਓ ਕਿ ਜਿਸ ਦਿਨ (ਮੁਰਦਿਆਂ ਦਾ) ਪੁਕਾਰਨੇ ਵਾਲਾ (ਫਰਿਸ਼ਤਾ ਅਸਰਾਫੀਲ) ਪਾਸੋ ਪਾਸ (ਸੰਪੂਰਨਾਂ ਨੂੰ) ਅਵਾਜਾਂ ਮਾਰੇਗਾ (ਕਿ ਉਠੋ)॥੪੧॥ ਜਿਸ ਦਿਨ (ਏਸ ਫਰਿਸ਼ਤੇ ਦੇ) ਚਿੰਘਾਰ ਨੂੰ (ਸਾਰੇ ਲੋਗ) ਭਲੀ ਪਰਕਾਰ ਸੁਣ ਲੈਣਗੇ ਓਹ ਦਿਨ (ਲੋਗਾਂ ਦੇ ਕਬਰਾਂ ਵਿਚੋਂ) ਨਿਕਲਨ ਦਾ ਹੋਵੇਗਾ॥੪੨॥ ਨਿਰਸੰਦੇਹ ਅਸੀਂ ਹੀ ਉਤਪਤ ਕਰਦੇ ਅਰ ਅਸੀਂ ਹੀ ਵਿਨਸ਼ਟ ਕਰਦੇ ਹਾਂ ਅਰ ਸਾਡੇ ਹੀ ਪਾਸੇ ਫਿਰ (ਕਰ ਲੋਗਾਂ ਨੇ) ਆਉਣਾ ਹੈ॥੪੩॥ ਜਿਸ ਦਿਨ (ਮਿਟੀ) ਮੁਰਦਿਆਂ (ਦੀਆਂ ਲਾਸ਼ਾਂ ਉਪਰੋਂ ਹਟ ਕੇ ਪ੍ਰਿਥਵੀ ਫਟ ਜਾਵੇਗੀ (ਅਰ ਏਹ ਸਰਜੀਤ ਹੋ ਕੇ ਹਿਸਾਬ ਕਿਤਾਬ ਵਾਸਤੇ) ਲਪਕਣਗੇ ਏਹ ਇਕੱਤ੍ਰ ਕਰ ਲੈਣਾ ਸਾਡੇ ਵਾਸਤੇ (ਇਕ) ਸੁਖੇਨ (ਸੀ ਬਾਰਤਾ) ਹੈ॥੪੪॥ (ਹੇ ਪੈਯੰਬਰ) ਏਹ ਲੋਗ (ਜੋ ਬਾਤਾਂ ਤੁਹਾਡੀ ਨਿਸਬਤ) ਕਹਿੰਦੇ ਹਨ ਅਸੀਂ ਖੂਬ ਜਾਣਦੇ ਹਾਂ ਅਰ ਤੁਸੀਂ ਏਹਨਾਂ ਉਪਰ ਜਾਬਰ (ਹਾਕਮ ਤਾਂ ਹੋ) ਨਹੀਂ (ਕਿ ਜੋਰ ਨਾਲ ਇਹਨਾਂ ਨੂੰ ਮੁਸਲਮਾਨ ਕਰ ਲਓ ਤੁਹਾਡਾ) ਤਾਂ (ਏਹ ਕੰਮ ਹੈ ਕਿ) ਜੋ ਆਦਮੀ ਸਾਡੇ ਕਸ਼ਟ ਥੀਂ ਡਰਦਾ ਹੈ ਉਸ ਨੂੰ ਕੁਰਾਨ ਸੁਣਾ ਸੁਣਾ ਕੇ ਸਗ੍ਯਾਤ ਕਰਦੇ ਰਹੋ॥੪੫॥ ਰੁਕੂਹ ੩॥
ਸੂਰਤ ਜ਼ਾਰੀਆਤ ਮੱਕੇ ਵਿਚ ਉਤਰੀ ਅਰ ਏਸ
ਦੀਆਂ ਸੱਠ ਆਇਤਾਂ ਅਰ ਤਿੰਨ ਰੁਕੂਹ ਹਨ।
(ਆਰੰਭ) ਅੱਲਾ ਦੇ ਨਾਮ ਨਾਲ (ਜੋ) ਅਤੀ ਦਿਆਲੂ ਕ੍ਰਿਪਾਲੂ (ਹੈ) (ਪੌਣਾ) ਜੋ (ਬਦਲਾਂ ਨੂੰ) ਉਡਾਈ ਘੁਕਾਈ ਲਈਆਂ ਫਿਰਦੀਆਂ॥੧॥ ਫੇਰ ਬਰਖਾ ਦਾ) ਬੋਝਾ ਉਠਾਉਂਦੀਆ॥੨॥ ਫੇਰ ਸਨੇ ਸਨੇ ਚਲਦੀਆਂ