੬੧੦
ਪਾਰਾ ੨੬
ਸੂਰਤ ਜ਼ਾਰੀਆਤ ੫੧
॥੩॥ ਫੇਰ ਇਕ (ਬੜੀ ਸਹਿਕਾਰ) ਵਸਤੂ (ਅਰਥਾਤ ਬਰਖਾ) (ਪ੍ਰਿਥਵੀ ਮਾਤ੍ਰ ਉਪਰ) ਤਕਸੀਮ ਕਰਦੀਆਂ ਹਨ॥੪॥ (ਸਾਨੂੰ) ਏਹਨਾਂ (ਹੀ ਪੌਣਾਂ) ਦੀ ਸੌਗੰਦ ਹੈ ਤੁਸਾਂ ਲੋਗਾਂ ਨਾਲ ਜੋ (ਪ੍ਰਲੈ ਦੀ) ਪ੍ਰਤਗ੍ਯਾ ਕੀਤੀ ਜਾਂਦੀ ਹੈ ਸਚ ਮੁਚ ਸਚ ਹੈ॥੫॥ ਅਰ (ਕਰਮਾਂ ਦਾ) ਬਦਲਾ ਜਰੂਰ ਹੋਣਾ ਹੈ॥੬॥ ਅਕਾਸ ਦੀ ਸੌਗੰਦ ਜਿਸ ਵਿਚ (ਨਛੱਤ੍ਰਾਂ ਦੇ ਸੰਭ੍ਰਮਣ ਕਰਨ ਦੇ ਕਖ੍ਯਾਰੂਪ) ਮਾਰਗ ਪੜੇ ਹੋਏ ਹਨ॥੭॥ ਕਿ ਤੁਸੀਂ ਲੋਗ (ਇਕ ਐਸੀ) ਅਵਿਵਸਾਈ (ਬੇਠਕਾਨੀ) ਬਾਰਤਾ ਵਿਚ (ਪਏ) ਹਏ ਹੋ॥੮॥ ਜਿਸ ਦੇ ਕਾਰਣ ਨਾਲ ਵਹੀ ਗੁਮਰਾਹ ਹੁੰਦਾ ਹੈ ਜੋ (ਅਨਾਦੀ) ਕੁਮਾਰਗੀ ਹੈ॥੯॥ (ਏਹਨਾਂ) ਅਟਕਲਪੱਚੂ ਦੇ ਤੀਰ ਤੁਕੇ ਚਲਾਨ ਵਾਲਿਆਂ ਦੀ ਸਤ੍ਯਾਨਾਸ ਜਾਏ॥੧੦॥ ਜੋ ਗਫਲਤ ਵਿਚ ਭੁਲੇ ਹਏ ਹਨ॥੧੧॥ (ਅਰ) ਪੁਛਦੇ ਹਨ ਕਿ ਜਜ਼ਾ ਦਾ ਦਿਨ ਕਦੋਂ ਹੋਵੇਗਾ ॥੧੨॥(ਏਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ) ਓਸ ਦਿਨ (ਹੋਵੇਗਾ) ਜਦੋਂ ਏਹ ਲੋਗ (ਕਬਾਬ ਦੀ ਤਰਹਾਂ) ਅਗ ਉਤੇ ਸੇਕੇ (ਭੁੰਨੇ) ਜਾਣਗੇ ॥੧੩॥(ਅਰ ਏਹਨਾਂ ਨੂੰ ਕਹਿਆ ਜਾਵੇਗਾ ਕਿ ਹੁਣ) ਆਪਣੇ (ਏਸ) ਸੇਕ ਦੇ ਸ੍ਵਾਦ ਚਖੋ ਏਹੋ ਤਾਂ ਓਹ (ਕਸ਼ਟ) ਹੈ ਜਿਸ ਵਾਸਤੇ ਤੁਸੀਂ ਉਤਾਉਲ ਕੀਤਾ ਕਰਦੇ ਸੀ॥ ੧੪॥ ਨਿਰਸੰਦੇਹ ਸੰਜਮੀ ਪੁਰਖ (ਸਵਰਗ ਦਿਆਂ) ਬਾਗਾਂ ਵਿਚ ਹੋਣਗੇ ਅਰ ਚਸ਼ਮਿਆਂ ਵਿਚ॥੧੫॥ ਖੁਦਾ ਦੇ ਅਰ ਬੰਦਾ ਲੇ ਏਹ ਲੋਗ ਏਸ ਥੀਂ ਪਹਿਲੇ ਨੇਕੋਕਾਰ ਸਨ॥੧੬॥ (ਇਬਾਦਤ ਵਿਚ ਮਸ਼ਗੂਲ ਰਹਿਣ ਦੇ ਕਾਰਨ) ਰਾਤ੍ਰੀ ਨੂੰ ਬਹੁਤ ਹੀ ਘਟ ਸੌਂਦੇ ਸਨ॥੧੭॥ ਅਰ ਪ੍ਰਭਾਤ ਵੇਲੇ (ਆਪਣਿਆਂ ਗੁਨਾਹਾਂ ਦੀ) ਮੁਆਫੀ ਮੰਗਿਆ ਕਰਦੇ ਸਨ॥੧੮॥ ਅਰ ਓਹਨਾਂ ਦੇ ਮਾਲਾਂ ਵਿਚ ਹਿਸਾ ਸੀ ਓਸਦਾ ਜੋ (ਮੂੰਹ ਪਾੜਕੇ) ਮੰਗੇ ਅਰ ਜੋ ਸਵਾਲ ਦੀ ਸੂਰਤ ਹੋਵੇ॥੧੯॥ ਅਰ (ਲੋਗੋ!) ਨਿਸਚਾ ਧਾਰਨ ਵਾਲਿਆਂ ਵਾਸਤੇ ਪ੍ਰਿਥਵੀ ਉਪਰ (ਖੁਦਾ ਦੀ ਕੁਦਰਤ ਦੀਆਂ ਬਹੁਤ ਸਾਰੀਆਂ ਹੀ) ਨਿਸ਼ਾਨੀਆਂ ਹਨ ॥੨੦॥ ਅਰ ਖੁਦਾ ਤੁਹਾਡੇ ਵਿਚ (ਭੀ) ਤਾਂ ਕੀ ਤੁਹਾਨੂੰ ਸੁਝਦਾ ਨਹੀਂ॥੨੧॥ ਅਰ ਤੁਹਾਡੀ ਰੋਜ਼ੀ ਅਰ ਜੋ ਤੁਸਾਂ ਨਾਲ ਪ੍ਰਤਗ੍ਯਾ ਕੀਤੀ ਜਾਂਦੀ ਹੈ (ਓਹ ਸਾਰੀ) ਆਸਮਾਨ ਵਿਚ ਹੈ॥੨੨॥ ਤਾਂ ਅਕਾਸ਼ ਤਥਾ ਜਮੀਨ ਦੇ ਪਰਵਰਦਿਗਾਰ ਦੀ ਸੋਗੰਦ ਕਿ ਏਹ (ਕੁਰਾਨ) ਸਚ ਮੁਚ (ਅੱਲਾ ਦੀ ਕਲਾਮ) ਹੈ ਜਿਸ ਤਰਹਾਂ ਕਿ ਤੁਸੀਂ ਕਲਾਮ ਕਰਦੇ ਹੋ ॥੨੩॥ ਰਕੂਹ ੧॥
(ਹੇ ਪੈਯੰਬਰ) ਇਬਰਾਹੀਮ ਦੇ ਅਤਉੱਤਮ ਪਾਹੁਨੇ (ਅਰਥਾਤ